ਕੋਟਕਪੂਰਾ ਗੋਲ਼ੀਕਾਂਡ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਨਵੀਂ ਐੱਸਆਈਟੀ ਬਣਾਈ

ਕੋਟਕਪੂਰਾ ਗੋਲ਼ੀਕਾਂਡ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਨਵੀਂ ਐੱਸਆਈਟੀ ਬਣਾਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਏਡੀਜੀਪੀ (ਵਿਜੀਲੈਂਸ) ਐਲਕੇ ਯਾਦਵ, ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ, ਡੀਆਈਜੀ ਫਰੀਦਕੋਟ ਰੇਂਜ ਸੁਰਜੀਤ ਸਿੰਘ ਦੇ ਅਧਾਰਿਤ ਤਿੰਨ ਮੈਂਬਰੀ ਨਵੀਂ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਕਰ ਦਿੱਤਾ ਹੈ। ਗ੍ਰਹਿ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਜਾਂਚ ਟੀਮ ਨੂੰ ਆਪਣੇ ਸਹਿਯੋਗ ਲਈ ਕਿਸੇ ਵੀ ਵਿਅਕਤੀ ਜਾਂ ਮਾਹਿਰ ਨੂੰ ਟੀਮ ਵਿਚ ਸ਼ਾਮਲ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਵਰਨਣਯੋਗ ਹੈ ਕਿ ਪੰਜਾਬ ਸਰਕਾਰ ਨੇ ਬੀਤੇ ਦਿਨ ਹੀ ਐਲਕੇ ਯਾਦਵ ਨੂੰ ਬਤੌਰ ਏਡੀਜੀਪੀ ਪਦਉਨਤ ਕੀਤਾ ਸੀ।ਸਮਝਿਆ ਜਾ ਰਿਹਾ ਹੈ ਕਿ ਸਰਕਾਰ ਨੇ ਐਲਕੇ ਯਾਦਵ ਤੇ ਹੋਰਨਾਂ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਸੀ ਕਿਉਂਕਿ ਹਾਈ ਕੋਰਟ ਨੇ ਕੋਟਕਪੂਰਾ ਗੋਲੀਕਾਂਡ ਬਾਰੇ ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਰੱਦ ਕਰਕੇ ਨਵੀਂ ਜਾਂਚ ਟੀਮ ਵਿਚ ਏਡੀਜੀਪੀ ਰੈਂਕ ਦੇ ਅਧਿਕਾਰੀ ਨੂੰ ਸ਼ਾਮਲ ਕਰਨ ਦੇ ਹੁਕਮ ਦਿੱਤੇ ਸਨ।

ਗ੍ਰਹਿ ਵਿਭਾਗ ਵਲੋਂ ਗਠਿਤ ਕੀਤੀ ਨਵੀਂ ਜਾਂਚ ਟੀਮ ਨੂੰ ਛੇ ਮਹੀਨੇ ਦੇ ਅੰਦਰ ਆਪਣੀ ਰਿਪੋਰਟ ਦੇਣ ਨੂੰ ਕਿਹਾ ਗਿਆ ਹੈ। ਨਵੀਂ ਟੀਮ 14 ਅਕਤੂਬਰ 2015 ਅਤੇ 7 ਅਗਸਤ 2018 ਨੂੰ ਦਰਜ਼ ਐੱਫਆਈਆਰ ਨੂੰ ਲੈ ਕੇ ਜਾਂਚ ਕਰੇਗੀ। ਇਹ ਦੋਵੇ ਮੁਕਦਮੇ ਕੋਟਕਪੁਰਾ ਗੋਲੀ ਕਾਂਡ ਬਾਰੇ ਦਰਜ਼ ਕੀਤੇ ਗਏ ਸਨ।ਵਿਭਾਗ ਵਲੋਂ ਜਾਰੀ ਹੁਕਮ ਅਨੁਸਾਰ ਵਿਸ਼ੇਸ਼ ਜਾਂਚ ਟੀਮ ਦੇ ਸਾਰੇ ਸਯੁੰਕਤ ਰੂਪ ਵਿਚ ਕੰਮ ਕਰਨਗੇ, ਜਾਂਚ ਰਿਪੋਰਟ ’ਤੇ ਸਾਰੇ ਮੈਂਬਰ ਦਸਤਖ਼ਤ ਕਰਨਗੇ, ਜਾਂਚ ਟੀਮ ਦੇ ਮੈਂਬਰ ਗਵਾਹ ਹੋਣਗੇ, ਟੀਮ ਦੇ ਮੈਂਬਰ ਮੀਡੀਆਂ ਨਾਲ ਕੋਈ ਗੱਲਬਾਤ ਨਹੀਂ ਕਰਨਗੇ, ਪੜਤਾਲ ਸਬੰਧੀ ਕੋਈ ਵੀ ਬਿੰਦੂ ਜਾਂ ਦਸਤਾਵੇਜ ਲੀਕ ਨਾ ਕਰਨ ਅਤੇ ਹਾਈਕੋਰਟ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ। ਹੁਕਮ ਅਨੁਸਾਰ ਜਾਂਚ ਟੀਮ ਦੇ ਮੈਂਬਰ ਕਿਸੀ ਵੀ ਅੰਦਰੂਨੀ ਤੇ ਬਾਹਰੀ ਦਖਲ ਅੰਦਾਜੀ ਨੂੰ ਨਹੀਂ ਮੰਨਣਗੇ।

ਵਰਨਣਯੋਗ ਹੈ ਕਿ ਕੋਟਕਪੂਰਾ ਦੇ ਸਾਬਕਾ ਐਸਐਚਓ ਗੁਰਦੀਪ ਸਿੰਘ ਪੰਧੇਰ ਤੇ ਇਕ ਹੋਰ ਪੁਲਿਸ ਮੁਲਾਜ਼ਮ ਵਲੋਂ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਵਲੋਂ ਕੀਤੀ ਪੜਤਾਲ ਦੇ ਖਿਲਾਫ਼ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਹਾਈਕੋਰਟ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਵਲੋਂ ਕੀਤੀ ਜਾਂਚ ਨੂੰ ਰੱਦ ਕਰਦੇ ਹੋਏ ਸਰਕਾਰ ਨੂੰ ਨਵੀਂ ਟੀਮ ਵਿਚ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸ਼ਾਮਲ ਨਾ ਕਰਨ ਦੇ ਹੁਕਮ ਦਿੱਤੇ ਸਨ। ਹਾਈਕੋਰਟ ਦੇ ਫੈਸਲੇ ਨਾਲ ਪੰਜਾਬ ਸਰਕਾਰ, ਕਾਂਗਰਸ ਦੀ ਕਿਰਕਿਰੀ ਹੋ ਗਈ