ਮੈਨੂੰ ਮੁੱਖ ਮੰਤਰੀ ਨੇ ਕਦੇ ਸੰਪਰਕ ਨਹੀਂ ਕੀਤਾ, ਮੇਰਾ ਟੈਲੀਫ਼ੋਨ ਹਮੇਸ਼ਾ ਚੱਲਦਾ ਹੈ-ਚੰਨੀ

ਮੈਨੂੰ ਮੁੱਖ ਮੰਤਰੀ ਨੇ ਕਦੇ ਸੰਪਰਕ ਨਹੀਂ ਕੀਤਾ, ਮੇਰਾ ਟੈਲੀਫ਼ੋਨ ਹਮੇਸ਼ਾ ਚੱਲਦਾ ਹੈ-ਚੰਨੀ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ, -ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ  ਵਿਧਾਨ ਸਭਾ ਵਿਚ ਕਿਹਾ ਸੀ ਕਿ ਉਹ ਲਾਪਤਾ ਹਨ, ਨੇ  ਕਿਹਾ ਕਿ ਮੇਰਾ ਟੈਲੀਫ਼ੋਨ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਮੈਨੂੰ ਕਦੇ ਮੁੱਖ ਮੰਤਰੀ ਜਾਂ ਉਨ੍ਹਾਂ ਦੇ ਸਟਾਫ਼ ਦਾ ਟੈਲੀਫ਼ੋਨ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮੇਰੇ ਨਾਲ ਕਦੇ ਵੀ ਗੱਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਮਿਲਿਆ ਵੀ ਸੀ ਅਤੇ ਇਹ ਕਹਿ ਕੇ ਆਇਆ ਸੀ ਕਿ ਉਹ ਮੇਰੇ ਨਾਲ ਕਦੇ ਵੀ ਸੰਪਰਕ ਕਰ ਸਕਦੇ ਹਨ। ਸ. ਚੰਨੀ ਨੇ ਕਿਹਾ ਕਿ ਮੇਰੀ ਸਰਕਾਰ ਵਲੋਂ ਜੋ ਵੀ ਚੰਗੇ ਫ਼ੈਸਲੇ ਕੀਤੇ ਗਏ ਸਨ, ਮੌਜੂਦਾ ਸਰਕਾਰ ਵਲੋਂ ਉਹ ਵਾਪਸ ਲੈ ਲਏ ਗਏ ਹਨ।