ਲੋਕਾਂ ਦੀ ਸੱਥ: ਦੁਖੀ ਪੰਜਾਬ ਦੇ ਲੋਕਾਂ ਸਾਹਮਣੇ ਲਾਜਵਾਬ ਹੋ ਰਹੇ ਹਨ ਰਾਜਨੀਤਕ ਆਗੂ

ਲੋਕਾਂ ਦੀ ਸੱਥ: ਦੁਖੀ ਪੰਜਾਬ ਦੇ ਲੋਕਾਂ ਸਾਹਮਣੇ ਲਾਜਵਾਬ ਹੋ ਰਹੇ ਹਨ ਰਾਜਨੀਤਕ ਆਗੂ

ਬਠਿੰਡਾ: 1947 ਤੋਂ ਬਾਅਦ ਭਾਰਤੀ ਰਾਜ ਪ੍ਰਣਾਲੀ ਨਾਲ ਜੁੜੇ ਪੰਜਾਬ ਦੀ ਇਹਨਾਂ ਲੰਘੇ ਵਰ੍ਹਿਆਂ ਵਿੱਚ ਹਾਲਤ ਬਦਤਰ ਹੋ ਗਈ ਹੈ ਤੇ ਖੇੜਿਆਂ 'ਚ ਵਸਦਾ ਪੰਜਾਬ ਉਜਾੜਿਆਂ ਦੀ ਧਰਤੀ ਬਣ ਗਿਆ ਹੈ। ਭਾਰਤੀ ਰਾਜਨੀਤੀ ਰਾਹੀਂ ਤਾਕਤ ਹਾਸਿਲ ਕਰਨ ਵਾਲੇ ਰਾਜਨੀਤਕਾਂ ਤੋਂ ਹੁਣ ਪੰਜਾਬ ਦੇ ਲੋਕ ਅੱਕ ਰਹੇ ਹਨ ਜਿਸਦਾ ਪ੍ਰਤੱਖ ਪ੍ਰਮਾਣ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਅਜਿਹੀ ਇੱਕ ਵੀਡੀਓ ਬਠਿੰਡਾ ਤੋਂ ਸਾਹਮਣੇ ਆਈ ਹੈ ਜਿੱਥੇ ਚੋਣ ਪ੍ਰਚਾਰ ਕਰ ਰਹੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਨੂੰ ਜਦੋਂ ਬੇਰੁਜ਼ਗਾਰ ਨੌਜਵਾਨ ਨੇ ਸਵਾਲ ਪੁੱਛੇ ਤਾਂ ਉਹ ਸਵਾਲਾਂ ਦਾ ਕੋਈ ਜਵਾਬ ਨਾ ਦੇ ਸਕੇ। 

ਇਸ ਗੱਲਬਾਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਨੌਜਵਾਨ ਅਮਰਿੰਦਰ ਰਾਜਾ ਵੜਿੰਗ ਨੂੰ ਸਵਾਲ ਕਰ ਰਿਹਾ ਹੈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਪਾਰਟੀ ਵੱਲੋਂ ਕੀਤੇ ਕਿਸੇ ਵਾਅਦੇ ਨੂੰ ਪੂਰੀ ਤਰ੍ਹਾਂ ਵਫਾ ਨਹੀਂ ਕੀਤਾ ਗਿਆ ਤੇ ਹੁਣ ਉਹ ਹੋਰ ਵੋਟਾਂ ਮੰਗਣ ਕਿਸ ਮੂੰਹ ਨਾਲ ਆ ਰਹੇ ਹਨ। 

ਅਜਿਹੇ ਕਈ ਵਾਅਕੇ ਸਾਹਮਣੇ ਆ ਰਹੇ ਹਨ ਜਿੱਥੇ ਲੋਕ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਹੀ ਅਜਿਹੇ ਸਵਾਲਾਂ ਨਾਲ ਲਾਜਵਾਬ ਕਰ ਰਹੇ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ