ਭਗਵਾਂ ਅੱਤਵਾਦ ਫੈਲਾਉਣ ਲੱਗੀ ਪ੍ਰਗਿਆ ਠਾਕੁਰ

ਭਗਵਾਂ ਅੱਤਵਾਦ ਫੈਲਾਉਣ ਲੱਗੀ ਪ੍ਰਗਿਆ ਠਾਕੁਰ

ਕਿਹਾ ਕਿ ਹਿੰਦੂਆਂ ਨੂੰ ਆਪਣੀ ਸੁਰੱਖਿਆ ਲਈ  ਘਰਾਂ ਵਿੱਚ ਚਾਕੂ ਤਿੱਖੇ ਰੱਖਣ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਸ਼ਿਵਾਮੋਗਾ (ਕਰਨਾਟਕ)- ਭਾਜਪਾ ਆਗੂ ਤੇ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੇ ‘ਲਵ ਜੇਹਾਦ’ ਦਾ ਜ਼ਿਕਰ ਕਰਦਿਆਂ ਫਾਸ਼ੀਵਾਦੀ ਬਿਆਨ ਦਿੱਤਾ ਹੈ ਕਿ ਹਿੰਦੂਆਂ ਨੂੰ ਜੇਕਰ ਕੋਈ ਮਾਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਉਨ੍ਹਾਂ ਦੀ ਅਣਖ ਨੂੰ ਹਾਨੀ ਪਹੁੰਚਾਉਂਦਾ ਹੈ ਤਾਂ ਉਨ੍ਹਾਂ ਨੂੰ ਵੀ ਜਵਾਬੀ ਕਾਰਵਾਈ ਕਰਨ ਦਾ ਪੂਰਾ ਹੱਕ ਹੈ। ਉਨ੍ਹਾਂ ਨੇ ਹਿੰਦੂ ਭਾਈਚਾਰੇ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਘਰਾਂ ਵਿੱਚ ਚਾਕੂਆਂ ਨੂੰ ਤਿੱਖਾ ਕਰ ਕੇ ਰੱਖਣ ਕਿਉਂਕਿ ਪਤਾ ਨਹੀਂ ਕਿਸੇ ਵੇਲੇ ਕਿਹੜੇ ਹਾਲਾਤ ਬਣ ਜਾਣ।