ਕਿਸਾਨ ਜਥੇਬੰਦੀਆਂ 13 ਨੂੰ ਬੈਠਕ ਲਈ ਦਿੱਲੀ ਜਾਣਗੀਆਂ; ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬੈਠਕ ਦਾ ਬਾਈਕਾਟ ਕੀਤਾ

ਕਿਸਾਨ ਜਥੇਬੰਦੀਆਂ 13 ਨੂੰ ਬੈਠਕ ਲਈ ਦਿੱਲੀ ਜਾਣਗੀਆਂ; ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬੈਠਕ ਦਾ ਬਾਈਕਾਟ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੇ ਅੱਜ ਚੰਡੀਗੜ੍ਹ ਵਿਚ ਭਾਰਤ ਸਰਕਾਰ ਵੱਲੋਂ 13 ਨਵੰਬਰ ਨੂੰ ਬੈਠਕ ਲਈ ਆਏ ਸੱਦੇ ਬਾਰੇ ਵਿਚਾਰ ਕੀਤੀ। ਇਸ ਬੈਠਕ ਵਿਚ ਫੈਂਸਲਾ ਕੀਤਾ ਗਿਆ ਕਿ ਬੈਠਕ ਵਿਚ ਸ਼ਾਮਲ ਹੋਈਆਂ 30 ਕਿਸਾਨ ਜਥੇਬੰਦੀਆਂ 13 ਨਵੰਬਰ ਦੀ ਬੈਠਕ ਲਈ ਦਿੱਲੀ ਵਿਚ ਜਾਣਗੀਆਂ। ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਸਰਕਾਰ ਦੀ ਇਸ ਬੈਠਕ ਵਿਚ ਸ਼ਾਮਲ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। 

ਦਿੱਲੀ ਵਿੱਚ ਕੇਂਦਰੀ ਮੰਤਰੀ ਪੀਯੂਸ਼ ਗੋਇਲ ਅਤੇ ਨਰਿੰਦਰ ਤੋਮਰ ਵਲੋਂ ਬੁਲਾਈ ਗਈ ਮੀਟਿੰਗ ਵਿੱਚ ਹਿੱਸਾ ਲੈਣ ਬਾਰੇ ਫੈਸਲਾ ਕਰਨ ਸਬੰਧੀ ਅੱਜ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਹੋਈ।