ਦੀਪ ਸਿੱਧੂ ਨੇ ਰਿਹਾਈ ਉਪਰੰਤ ਆਖੀ ਸਰਬੱਤ ਦੇ ਭਲੇ ਦੀ ਗੱਲ

ਦੀਪ ਸਿੱਧੂ ਨੇ ਰਿਹਾਈ ਉਪਰੰਤ ਆਖੀ ਸਰਬੱਤ ਦੇ ਭਲੇ ਦੀ ਗੱਲ

ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ : ਦੀਪ ਸਿੱਧੂ ਨੇ  ਤਿਹਾੜ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਸਿੱਧੇ ਗੁਰੂਦਵਾਰਾ ਰਕਾਬਗੰਜ ਸਾਹਿਬ ਜਾ ਕੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ । ਮੱਥਾ ਟੇਕਣ ਤੋਂ ਬਾਅਦ ਹੀ ਮੀਡੀਆ ਨਾਲ ਰਕਾਬਗੰਜ ਵਿੱਚ ਮੁਲਾਕਾਤ ਕੀਤੀ। ਜਿਥੇ ਓਹਨਾ ਨੇ ਸਰਬੱਤ ਦੇ ਭਲੇ ਦੀ ਗੱਲ ਕਰਦਿਆਂ ਗੁਰੂ ਪਾਤਸ਼ਾਹ ਦੁਆਰਾ ਦਰਸਾਏ ਰਸਤੇ ਉਤੇ ਚੱਲਣ ਦੀ ਗੱਲ ਆਖੀ। ਦੀਪ ਸਿੱਧੂ ਨੇ ਇਹ ਵੀ ਆਖਿਆ ਕਿ ਗੁਰੂ ਸਾਹਿਬਾਨ ਨੇ ਸਾਨੂੰ ਮਜਲੂਮਾਂ ਦੀ ਰੱਖਿਆ ਕਰਨੀ ਸਿਖਾਈ ਹੈ। ਤੇ ਅਸੀਂ ਉਹਨਾਂ ਦੀਆਂ ਇਹਨਾਂ ਗੱਲਾਂ ਉੱਤੇ ਹੀ ਪਹਿਰਾ ਦਿੱਤਾ ਹੈ। ਕਾਨੂੰਨੀ  ਕਾਰਵਾਈ ਉੱਤੇ ਬੋਲਦਿਆਂ ਕਿਹਾ ਕਿ ਅਦਾਲਤ ਨੇ ਚੰਗੇ ਢੰਗ ਨਾਲ ਲੱਗੇ ਇਲਜ਼ਾਮਾਂ ਨੂੰ ਖਾਰੀਜ ਕੀਤਾ ਹੈ।


ਦੀਪ ਸਿੱਧੂ ਦੀ ਜ਼ਮਾਨਤ ਉਪਰੰਤ  ਜਦੋਂ ਵਾਪਸ ਪੰਜਾਬ ਨੂੰ ਆ ਰਹੇ ਸੀ ਤਾਂ ਰਸਤੇ ਵਿੱਚ ਰੁੱਕ ਕੇ ਉਹ ਉਸ ਮਾਤਾ ਜੀ ਨੂੰ ਮਿਲੇ ਜਿੰਨਾ ਨੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਉੱਪਰੋਂ ਦੀਪ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਲਗਾਏ ਸਨ। ਬਹੁਤ ਹੀ ਪਿਆਰ ਨਾਲ ਮਿਲੇ ਮਾਤਾ ਜੀ। ਦੀਪ ਸਿੱਧੂ ਦੀ ਰਿਹਾਈ ਨਾਲ ਕਿਸਾਨ ਮੋਰਚੇ ਵਿਚ  ਨਵਾਂ ਰੰਗ ਵੇਖਣ ਨੂੰ ਮਿਲੇਗਾ।  ਦੀਪ ਸਿੱਧੂ ਦੇ ਆਖੇ ਸ਼ਬਦਾਂ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕੀ, ਕਿਸਾਨ ਸੰਘਰਸ਼ ਪਹਿਲਾ ਵਾਂਗ ਇਕਜੁੱਟਤਾ ਨਾਲ ਮਜਬੂਤ ਹੋਵੇਗਾ।