ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇ ਸਮੁੱਚੀ ਆਲ ਇੰਡੀਆ ਅੰਤਰ-ਵਰਸਿਟੀ ਗੱਤਕਾ ਟਰਾਫੀ ਜਿੱਤੀ

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇ ਸਮੁੱਚੀ ਆਲ ਇੰਡੀਆ ਅੰਤਰ-ਵਰਸਿਟੀ ਗੱਤਕਾ ਟਰਾਫੀ ਜਿੱਤੀ
ਫੋਟੋ ਕੈਪਸ਼ਨ - ਐਸ.ਬੀ.ਬੀ.ਐਸ.ਯੂ. ਦੇ ਚਾਂਸਲਰ ਸੰਤ ਸਰਵਣ ਸਿੰਘ ਅਤੇ ਹੋਰ ਪ੍ਰਬੰਧਕ ਪਿੰਡ ਖਿਆਲਾ, ਜਲੰਧਰ ਵਿਖੇ ਆਲ ਇੰਡੀਆ ਅੰਤਰ ਯੂਨੀਵਰਸਿਟੀ ਗੱਤਕਾ ਚੈਂਪੀਅਨਸ਼ਿੱਪ ਵਿੱਚ ਜੇਤੂ ਰਹੀ ਟੀਮ ਨੂੰ ਸਨਮਾਨਿਤ ਕਰਦੇ ਹੋਏ।

·         ਲੜਕੀਆਂ ‘ਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਗੱਤਕੇਬਾਜ ਰਹੀਆਂ ਜੇਤੂ

 ਅੰਮ੍ਰਿਤਸਰ ਟਾਈਮਜ਼

ਜਲੰਧਰ 13 ਮਈ : ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ (ਐਸ.ਬੀ.ਬੀ.ਐਸ.ਯੂ.), ਖਿਆਲਾ, ਜਲੰਧਰ ਵਿਖੇ ਸੰਪੰਨ ਹੋਈ 5ਵੀਂ ਆਲ ਇੰਡੀਆ ਅੰਤਰ ਯੂਨੀਵਰਸਿਟੀ ਗੱਤਕਾ (ਲੜਕੇ ਤੇ ਲੜਕੀਆਂ) ਚੈਂਪੀਅਨਸ਼ਿੱਪ ਵਿਚ ਲੜਕਿਆਂ ਵਿੱਚੋਂ ਮੇਜ਼ਬਾਨ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਨੇ ਓਵਰ ਆਲ ਟਰਾਫੀ ਉਤੇ ਕਬਜਾ ਜਮਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸਵ ਯੂਨੀਵਰਸਿਟੀ ਫਤਹਿਗੜ ਸਾਹਿਬ ਦੀ ਟੀਮ ਦੂਸਰੇ ਸਥਾਨ ’ਤੇ ਰਹੀ ਜਦਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰਾਂ ਲੜਕੀਆਂ ਦੇ ਮੁਕਾਬਲਿਆਂ ਵਿੱਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਨੂੰ ਪਹਿਲਾ ਸਥਾਨ, ਜੰਮੂ ਯੂਨੀਵਰਸਿਟੀ ਦੂਸਰੇ ਸਥਾਨ ਉੱਤੇ ਅਤੇ ਚੰਡੀਗੜ ਯੂਨੀਵਰਸਿਟੀ ਮੁਹਾਲੀ ਦੀ ਟੀਮ ਨੂੰ ਤੀਸਰਾ ਸਥਾਨ ਮਿਲਿਆ।

ਸਵਰਗੀ ਸੰਤ ਦਿਲਾਵਰ ਸਿੰਘ ਬ੍ਰਹਮਜੀ ਦੇ ਅਸ਼ੀਰਵਾਦ ਸਦਕਾ ਇਸ ਚਾਰ ਰੋਜਾ ਅੰਤਰ-ਵਰਸਿਟੀ ਗੱਤਕਾ ਚੈਂਪੀਅਨਸ਼ਿੱਪ ਦਾ ਉਦਘਾਟਨ ਐਸ.ਬੀ.ਬੀ.ਐਸ. ਯੂਨੀਵਰਸਿਟੀ ਦੇ ਚਾਂਸਲਰ ਸੰਤ ਸਰਵਣ ਸਿੰਘ ਨੇ ਕੀਤਾ। ਉਨਾਂ ਨਾਲ ਉਪ ਕੁਲਪਤੀ ਪ੍ਰੋ. (ਡਾ.) ਧਰਮਜੀਤ ਸਿੰਘ ਪਰਮਾਰਸਕੱਤਰ ਹਰਦਮਨ ਸਿੰਘ ਅਤੇ ਸੰਤ ਗੁਰਦੇਵ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੰਤ ਸਰਵਣ ਸਿੰਘ ਨੇ ਸਮੂਹ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਉਨਾਂ ਨੂੰ ਸੱਚੀ ਖੇਡ ਭਾਵਨਾ ਤੇ ਅਨੁਸ਼ਾਸ਼ਨ ਵਿੱਚ ਰਹਿ ਕੇ ਖੇਡਣ ਲਈ ਪ੍ਰੇਰਿਤ ਕੀਤਾ। ਡਾ: ਪਰਮਾਰ ਨੇ ਇਸ ਗੱਤਕਾ ਟੂਰਨਾਮੈਂਟ ਲਈ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਨੂੰ ਵਧਾਈ ਦਿੱਤੀ।

ਇਸ ਚੈਂਪੀਅਨਸ਼ਿੱਪ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਡਾਇਰੈਕਟਰ ਖੇਡਾਂ ਡਾ: ਪ੍ਰੀਤਮ ਸਿੰਘ ਨੇ ਦੱਸਿਆ ਕਿ ਇਸ ਚਾਰ ਰੋਜਾ ਟੂਰਨਾਮੈਂਟ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਕੁੱਲ 25 ਟੀਮਾਂ ਨੇ ਭਾਗ ਲਿਆ। ਦੇਸ਼ ਦੀ ਸਭ ਤੋਂ ਪੁਰਾਤਨ ਰਜਿਸਟਰਡ ਗੱਤਕਾ ਸੰਸਥਾ, ‘ਨੈਸ਼ਨਲ ਗੱਤਕਾ ਐਸੋਸੀਏਸਨ ਆਫ਼ ਇੰਡੀਆ’ (ਐਨਜੀਏਆਈ) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੀ ਰਹਿਨੁਮਾਈ ਹੇਠ ਐਸੋਸੀਏਸ਼ਨ ਦੇ ਰੈਫਰੀਆਂ ਅਤੇ ਜੱਜਾਂ ਨੇ ਟੂਰਨਾਮੈਂਟ ਦੌਰਾਨ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ।

ਇਸ ਮੌਕੇ ਡਾ: ਅਨੀਤ ਕੁਮਾਰ ਡੀਨ ਅਕਾਦਮਿਕਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ: ਅਮਰਜੀਤ ਸਿੰਘਗੱਤਕਾ ਐਸੋਸੀਏਸਨ ਪੰਜਾਬ ਦੇ ਪ੍ਰਧਾਨ ਹਰਬੀਰ ਸਿੰਘਐਨਜੀਏਆਈ ਦੇ ਸੰਯੁਕਤ ਸਕੱਤਰ ਡਾ: ਪੰਕਜ ਧਮੀਜਾਡਾ: ਕੁਲਵਿੰਦਰ ਪਾਲ ਸਿੰਘ ਮਾਹੀਡਾ: ਸੁਰਿੰਦਰ ਕੌਰ ਮਾਹੀਪ੍ਰਣਾਮ ਸਿੰਘਪ੍ਰਭਜੋਤ ਸਿੰਘਗਗਨਦੀਪ ਕੌਰਸਰਬਜੀਤ ਸਿੰਘਗੁਰਮੀਤ ਸਿੰਘ ਹੁਸ਼ਿਆਰਪੁਰ ਅਤੇ ਕੈਪਟਨ ਸੁਖਦੇਵ ਸਿੰਘ ਵੀ ਹਾਜਰ ਸਨ।