ਕੇਟੀਐੱਫ ਦੇ ਗ੍ਰਿਫ਼ਤਾਰ  ਤਿੰਨ ਮੈਂਬਰਾਂ ਦੇ ਘਰਾਂ ਦੀ ਐੱਨਆਈਏ  ਵਲੋਂ ਤਲਾਸ਼ੀ

ਕੇਟੀਐੱਫ ਦੇ ਗ੍ਰਿਫ਼ਤਾਰ  ਤਿੰਨ ਮੈਂਬਰਾਂ ਦੇ ਘਰਾਂ ਦੀ ਐੱਨਆਈਏ  ਵਲੋਂ ਤਲਾਸ਼ੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਮੋਗਾ :  ਪੁਲਿਸ ਵੱਲੋਂ ਕੁਝ ਮਹੀਨੇ ਪਹਿਲਾਂ ਖ਼ਾਲਿਸਤਾਨ ਟਾਈਗਰ ਫੋਰਸ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਐੱਨਆਈਏ ਵੱਲੋਂ ਮੋਗਾ ਦੇ ਪਿੰਡ ਡਾਲਾ ’ਚ ਸਵੇਰ ਤੋਂ ਹੀ ਇਨ੍ਹਾਂ ਦੋਵਾਂ ਮੈਂਬਰਾਂ ਦੇ ਘਰਾਂ ’ਚ ਤਲਾਸ਼ੀ ਲਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮੋਗਾ ਪੁਲਿਸ ਨੇ ਤਿੰਨ ਖ਼ਾਲਿਸਤਾਨ ਟਾਈਗਰ ਫੋਰਸ ਨਾਲ ਸਬੰਧਤ ਨੌਜਵਾਨਾਂ ਲਵਪ੍ਰੀਤ ਸਿੰਘ ਉਰਫ਼ ਰਵੀ, ਰਾਮ ਸਿੰਘ ਉਰਫ਼ ਸੋਨੂੰ ਤੇ ਕਮਲਜੀਤ ਸ਼ਰਮਾ ਉਰਫ਼ ਕਮਲ ਨੂੰ ਮੋਗਾ ਪੁਲਿਸ ਨੇ ਮਈ 2021 ’ਚ ਗ੍ਰਿਫ਼ਤਾਰ ਕੀਤਾ ਸੀ।  ਜ਼ਿਕਰਯੋਗ ਹੈ ਕਿ ਇਨ੍ਹਾਂ ਖ਼ਾਲਿਸਤਾਨ ਟਾਈਗਰ ਫੋਰਸ ਦੇ ਕਾਰਕੁੰਨਾਂ ’ਤੇ ਮੋਗਾ ਵਿਚ ਸ਼ੋਅਰੂਮ ਮਾਲਿਕ ’ਤੇ ਸ਼ਰੇਆਮ ਗੋਲੀਆਂ ਚਲਾ ਕੇ ਹੱਤਿਆ, ਭਗਤਾ ਭਾਈ ਜ਼ਿਲ੍ਹਾ ਬਠਿੰਡੇ ਦੇ ਇਕ ਡੇਰਾ ਪੇ੍ਮੀ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦਾ ਬਦਲਾ ਲੈਣ ਲਈ ਹੱਤਿਆ ਅਤੇ ਇਨ੍ਹਾਂ ਵੱਲੋਂ ਫਿਲੌਰ ਦੇ ਇਕ ਪੁਜਾਰੀ ਦੇ ਵੀ ਗੋਲ਼ੀ ਮਾਰੀ ਗਈ ਸੀ ਪਰ ਪੁਜਾਰੀ ਦੀ ਜਾਨ ਬਚ ਗਈ ਸੀ।