ਕਿਸਾਨਾਂ 'ਤੇ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਕਰਨਾਲ ਦੇ ਐਸਡੀਐਮ. ਦੀ ਹੋਈ ਤਬਦੀਲੀ

ਕਿਸਾਨਾਂ 'ਤੇ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਕਰਨਾਲ ਦੇ ਐਸਡੀਐਮ. ਦੀ ਹੋਈ ਤਬਦੀਲੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਚੰਡੀਗੜ੍ਹ-ਕਰਨਾਲ 'ਚ ਬੀਤੇ ਦਿਨੀਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਪੁਲਿਸ ਨੂੰ ਲਾਠੀਚਾਰਜ ਕਰਨ ਦਾ ਆਦੇਸ਼ ਦੇਣ ਵਾਲੇ ਕਰਨਾਲ ਦੇ ਐਸ.ਡੀ.ਐਮ. ਆਯੂਸ਼ ਸਿਨਹਾ ਦਾ ਹਰਿਆਣਾ ਸਰਕਾਰ ਨੇ ਤਬਾਦਲਾ ਕਰ ਦਿੱਤਾ ਹੈ । ਇਸ ਤੋਂ ਇਲਾਵਾ 18 ਹੋਰ ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਗਏ ਹਨ ।ਇਕ ਸਰਕਾਰੀ ਹੁਕਮ ਮੁਤਾਬਿਕ ਸਿਨਹਾ ਹੁਣ ਨਾਗਰਿਕ ਸਰੋਤ ਜਾਣਕਾਰੀ ਵਿਭਾਗ ਦੇ ਵਧੀਕ ਸਕੱਤਰ ਹੋਣਗੇ । ਉਨ੍ਹਾਂ ਨੂੰ ਇਕ ਖਾਲੀ ਅਹੁਦੇ 'ਤੇ ਤਬਦੀਲ ਕੀਤਾ ਗਿਆ ਹੈ ।ਦੱਸਣਯੋਗ ਹੈ ਕਿ 2018 ਬੈਚ ਦੇ ਆਈਏਐਸ ਅਧਿਕਾਰੀ ਆਯੂਸ਼ ਸਿਨਹਾ ਇਕ ਵੀਡੀਓ 'ਚ ਪੁਲਿਸ ਮੁਲਾਜ਼ਮਾਂ ਨੂੰ ਕਿਸਾਨਾਂ ਦਾ ਸਿਰ ਪਾੜ ਦੇਣ ਦੀ ਗੱਲ ਕਹਿੰਦੇ ਸੁਣਾਈ ਦਿੱਤੇ ਸਨ