ਚੰਡੀਗੜ੍ਹ ਪਹੁੰਚ ਰਹੇ ਕਿਸਾਨ ਦਾ ਟਰੈਕਟਰ ਵਿੱਚ ਪੈਰ ਫਸਣ ਕਰਕੇ ਲੱਤ ਵੱਢੀ ਗਈ ਪੁਲਿਸ ਕਰ ਰਹੀ ਸੀ ਕਿਸਾਨ ਦਾ ਪਿੱਛਾ

ਚੰਡੀਗੜ੍ਹ ਪਹੁੰਚ ਰਹੇ  ਕਿਸਾਨ ਦਾ ਟਰੈਕਟਰ ਵਿੱਚ ਪੈਰ ਫਸਣ  ਕਰਕੇ ਲੱਤ ਵੱਢੀ ਗਈ ਪੁਲਿਸ ਕਰ ਰਹੀ ਸੀ  ਕਿਸਾਨ ਦਾ ਪਿੱਛਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ-ਚੰਡੀਗੜ੍ਹ ਜਾ ਰਹੇ 30 ਸਾਲਾ ਨੌਜਵਾਨ ਕਿਸਾਨ ਰਵਿੰਦਰ ਸਿਰਸਿਨੀ ਪਿੰਡ ਦਾ ਟਰੈਕਟਰ ਵਿੱਚ ਪੈਰ ਫਸਣ ਦੀ ਵਜ੍ਹਾ ਕਰਕੇ ਲੱਤ ਵੱਢੀ ਗਈ । ਹਾਦਸਾ ਇਨ੍ਹਾਂ ਦਰਦਨਾਕ ਸੀ ਕਿ ਉਸ ਦੀ ਲੱਤ ਟਰੈਕਟਰ ਦੇ ਟਾਇਰ ਅਤੇ ਲੋਹੇ ਦੀ ਬਾਡੀ ਦੇ ਵਿੱਚ ਫਸ ਗਈ,ਜਦੋਂ ਤੱਕ ਟਰੈਕਟਰ ਨੂੰ ਬ੍ਰੇਕ ਲੱਗ ਦੀ ਉਹ ਬੁਰੀ ਤਰ੍ਹਾਂ ਨਾਲ ਵੱਢਿਆ ਜਾ ਚੁੱਕਿਆ ਸੀ । ਕਿਸਾਨਾਂ ਨੇ ਰਵਿੰਦਰ ਨੂੰ ਪਹਿਲਾਂ ਅੰਬਾਲਾ ਸਿਟੀ ਦੇ ਹੀਲਿੰਗ ਟਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਸ਼ੁਰੂਆਤੀ ਇਲਾਜ ਦੇ ਬਾਅਦ ਕਿਸਾਨ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਰੈਫਰ ਕਰ ਦਿੱਤਾ ਗਿਆ । ਉਥੇ ਰਵਿੰਦਰ ਦੀ ਲੱਤ ਦਾ ਆਪਰੇਸ਼ਨ ਹੋਇਆ ਹੈ । 

ਇਥੇ ਜ਼ਿਕਰਯੋਗ ਹੈ ਕਿ ਕਿਸਾਨ ਯੂਨੀਅਨ ਨੇ ਹੜ੍ਹ ਤੋਂ ਖਰਾਬ ਹੋਈ ਫਸਲਾਂ ਦੇ ਮੁਆਵਜ਼ੇ ਲਈ 22 ਅਗਸਤ ਨੂੰ ਚੰਡੀਗੜ੍ਹ ਜਾਣ ਦਾ ਐਲਾਨ ਕੀਤਾ ਸੀ ।ਰਵਿੰਦਰ ਵੀ ਚੰਡੀਗੜ੍ਹ ਜਾਣ ਦੇ ਲਈ ਹਰਿਆਣਾ ਦੇ ਅੰਬਾਲਾ ਤੋਂ ਲੋਹਗੜ੍ਹ ਪਿੰਡ ਆ ਗਿਆ ਸੀ । ਇੱਥੋ ਸਾਰੇ ਲੋਕ ਟਰੈਕਟਰ ਟਰਾਲੀਆਂ ਲੈਕੇ ਚੰਡੀਗੜ੍ਹ ਜਾਣ ਦੇ ਲਈ ਰਵਾਨਾ ਹੋਏ ਅਚਾਨਕ ਪੁਲਿਸ ਨੇ ਰੇਡ ਕਰ ਦਿੱਤੀ ਸੀ । ਸਤਵਿੰਦਰ ਦੇ ਮੁਤਾਬਿਕ ਜਦੋਂ ਪੁਲਿਸ ਵਾਲੇ ਘਰਾਂ ਵਿੱਚ ਵੜੇ ਤਾਂ ਲੋਕਾਂ ਨੇ ਵਿਰੋਧ ਕੀਤਾ ਵੇਖਦੇ ਹੀ ਵੇਖਦੇ ਪੂਰਾ ਪਿੰਡ ਇਕੱਠਾ ਹੋ ਗਿਆ। ਇਸ ਦੌਰਾਨ ਪਿੰਡ ਵਾਲਿਆਂ ਦੀ ਪੁਲਿਸ ਦੇ ਨਾਲ ਬਹਿਸ ਹੋ ਗਈ । ਪਿੰਡ ਵਾਲਿਆਂ ਦੀ ਏਕਤਾ ਵੇਖ ਕੇ ਪੁਲਿਸ ਵਾਲੇ ਚੱਲੇ ਗਏ।

ਇਸ ਤੋਂ ਬਾਅਦ ਕਿਸਾਨ ਟਰੈਕਟਰ ਟਰਾਲੀਆਂ ਲਾਕੇ ਪਿੰਡ ਤੋਂ ਨਿਕਲੇ ਤਾਂ ਪੁਲਿਸ ਦੀਆਂ ਗੱਡੀਆਂ ਪਿੱਛਾ ਕਰਨ ਲੱਗ ਗਈਆਂ। ਇਸ ਦੌਰਾਨ ਰਵਿੰਦਰ ਇੱਕ ਟਰੈਕਟਰ ‘ਤੇ ਬੈਠਾ ਸੀ । ਰਸਤੇ ਵਿੱਚ ਅਚਾਨਕ ਇੱਕ ਟੋਇਆ ਆਇਆ ਤਾਂ ਬੈਲੰਸ ਵਿਗੜ ਜਾਣ ਦੀ ਵਜ੍ਹਾ ਕਰਕੇ ਰਵਿੰਦਰ ਦੀ ਲੱਤ ਟਾਇਰ ਅਤੇ ਲੋਹੇ ਦੀ ਬਾਡੀ ਵਿੱਚ ਫਸ ਗਈ । ਜਦੋਂ ਤੱਕ ਟਰੈਕਟਰ ਨੂੰ ਬ੍ਰੇਕ ਲੱਗ ਦੀ ਰਵਿੰਦਰ ਦੀ ਟੰਗ ਕੱਟ ਕੇ ਵੱਖ ਹੋ ਗਈ ਸੀ । ਕਿਸਾਨਾਂ ਦਾ ਗੱਸਾ ਹੈ ਕਿ ਜੇਕਰ ਪੁਲਿਸ ਉਨ੍ਹਾਂ ਨੂੰ ਰੋਕਣ ਦੇ ਲਈ ਮਾੜੇ ਹੱਥਕੰਡੇ ਨਾਲ ਅਪਨਾਉਂਦੀ ਤਾਂ ਹਾਦਸਾ ਨਹੀਂ ਹੁੰਦਾ,ਕਿਉਂਕਿ ਪੁਲਿਸ ਤੋਂ ਬਚਨ ਦੇ ਲਈ ਕਿਸਾਨ ਨੇ ਟਰੈਕਟਰ ਤੇਜ਼ ਚਲਾਇਆ ਸੀ।