ਆਈਜੀ ਉਮਰਾਨੰਗਲ ਨੂੰ ਵੀਆਈਪੀ ਸਹੂਲਤਾਂ ਦੇਣ ਦੇ ਦੋਸ਼ ਵਿਚ ਪਟਿਆਲਾ ਜੇਲ੍ਹ ਦਾ ਸੁਪਰਇੰਟੈਂਡੈਂਟ ਬਰਖਾਸਤ

ਆਈਜੀ ਉਮਰਾਨੰਗਲ ਨੂੰ ਵੀਆਈਪੀ ਸਹੂਲਤਾਂ ਦੇਣ ਦੇ ਦੋਸ਼ ਵਿਚ ਪਟਿਆਲਾ ਜੇਲ੍ਹ ਦਾ ਸੁਪਰਇੰਟੈਂਡੈਂਟ ਬਰਖਾਸਤ
ਪਰਮਰਾਜ ਸਿੰਘ ਉਮਰਾਨੰਗਲ

ਪਟਿਆਲਾ: ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਦੋਸ਼ ਵਿਚ ਗ੍ਰਿਫਤਾਰ ਪੰਜਾਬ ਪੁਲਿਸ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਪਟਿਆਲਾ ਜੇਲ੍ਹ ਵਿਚ ਵੀਆਈਪੀ ਸਹੂਲਤਾਂ ਦੇਣ ਦੇ ਦੋਸ਼ ਵਿਚ ਪੰਜਾਬ ਦੇ ਜੇਲ੍ਹ ਮਹਿਕਮੇ ਨੇ ਪਟਿਆਲਾ ਜੇਲ੍ਹ ਦੇ ਸੁਪਰਇੰਟੈਂਡੈਂਟ ਨੂੰ ਬਰਖਾਸਤ ਕਰ ਦਿੱਤਾ ਹੈ ਅਤੇ ਜੇਲ੍ਹ ਸਟਾਫ ਦੇ ਉੱਚ ਅਧਿਕਾਰੀਆਂ ਤੋਂ ਸਫਾਈ ਮੰਗੀ ਹੈ। 

ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ "ਦਾ ਟ੍ਰਿਬਿਊਨ" ਅਖਬਾਰ ਵਿਚ ਛਪੀ ਖਬਰ ਤੋਂ ਬਾਅਦ ਉਹਨਾਂ ਵਲੋਂ ਇਸ ਮਾਮਲੇ ਦੀ ਜਾਂਚ ਕਰਵਾਈ ਗਈ ਜਿਸ ਵਿਚ ਜੇਲ੍ਹ ਸਟਾਫ ਨੂੰ ਦੋਸ਼ੀ ਪਾਇਆ ਗਿਆ। 

ਪ੍ਰਾਪਤ ਜਾਣਕਾਰੀ ਮੁਤਾਬਿਕ ਜੇਲ੍ਹ ਸਟਾਫ ਨੇ ਪੰਜਾਬ ਜੇਲ੍ਹ ਨਿਯਮਾਵਲੀ ਤੋਂ ਉਲਟ ਗ੍ਰਿਫਤਾਰ ਆਈਜੀ ਨੂੰ ਆਪਣੇ ਨਾਲ ਦੋ ਨਿਜੀ ਸੁਰੱਖਿਆ ਕਰਮੀ ਰੱਖਣ ਦੀ ਪ੍ਰਵਾਨਗੀ ਦਿੱਤੀ ਹੋਈ ਸੀ।

ਜੇਲ੍ਹ ਵਿਭਾਗ ਦਾ ਕਹਿਣਾ ਹੈ ਕਿ ਆਈਜੀ ਨੂੰ ਵੱਧੂ ਸੁਰੱਖਿਆ ਦਿੱਤੀ ਗਈ ਸੀ ਕਿਉਂਕਿ ਲੋਕਾਂ ਵਿਚ ਕੋਟਕਪੂਰਾ ਅਤੇ ਬਹਿਬਲ ਕਲਾਂ ਘਟਨਾਵਾਂ ਕਾਰਨ ਕਾਫੀ ਗੁੱਸਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ