ਹਿੰਦ ਹਕੂਮਤ ਨੇ ਖਾਲਿਸਤਾਨ ਦਾ ਹਊਆ ਖੜਾ ਕਰਕੇ ਸੂਬੇ ਦੇ ਹਾਲਾਤ ਬਣਾਏ ਵਿਸਫੋਟਕ - ਭਾਈ ਖਾਲਸਾ

ਹਿੰਦ ਹਕੂਮਤ ਨੇ ਖਾਲਿਸਤਾਨ ਦਾ ਹਊਆ ਖੜਾ ਕਰਕੇ ਸੂਬੇ ਦੇ ਹਾਲਾਤ ਬਣਾਏ ਵਿਸਫੋਟਕ - ਭਾਈ ਖਾਲਸਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ:
ਪਿਛਲੇ ਕੁਝ ਦਿਨਾ ਤੋਂ ਪੰਜਾਬ ਅੰਦਰ ਸਿੱਖ ਨੌਜਵਾਨਾਂ ਨੂੰ ਇਕ ਨੀਤੀ ਤਹਿਤ ਝੂਠੇ ਕੇਸ ਬਣਾਕੇ NSA ਵਰਗੇ ਕਾਨੂੰਨ ਰਾਹੀਂ ਨੌਜਵਾਨਾਂ 'ਤੇ ਤਸ਼ੱਦਦ ਕਰਨ ਅਤੇ ਬਿਨਾ ਸੁਣਵਾਈ ਜੇਲਾਂ ਵਿਚ ਬੰਦ ਕਰਨ ਤੇ ਆਪਣਾ ਤਿਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਅਤੇ ਭਾਈ ਮੇਜਰ ਸਿੰਘ ਖਾਲਸਾ ਨੇ ਕਿਹਾ ਕਿ ਹਿੰਦ ਹਕੂਮਤ ਵੱਲੋਂ ਇਕ ਸਾਜਿਸ਼ ਤਹਿਤ ਖਾਲਿਸਤਾਨ ਦਾ ਹਊਆ ਖੜਾ ਕਰਕੇ ਪੰਜਾਬ ਦੇ ਅਮਨ ਚੈਨ ਵਾਲੇ ਮਾਹੌਲ ਨੂੰ ਲਾਂਬੂ ਲਗਾਉਣਾ ਅਤੇ ਨੌਜਵਾਨਾਂ ਨੂੰ ਬਗਾਵਤ ਦੇ ਰਾਹ ਤੇ ਤੋਰਨਾ ਹੈ ਜੋ ਕਿਸੇ ਵੀ ਤਰਾਂ ਸੂਬੇ ਦੇ ਹਿੱਤ ਵਿਚ ਨਹੀਂ, ਪੰਜਾਬ ਵਾਸੀ ਅਜਿਹੀਆਂ ਭੈੜੀਆਂ ਸਾਜਿਸਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਅਜਿਹੀਆਂ ਤਾਕਤਾਂ ਨੂੰ ਬਰਦਾਸ਼ਤ ਨਹੀਂ ਕਰਨਗੇ।

ਫੈਡਰੇਸ਼ਨ ਆਗੂਆਂ ਨੇ ਸਰਕਾਰ ਵੱਲੋਂ ਸੂਬੇ ਅੰਦਰ ਦਹਿਸ਼ਤ ਵਾਲਾ ਮਾਹੌਲ ਪੈਦਾ ਕਰਕੇ ਨੌਜਵਾਨਾਂ ਦੀ ਗ਼ਲਤ ਢੰਗ ਨਾਲ ਫੜੇ ਫੜਾਈ ਓਹਨਾ ਨੂੰ ਝੂਠੇ ਕੇਸਾਂ ਵਿਚ ਫਸਾਉਣ ਵਾਲਿਆਂ ਗ਼ੈਰਮਾਨੁਖੀ ਕਾਰਵਾਈਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਫੜੇ ਗਏ ਨੌਜਵਾਨਾਂ ਨੂੰ ਰਿਹਾ ਕਰੇ ਪੰਜਾਬ ਅੰਦਰ ਲਗਾਈਆਂ ਕੇਂਦਰੀ ਫੋਰਸਾਂ ਨੂੰ ਤੁਰੰਤ ਵਾਪਿਸ ਭੇਜਿਆ ਜਾਵੇ।

ਕੇਂਦਰੀ ਸਰਕਾਰਾਂ ਵੱਲੋ ਪਹਿਲਾ ਹੀ ਪੰਜਾਬ ਸਿਰ ਕਰਜਾ ਝੜਾ ਕੇ ਆਰਥਿਕ ਪੱਖੋਂ ਕਮਜ਼ੋਰ ਕੀਤਾ ਹੈ। ਫੈਡਰੇਸ਼ਨ ਆਗੂਆਂ ਵੱਲੋ ਸਮੂਹ ਪੰਜਾਬ ਹਿਤੈਸ਼ੀਆਂ, ਰਾਜਨੀਤਿਕ ਪਾਰਟੀਆਂ ਅਤੇ ਰਾਜਸੀ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਪੰਜਾਬ ਅੰਦਰ ਅਮਨਸ਼ਾਂਤੀ ਅਤੇ ਭਾਈਚਾਰਕ ਸਾਂਝਾ ਨੂੰ ਬਣਾਏ ਰੱਖਣ ਲਈ ਸਰਕਾਰ ਦੀਆਂ ਧੱਕੇਸ਼ਾਹੀਆਂ ਅਤੇ ਪੱਖਪਾਤੀ ਕਾਰਵਾਈ ਦਾ ਮਿਲਕੇ ਵਿਰੋਧ ਕਰਨਾ ਚਾਹੀਦਾ ਹੈ।