ਅਮਰੀਕਾ ’ਚ ਸਟੋਰ ’ਤੇ ਕੰਮ ਕਰਦੇ ਪੰਜਾਬੀ ਨੂੰ  ਗੋਲੀ ਮਾਰੀ

ਅਮਰੀਕਾ ’ਚ ਸਟੋਰ ’ਤੇ ਕੰਮ ਕਰਦੇ ਪੰਜਾਬੀ ਨੂੰ  ਗੋਲੀ ਮਾਰੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਬੇਗੋਵਾਲ  - ਅਮਰੀਕਾ ਦੇ ਸੂਬੇ ਜੌਰਜੀਆ ’ਚ ਆਪਣੇ ਸਟੋਰ ’ਤੇ ਕੰਮ ਕਰ ਰਹੇ 37 ਸਾਲਾ ਪੰਜਾਬੀ ਨੌਜਵਾਨ ਨੂੰ ਉੱਥੇ ਆਏ ਵਿਅਕਤੀ ਵਲੋਂ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਪੀੜਤ ਨੌਜਵਾਨ ਕਰਨਜੀਤ ਸਿੰਘ ਜ਼ਿਲਾ ਕਪੂਰਥਲਾ ’ਚ ਪੈਂਦੇ ਹਲਕਾ ਭੁਲੱਥ ਦੇ ਸ਼ਹਿਰ ਬੇਗੋਵਾਲ ਦਾ ਰਹਿਣ ਵਾਲਾ ਹੈ, ਜਿਸ ਦੇ ਪਿਤਾ ਬਲਵਿੰਦਰ ਸਿੰਘ ਪੰਜਾਬ ਪੁਲਸ ਤੋਂ ਇੰਸਪੈਕਟਰ ਰਿਟਾਇਰਡ ਹਨ, ਜਿਨ੍ਹਾਂ ਸੰਪਰਕ ਕਰਨ ’ਤੇ ਦੱਸਿਆ ਕਿ ਕਰਨਜੀਤ ਸਿੰਘ ਸਾਲ 2009 ’ਚ ਅਮਰੀਕਾ ਗਿਆ ਸੀ, ਜੋ 4 ਸਾਲ ਬਾਅਦ ਪੱਕਾ ਹੋ ਕੇ ਪੰਜਾਬ ਪਰਤ ਆਇਆ ਤੇ ਸਾਲ 2014 ’ਚ ਉਸ ਦਾ ਵਿਆਹ ਕਰ ਦਿੱਤਾ ਗਿਆ।ਉਨ੍ਹਾਂ ਦੱਸਿਆ ਕਿ ਹੁਣ ਕਰਨਜੀਤ ਆਪਣੀ ਪਤਨੀ ਤੇ 2 ਛੋਟੇ ਬੱਚਿਆਂ ਨਾਲ ਅਮਰੀਕਾ ਵਿਖੇ ਹੀ ਰਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਅਮਰੀਕਨ ਸਮੇਂ ਮੁਤਾਬਕ 1 ਅਗਸਤ ਨੂੰ ਸਟੋਰ ਖੋਲ੍ਹਣ ਤੋਂ ਬਾਅਦ ਕਰਨਜੀਤ ਉੱਥੇ ਮੌਜੂਦ ਸੀ ਕਿ ਅਚਾਨਕ ਅਮਰੀਕਨ ਬਸ਼ਿੰਦਾ ਕਾਲਾ ਆਇਆ ਜਿਸ ਨੇ ਕਰਨਜੀਤ ਦੇ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਕਰਨਜੀਤ ਹੁਣ ਨਾਰਥ ਈਸਟ ਜੌਰਜੀਆ ਮੈਡੀਕਲ ਸੈਂਟਰ ’ਚ ਜ਼ੇਰੇ ਇਲਾਜ ਹੈ, ਜਿੱਥੇ ਡਾਕਟਰਾਂ ਅਨੁਸਾਰ ਗੋਲੀ ਕਰਨਜੀਤ ਦੇ ਢਿੱਡ ’ਚ ਲੱਗਣ ਤੋਂ ਬਾਅਦ ਸੱਜੇ ਪੱਟ ’ਚ ਚਲੀ ਗਈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਨੇ ਪੇਟ ਦਾ ਆਪ੍ਰੇਸ਼ਨ ਕਰ ਦਿੱਤਾ ਹੈ ਤੇ ਅਗਲੇਰਾ ਇਲਾਜ ਜਾਰੀ ਹੈ। ਉਨ੍ਹਾਂ ਹੋਰ ਦੱਸਿਆ ਕਿ ਗੋਲੀ ਮਾਰਨ ਵਾਲੇ ਨੂੰ ਅਮਰੀਕਨ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।