ਬੈਂਸ ਦੇ ਵਿਰੋਧ ਵਜੋਂ ਏਡੀਸੀ ਦੇ ਮਤੇ ਮੁਤਾਬਿਕ ਕੱਲ੍ਹ ਗੁਰਦਾਸਪੁਰ ਦੇ ਦਫਤਰ, ਸਕੂਲ, ਕਾਲਜ ਬੰਦ ਰੱਖਣ ਦਾ ਫੈਂਸਲਾ

ਬੈਂਸ ਦੇ ਵਿਰੋਧ ਵਜੋਂ ਏਡੀਸੀ ਦੇ ਮਤੇ ਮੁਤਾਬਿਕ ਕੱਲ੍ਹ ਗੁਰਦਾਸਪੁਰ ਦੇ ਦਫਤਰ, ਸਕੂਲ, ਕਾਲਜ ਬੰਦ ਰੱਖਣ ਦਾ ਫੈਂਸਲਾ

ਗੁਰਦਾਸਪੁਰ: ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਬਟਾਲਾ ਧਮਾਕਾ ਪੀੜਤ ਪਰਿਵਾਰ ਲਈ ਡੀਸੀ ਗੁਰਦਾਸਪੁਰ ਨਾਲ ਤਲਖ ਬਿਆਨਬਾਜ਼ੀ ਲਈ ਮਾਮਲਾ ਦਰਜ ਕਰਨ ਮਗਰੋਂ ਹੁਣ ਗੁਰਦਾਸਪੁਰ ਦੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪਾਏ ਮਤੇ ਦੇ ਤਹਿਤ ਬੈਂਸ ਦਾ ਵਿਰੋਧ ਕਰਨ ਲਈ ਕੱਲ੍ਹ ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਦਫਤਰ, ਸਕੂਲ ਅਤੇ ਕਾਲਜ ਬੰਦ ਰੱਖਣ ਦਾ ਫੈਂਸਲਾ ਕੀਤਾ ਗਿਆ ਹੈ। 

ਦੱਸ ਦਈਏ ਕਿ ਧਮਾਕੇ ਵਿੱਚ ਇੱਕ ਮ੍ਰਿਤਕ ਜੀਅ ਦੀ ਪਛਾਣ ਦੇ ਮਾਮਲੇ 'ਚ ਸਿਮਰਜੀਤ ਸਿੰਘ ਬੈਂਸ ਗੁਰਦਸਾਪੁਰ ਦੇ ਡੀਸੀ ਵਿਪੁਲ ਉਜਵਲ ਨਾਲ ਉਲਝ ਪਏ ਸਨ ਜਿਸ ਦੀ ਵੀਡੀਓ ਵਾਇਰਲ ਹੋ ਗਈ ਸੀ। 

ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ: 
ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ ਦੀ ਤਿਆਰੀ; ਐੱਸਡੀਐੱਮ ਦੀ ਸ਼ਿਕਾਇਤ 'ਤੇ ਮਾਮਲਾ ਦਰਜ