ਦੀਪ ਸਿੱਧੂ ਦੀ ਆਵਾਜ਼ ਦੇ ਨਮੂਨੇ ਲਵੇਗੀ ਪੁਲਿਸ

ਦੀਪ ਸਿੱਧੂ ਦੀ ਆਵਾਜ਼ ਦੇ ਨਮੂਨੇ ਲਵੇਗੀ ਪੁਲਿਸ

ਮਾਮਲਾ ਲਾਲ ਕਿਲ੍ਹੇ  ਦੀ ਕਥਿਤ ਹਿੰਸਾ  ਦਾ 

ਅੰਮ੍ਰਿਤਸਰ ਟਾਈਮਜ਼ ਬਿਊਰੋ

 ਨਵੀਂ ਦਿੱਲੀ : ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਹੋਏ ਹੰਗਾਮੇ ਦੇ ਮੁਲਜ਼ਮ ਦੀਪ ਸਿੱਧੂ ਦੀ ਆਵਾਜ਼ ਦੇ ਨਮੂਨੇ ਲੈਣ ਦੀ ਮਨਜ਼ੂਰੀ ਅਦਾਲਤ ਨੇ ਪੁਲਿਸ ਨੂੰ ਦੇ ਦਿੱਤੀ ਹੈ। ਦਿੱਲੀ ਪੁਲਿਸ ਵੱਲੋਂ 30 ਹਜ਼ਾਰੀ ਅਦਾਲਤ ’ਚ ਅਰਜ਼ੀ ਦਾਖ਼ਲ ਕਰ ਕੇ ਆਵਾਜ਼ ਦੇ ਨਮੂਨੇ ਲੈਣ ਦੀ ਮੰਗ ਕੀਤੀ ਗਈ ਸੀ ਤਾਂ ਜੋ ਹੰਗਾਮੇ ਤੋਂ ਪਹਿਲਾਂ ਤੇ ਬਾਅਦ ’ਚ ਦੀਪ ਸਿੱਧੂ ਨੇ ਜੋ ਫੇਸਬੁੱਕ ਲਾਈਵ ਜਾਂ ਚੈਨਲਾਂ ’ਤੇ ਇੰਟਰਵਿਊ ਦਿੱਤੇ ਸਨ, ਉਨ੍ਹਾਂ ਨਾਲ ਮਿਲਾਨ ਕੀਤਾ ਜਾ ਸਕੇ। ਸਿੱਧੂ ਨੂੰ ਪਿੱਛੇ ਜਿਹੇ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ ਪਰ ਪੁਲਿਸ ਨੇ ਉਸ ਨੂੰ ਇਕ ਹੋਰ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ ਸੀ। ਹਾਲਾਂਕਿ ਪੁਲਿਸ ਦੀਪ ਨੂੰ ਰਿਮਾਂਡ ’ਤੇ ਨਹੀਂ ਲੈ ਸਕੀ ਸੀ। ਦੱਸਣਯੋਗ ਹੈ ਕਿ ਦੀਪ ਦੀ ਜ਼ਮਾਨਤੀ ਅਰਜ਼ੀ ਉੱਪਰ ਸੁਣਵਾਈ ਦਾ ਫੈਸਲਾ 24/04/2021 ਨੂੰ ਆਵੇਗਾ ਇਸ ਦੀ ਜਾਣਕਾਰੀ ਹਰਿੰਦਰ ਸਿੰਘ ਐਡਵੋਕੇਟ ਦੁਆਰਾ ਦੀਤੀ ਗਈ।