ਭਾਈ ਦਲਜੀਤ ਸਿੰਘ ਬਿੱਟੂ ਜੀ ਨੂੰ ਮਾਤਾ ਦੇ ਦਿਹਾਂਤ ਕਾਰਨ ਸਦਮਾ

ਭਾਈ ਦਲਜੀਤ ਸਿੰਘ ਬਿੱਟੂ ਜੀ ਨੂੰ ਮਾਤਾ ਦੇ ਦਿਹਾਂਤ ਕਾਰਨ ਸਦਮਾ

ਅੰਮ੍ਰਿਤਸਰ ਟਾਈਮਜ਼  

ਚੰਡੀਗੜ੍ਹ: ਭਾਈ ਦਲਜੀਤ ਸਿੰਘ ਬਿੱਟੂ ਜੀ ਦੇ ਸਤਿਕਾਰਯੋਗ ਬੀਬੀ ਪਲਵਿੰਦਰ ਕੌਰ ਜੀ ਧਰਮ ਸੁਪਤਨੀ ਗੁਰਪੁਰਵਾਸੀ ਡਾ. ਅਜੀਤ ਸਿੰਘ ਸਿੱਧੂ (ਸਾਬਕਾ ਮੁਖੀ, ਕੀਟ-ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ) ਵਾਸੀ 21-F, ਗੁਰਦੇਵ ਨਗਰ, ਲੁਧਿਆਣਾ ਅੱਜ ਸਵੇਰ ਅਕਾਲ ਚਲਾਣਾ ਕਰ ਗਏ ਹਨ।

 ਉਨ੍ਹਾਂ ਦਾ ਅੰਤਮ ਸੰਸਕਾਰ ਅੱਜ ਭਾਰਤੀ ਸਮੇਂ ਅਨੁਸਾਰ 28 ਜੂਨ 2022 ਨੂੰ  ਦੁਪਹਿਰ ਬਾਦ 2 ਵਜੇ ਸਮਸ਼ਾਨ ਘਾਟ, ਪਿੰਡ ਸੁਨੇਤਲੁਧਿਆਣਾ ਵਿਖੇ ਹੋਵੇਗਾ।

ਇਸ ਦੁੱਖ ਦੀ ਘੜੀ ਵਿੱਚ ਅਸੀਂ ਅਦਾਰਾ ਅੰਮ੍ਰਿਤਸਰ ਟਾਈਮਜ਼ ਭਾਈ ਦਲਜੀਤ ਸਿੰਘ ਬਿੱਟੂ ਜੀ ਦੇ ਪਰਿਵਾਰ ਨਾਲ ਦੁੱਖ ਦੀ ਸਾਂਝ ਪਾਉਂਦੇ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।