ਮੋਗਾ ਤੋਂ ਸੋਨੂੰ ਸੂਦ ਦੀ ਭੈਣ ਲੜੇਗੀ ਚੋਣ

ਮੋਗਾ ਤੋਂ ਸੋਨੂੰ ਸੂਦ ਦੀ ਭੈਣ ਲੜੇਗੀ ਚੋਣ

ਅੰਮ੍ਰਿਤਸਰ ਟਾਈਮਜ਼

ਮੋਗਾਬੌਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਆਪਣੀ ਭੈਣ ਮਾਲਵਿਕਾ ਸੂਦ ਸੱਚਰ ਰਾਹੀਂ ਸਿਆਸੀ ਪਾਰੀ ਖੇਡਣ ਦਾ ਐਲਾਨ ਤਾਂ ਕਰ ਦਿੱਤਾ ਪਰ ਸਿਆਸੀ ਪਾਰਟੀ ਦਾ ਫ਼ੈਸਲਾ ਹਾਲੇ ਵੀ ਗੁਪਤ ਰੱਖਿਆ ਹੈ। ਸੂਦ ਨੇ ਇੱਥੇ ਪ੍ਰੈੱਸ ਕਾਨਫਰੰਸ ’ਚ ਸਪੱਸ਼ਟ ਕਰ ਦਿੱਤਾ ਕਿ ਉਸ ਦੀ ਭੈਣ ਪੰਜਾਬ ਦੀ ਸਿਆਸਤ ’ਚ ਆਵੇਗੀ ਪਰ ਉਹ ਨਹੀਂ। ਉਨ੍ਹਾਂ ਨੇ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਭੈਣ ਮੋਗਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੇਗੀ ਪਰ ਸਿਆਸੀ ਪਾਰਟੀ ਦਾ ਅਜੇ ਕੋਈ ਫ਼ੈਸਲਾ ਨਹੀਂ ਲਿਆ।