ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਦੀਵੀ ਵਿਛੋੜਾ  

ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਦੀਵੀ ਵਿਛੋੜਾ  

ਅੰਮ੍ਰਿਤਸਰ ਟਾਈਮਜ਼ ਬਿਊਰੋ 

ਤੇਰਾ ਅੰਬਰਾਂ 'ਤੇ ਨਾਂ ਲਿਖਿਆ' ਦੇ ਕਰ‍ਤਾ ਪੰਜਾਬੀ ਦੇ ਨਾਮਵਰ ਸ਼ਾਇਰ ਪ੍ਰੋਫੈਸਰ ਕੁਲਵੰਤ ਗਰੇਵਾਲ ਜੀ ਅੱਜ ਅਕਾਲ ਚਲਾਣਾ ਕਰ ਗਏ ਹਨ।ਸਰਦਾਰ ਕੁਲਵੰਤ ਸਿੰਘ ਗਰੇਵਾਲ, ਪੰਜਾਬੀ ਭਾਸ਼ਾ ਦੇ ਸਿਰਮੌਰ ਸ਼ਾਇਰ ਦਾ ਪੰਜਾਬੀ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਬਹੁਤ ਅਫ਼ਸੋਸ ਹੁੰਦਾ ਹੈ ਜਦੋਂ  ਕਿਸੇ ਸਥਾਨ ਨਾਲ ਰੂਹੋਂ; ਜੁੜੀਆਂ ਰੂਹਾਂ, ਤੁਰ ਜਾਂਦੀਆਂ ਹਨ। ਪੰਜਾਬ ਦੇ ਪੱਤਿਆਂ, ਦਰਿਆਵਾਂ ਅਤੇ ਹਵਾਵਾਂ ਦੀ ਗੱਲ ਕਰਨ ਵਾਲੇ ਕੁਲਵੰਤ  ਗਰੇਵਾਲ ਇੱਕ ਅਜਿਹੀ ਸ਼ਖ਼ਸੀਅਤ ਸਨ ਜਿਨ੍ਹਾਂ ਦੇ ਪ੍ਰਭਾਵ ਹੇਠ ਆ ਕੇ  ਹਰ ਇਨਸਾਨ ਚਾਹੇ ਉਹ ਵਿਦਿਆਰਥੀ ਹੀ ਹੋਵੇ  ਉਨ੍ਹਾਂ ਦੇ ਸ਼ਬਦਾਂ ਵਿੱਚ ਟੁੰਬਿਆ ਜਾਂਦਾ ਸੀ । ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ ਅਤੇ ਪੰਜਾਬੀ ਪ੍ਰੇਮੀਆਂ ਵਿੱਚ ਇਸ ਸਮੇਂ  ਦੁੱਖ ਦੀ ਲਹਿਰ  ਚੱਲ ਪਈ ਹੈ। ਸ਼ੁਰੂਆਤ ਦਾ ਸਾਲ 2021, ਪੰਜਾਬੀ ਕਲਾ ਅਤੇ ਸਾਹਿਤ ਵਾਸਤੇ ਬਹੁਤ ਮੰਦਭਾਗਾ ਰਿਹਾ ਅਤੇ ਸ. ਗਰੇਵਾਲ਼ ਦਾ ਵਿਛੋੜਾ, ਇੱਕ ਨਵੀਂ ਪੀੜ ਦੇ ਗਿਆ ਹੈ।ਅੰਮ੍ਰਿਤਸਰ ਟਾਈਮਜ਼ ਦੀ ਸਾਰੀ ਟੀਮ ਗਰੇਵਾਲ ਸਾਹਿਬ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹਾਂ।