ਵਿਦਿਆਰਥਣ ਨੇ ਭਾਜਪਾ ਆਗੂ ਸਵਾਮੀ ਚਿਨਮਿਆਨੰਦ 'ਤੇ ਬਲਾਤਕਾਰ ਦੇ ਦੋਸ਼ ਲਾਏ

ਵਿਦਿਆਰਥਣ ਨੇ ਭਾਜਪਾ ਆਗੂ ਸਵਾਮੀ ਚਿਨਮਿਆਨੰਦ 'ਤੇ ਬਲਾਤਕਾਰ ਦੇ ਦੋਸ਼ ਲਾਏ
ਸਵਾਮੀ ਚਿਨਮਿਆਨੰਦ

ਸ਼ਾਹਜਹਾਨਪੁਰ: ਇੱਥੋਂ ਦੀ ਇੱਕ ਵਿਦਿਆਰਥਣ ਨੇ ਭਾਜਪਾ ਆਗੂ ਸਵਾਮੀ ਚਿਨਮਿਆਨੰਦ 'ਤੇ ਬਲਾਤਕਾਰ ਕਰਨ ਦੇ ਦੋਸ਼ ਲਾਏ ਹਨ। ਪੀੜਤ ਕੁੜੀ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਆਗੂ ਉਸ ਦਾ ਬੀਤੇ ਇੱਕ ਸਾਲ ਤੋਂ ਸ਼ਰੀਰਕ ਸੋਸ਼ਣ ਕਰ ਰਿਹਾ ਸੀ। ਮੀਡੀਆ ਸਾਹਮਣੇ ਆਪਣਾ ਦੁੱਖ ਰੋਂਦਿਆਂ ਪੀੜਤ ਕੁੜੀ ਨੇ ਕਿਹਾ ਕਿ ਪੁਲਿਸ ਉਸ ਦੀ ਸ਼ਿਕਾਇਤ 'ਤੇ ਬਲਾਤਕਾਰ ਦਾ ਮਾਮਲਾ ਦਰਜ ਨਹੀਂ ਕਰ ਰਹੀ ਹੈ। 

ਅੱਜ ਮੀਡੀਆ ਸਾਹਮਣੇ ਆ ਕੇ ਕੁੜੀ ਨੇ ਕਿਹਾ, "ਦਿੱਲੀ ਪੁਲਿਸ ਨੇ ਲੋਧੀ ਰੋਡ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਕੇ ਸ਼ਾਹਜਹਾਨਪੁਰ ਪੁਲਿਸ ਨੂੰ ਭੇਜੀ ਸੀ, ਜੋ ਬਲਾਤਕਾਰ ਦਾ ਮਾਮਲਾ ਦਰਜ ਨਹੀਂ ਕਰ ਰਹੀ।"

ਕੁੜੀ ਨੇ ਦੋਸ਼ ਲਾਇਆ ਕਿ ਬੀਤੇ ਕੱਲ੍ਹ ਪੁਲਿਸ ਦੀ ਐੱਸਆਈਟੀ ਨੇ 11 ਘੰਟਿਆ ਤੱਕ ਉਸ ਕੋਲੋਂ ਪੁੱਛਗਿੱਛ ਕੀਤੀ, ਜਿਸ ਦੌਰਾਨ ਉਸਨੇ ਪੁਲਿਸ ਨੂੰ ਸਾਰਾ ਕੁੱਝ ਦੱਸਿਆ ਪਰ ਇਸਦੇ ਬਾਵਜੂਦ ਵੀ ਪੁਲਿਸ ਚਿਨਮਿਆਨੰਦ ਨੂੰ ਗ੍ਰਿਫਤਾਰ ਨਹੀਂ ਕਰ ਰਹੀ।

ਕੌਣ ਹੈ ਚਿਨਮਿਆਨੰਦ?
ਸਵਾਮੀ ਚਿਨਮਿਆਨੰਦ ਭਾਰਤ ਦਾ ਸਾਬਕਾ ਕੇਂਦਰੀ ਮੰਤਰੀ ਹੈ। ਇਹ ਵਾਜਪਾਈ ਸਰਕਾਰ ਵਿੱਚ ਮੰਤਰੀ ਸੀ। ਪੀੜਤ ਕੁੜੀ ਸਵਾਮੀ ਵੱਲੋਂ ਚਲਾਏ ਜਾਂਦੇ ਕਾਲਜ ਦੀ ਹੀ ਵਿਦਿਆਰਥਣ ਹੈ।