ਜ਼ਖਮੀ ਬੀੜਾਂ

ਜ਼ਖਮੀ ਬੀੜਾਂ

 ਸ਼ਹੀਦੀ ਬੀੜਾਂ ਕਹਿਣ ਨਾਲੋਂ ਜ਼ਖਮੀ ਬੀੜਾਂ ਕਹਿਣਾ ਵਧੇਰੇ ਉਚਿਤ ਹੋਵੇਗਾ

 ਇਹ ਸਿਰਲੇਖ ਕੁਝ ਅਸਹਿਜ ਜਰੂਰ ਪ੍ਰਤੀਤ ਹੁੰਦਾ ਹੋਵੇਗਾ ਕਿਉਂਕਿ ਇਹ ਸ਼ਬਦ ਸ਼ਾਇਦ ਹੀ ਕਦੀ ਸਾਡੀ ਮਾਨਸਿਕਤਾ ਦਾ ਹਿੱਸਾ ਬਣਿਆ ਹੋਵੇ ਕੁਝ ਦਿਨ ਪਹਿਲਾਂ ਹੀ ਸ੍ਰੀ ਦਰਬਾਰ ਸਾਹਿਬ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਉਥੇ ਜਾ ਕੇ ਪਤਾ ਲਗਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਪਰਲੀ ਇਮਾਰਤ ਵਿਚ ਸਾਕਾ ਨਨਕਾਣਾ ਸਾਹਿਬ ਅਤੇ ਜੂਨ 1984 ਦੇ ਸਮੇਂ ਜੋ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪਾਵਨ ਸਰੂਪ ਉਸ ਸਮੇਂ ਪ੍ਰਕਾਸ਼ ਕੀਤੇ ਗਏ ਸਨ ਉਹ ਸਰੂਪ ਇਥੇ ਸੁਭਾਇਮਾਨ ਹਨ ਮਨ ਵਿਚ ਉਨ੍ਹਾਂ ਪਾਵਨ ਸਰੂਪਾਂ ਦੇ ਦਰਸ਼ਨਾ ਦੀ ਤਾਂਘ ਲੈ ਕੇ ਅਸੀਂ (ਦਾਸ ਅਤੇ ਕੁਝ ਸਾਥੀ) ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਪਲੀ ਇਮਾਰਤ ਵਲ ਹੋ ਤੁਰੇ, ਸੇਵਾਦਾਰ ਪਾਸ ਜਾ ਕੇ ਬੇਨਤੀ ਕੀਤੀ ਕਿ ਸਾਨੂੰ ਉਨ੍ਹਾਂ ਪਾਵਨ ਸਰੂਪਾਂ ਦੇ ਦਰਸ਼ਨ ਕਰਵਾਏ ਜਾਣ ਤਾਂ ਉਨ੍ਹਾਂ ਨੇ ਸਾਡੀ ਇਹ ਬੇਨਤੀ ਖਿੜੇ ਮੱਥੇ ਪ੍ਰਵਾਨ ਕਰ ਆਪਣੇ ਨਾਲ ਲੈ ਗਏ ਜਿਥੇ ਪਾਵਨ ਸਰੂਪ ਸੁਭਾਇਮਾਨ ਸਨ 

ਪਾਵਨ ਸਰੂਪਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਭਾਈ ਤਰਨਜੀਤ ਸਿੰਘ ਜੀ ਨੇ ਦਸਿਆ ਕਿ ਇਹ ਪਾਵਨ ਸਰੂਪਾਂ ਦੇ ਸਾਂਭ ਸੰਭਾਲ ਸੰਬਧੀ ਦੀ ਸ਼ੁਰੂਆਤ 2009 ਵਿਚ ਸਿੰਘ ਸਾਹਿਬ ਗਿਆਨੀ ਗੁਰਮੁੱਖ ਸਿੰਘ ਜੀ ਵੇਲੇ ਸਾਹਮਣੇ ਆਈ ਤੇ 2014 ਵਿਚ ਇਸ ਤੇ ਮਤਾ ਪਾਸ ਹੋਣ ਉਪਰੰਤ ਕਾਰਜ ਆਰੰਭ ਕੀਤਾ ਇਸ ਕਾਰਜ ਨੂੰ ਕਰਨ ਵਾਲੇ ਵੀਰ ਅਮਿਤ ਸਿੰਘ ਰਾਣਾ ਅਤੇ ਮੁਹੰਮਦ ਇਲਿਆਜ ਹਨ ਜਿਸ ਸਮੇਂ ਇਨ੍ਹਾਂ ਜ਼ਖਮੀ ਸਰੂਪਾਂ ਨੂੰ ਪ੍ਰਕਾਸ਼ ਕਰਨਾ ਚਾਹਿਆ ਤਾਂ ਇਨ੍ਹਾਂ ਅੰਗ (ਪੰਨੇ) ਉਸ ਸਮੇਂ ਹੱਥ ਲਾਉਣ ਦੇ ਕਾਬਿਲ ਨਹੀਂ ਸਨ ਜੋ ਕਿ ਹੱਥ ਲਾਉਣ ਨਾਲ ਭੁਰ ਰਹੇ ਸਨ ਇਨ੍ਹਾਂ ਅੰਗਾਂ ਨੂੰ ਪਾਣੀ ਨਾਲ ਵਿਸ਼ੇਸ਼ ਵਿਧੀ ਸਹਿਤ ਨਰਮ ਕਰ ਹੱਥ ਲਾਉਣ ਦੇ ਕਾਬਿਲ ਬਣਾਇਅ ਗਿਆ ਦੂਸਰੀ ਸਭ ਤੋਂ ਵੱਡੀ ਸਮਸਿਆ ਇਹ ਰਹੀ ਸੀ ਜੋ ਅੰਗ ਕਿਨਾਰਿਆਂ ਤੋਂ ਭੁਰ (ਖਤਮ) ਜੋ ਚੁਕੇ ਹਨ ਉਨ੍ਹਾਂ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕੇ, ਇਸ ਕਾਰਜ ਹਿੱਤ ਉਸ ਪਹਿਲਾਂ ਲੱਗੇ ਹੋਏ ਪੇਪਰ ਦਾ ਡੀ.ਐਨ. ਟੈਸਟ ਕਰ ਉਸੇ ਕਿਸਮ ਦਾ ਪੇਪਰ ਤਿਆਰ ਕਰਵਾਇਆ ਗਿਆ ਅੰਗ ਨੂੰ ਦੋਵਾਂ ਪਾਸਿਆਂ ਤੋਂ ਸਹਾਇਤਾ ਲਈ ਜਰਮਨ ਤੋਂ ਵਿਸ਼ੇਸ਼ ਪੇਪਰ ਮੰਵਾ ਉਸ ਰਾਹੀਂ ਸੰਭਾਲਿਆ ਜਾ ਰਿਹਾ ਹੈ ਜੋ ਅੰਗ ਭੁਰ ਚੁੱਕੇ ਸਨ ਉਨ੍ਹਾਂ ਵਿਚੋਂ ਤਿੰਨ ਅਖਰੇ ਦੋ ਅਖਰੇ ਅਤੇ ਲਗਾਂ ਮਾਤਰਾਂਵਾਂ ਨੂੰ ਬਹੁਤ ਹੀ ਮਿਹਨਤ ਨਾਲ ਉਸ ਜਗ੍ਹਾਂ ਲਗਾਉਣ ਦਾ ਕਾਰਜ ਜਾਰੀ ਹੈ

ਇਨ੍ਹਾਂ ਬੀੜਾਂ ਨੂੰ ਜ਼ਖਮੀ ਬੀੜਾਂ ਦਾ ਨਾਮ ਕਿਉਂ ਦਿੱਤਾ ਗਿਆ ਹੈ? ਇਸ ਸੰਬਧੀ ਵਿਚਾਰ ਕਰਨ ਤੇ ਪਤਾ ਲਗਾ ਕਿ ਜੇਕਰ ਇਨ੍ਹਾਂ ਬੀੜਾਂ ਨੂੰ ਸ਼ਹੀਦੀ ਬੀੜਾਂ ਦਾ ਨਾਮ ਦਿੱਤਾ ਜਾਵੇ ਤਾਂ ਕਿ ਅਸੀਂ ਇਹ ਕਿਵੇਂ ਮੰਨ ਸਕਦੇ ਹਾਂ ਗੁਰੂ ਸਾਹਿਬ ਸ਼ਹੀਦ ਹੋ ਚੁੱਕੇ ਹਨ ਉਹ ਤਾਂ ਹਾਜ਼ਰ ਨਾਜ਼ਰ ਹਨ ਦੂਸਰੀ ਗੱਲ ਇਹ ਕਿ ਸ਼ਹੀਦ ਦਾ ਕੋਈ ਇਲਾਜ਼ ਨਹੀਂ ਕੀਤਾ ਜਾ ਸਕਦਾ ਜਦਕਿ ਜ਼ਖਮੀ ਨੂੰ ਸੰਭਾਲਿਆ ਜਾ ਸਕਦਾ ਹੈ ਇਸ ਕਰਕੇ ਇਨ੍ਹਾਂ ਬੀੜਾਂ ਨੂੰ ਸ਼ਹੀਦੀ ਬੀੜਾਂ ਕਹਿਣ ਨਾਲੋਂ ਜ਼ਖਮੀ ਬੀੜਾਂ ਕਹਿਣਾ ਵਧੇਰੇ ਉਚਿਤ ਹੋਵੇਗਾ

ਅਜ ਜਦੋਂ ਸੰਪੂਰਨ ਖ਼ਾਲਸਾ ਪੰਥ ਸਾਕਾ ਨਨਕਾਣਾ ਸਾਹਿਬ ਦੀ 100 ਸਾਲਾ ਸ਼ਤਾਬਦੀ ਮਨਾ ਰਿਹਾ ਹੈ ਤੇ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ ਇਕ ਪਾਸੇ ਸਰਕਾਰ ਵਲੋਂ ਸ਼ਹੀਦੀ ਸਾਕਾ ਮਨਾਉਣ ਜਾ ਰਹੀ ਸੰਗਤ ਨੂੰ ਰੋਕਣਾ ਬਹੁਤ ਮੰਦਭਾਗਾ ਹੈ ਦੂਸਰੇ ਪਾਸੇ 100 ਸਾਲ ਬੀਤ ਜਾਣ ਉਪਰੰਤ ਵੀ ਅਸੀਂ ਇਸ ਸਾਕੇ ਨਾਲ ਸੰਬਧਿਤ ਗੁਰੂ ਸਾਹਿਬ ਦੇ ਸਰੂਪ ਨੂੰ ਨਹੀਂ ਸੰਭਾਲ ਸਕੇ ਇਹ ਵੀ ਮੰਦਭਾਗਾ ਹੈ ਇਸ ਸਰੂਪ ਦੀ ਸੇਵਾ ਲਗਭਗ 93 ਸਾਲ ਬਾਅਦ ਸ਼ੁਰੂ ਕੀਤੀ ਗਈ ਇਹ ਆਪਣੇ ਆਪ ਵਿਚ ਸੋਚਣ ਦਾ ਵਿਸ਼ਾ ਹੈ ਚਲੋ ਦੇਰ ਆਏ ਦਰੁਸਤ ਆਏ ਜੇਕਰ ਅਸੀਂ ਹੁਣ ਵੀ ਇਸ ਕਾਰਜ ਵਲੋ ਤੁਰੇ ਹਾਂ ਤਾਂ ਪ੍ਰਸੰਸਾ ਦੇ ਪਾਤ ਹਾਂ ਪਹਿਲਾਂ ਹੀ ਪਤਾ ਨਹੀਂ ਕਿੰਨੇ ਗੁਰੂ ਸਾਹਿਬ ਦੇ ਪੁਰਾਤਨ ਹੱਥ ਲਿਖਤ ਸਰੂਪ ਬਿਰਧ ਕਹਿ ਕੇ ਸਸਕਾਰ ਕੀਤੇ ਜਾ ਚੁੱਕੇ ਹਨ ਜੋ ਕਿ ਪੰਥ ਦਾ ਵੱਡਮੁਲਾ ਖਜ਼ਾਨਾ ਸਨ ਇਸ ਪਾਸੇ ਵੱਲ ਪੁਟਿਆ ਇਹ ਕਦਮ ਇਤਿਹਾਸ ਵਿਚ ਮੀਲ ਪੱਥਰ ਸਾਬਿਤ ਹੋਵੇਗਾ

ਡਾ. ਹਰਵਿੰਦਰ ਸਿੰਘ, ਪਿੰਡ ਮੇਗਾ ਮਾਜਰਾ, ਡਾਕ. ਲਦਾਨਾ ਚੱਕੂ, ਤਹਿਸੀਲ ਗੁਹੱਲਾ, ਜਿਲਾ ਕੈਥਲ, ਮੋ. 9814821842।