ਪ੍ਰਤਾਪ ਸਿੰਘ ਬਾਜਵਾ ਨੇ ਅਸਤੀਫਾ ਦਿੱਤਾ

ਪ੍ਰਤਾਪ ਸਿੰਘ ਬਾਜਵਾ ਨੇ ਅਸਤੀਫਾ ਦਿੱਤਾ

ਚੰਡੀਗੜ੍ਹ: ਰਾਹੁਲ ਗਾਂਧੀ ਦੇ ਬਤੌਰ ਕਾਂਗਰਸ ਪ੍ਰਧਾਨ ਅਸਤੀਫੇ ਦੇ ਫੈਂਸਲੇ 'ਤੇ ਅੜੇ ਰਹਿਣ ਮਗਰੋਂ ਕਾਂਗਰਸ ਪਾਰਟੀ 'ਚ ਅਸਤੀਫਿਆਂ ਦੀ ਲੱਗੀ ਝੜੀ 'ਚ ਪੰਜਾਬ ਦੀ ਰਾਜਨੀਤੀ 'ਚ ਲਗਭਗ ਖੁੰਝੇ ਲੱਗੇ ਹੋਏ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। 
 
ਪਾਰਟੀ ਪ੍ਰਧਾਨ ਨੂੰ ਅਸਤੀਫੇ ਬਾਰੇ ਇੱਕ ਲੰਮੀ ਚੋੜੀ ਚਿੱਠੀ ਲਿਖਦਿਆਂ ਬਾਜਵਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਚ ਪਾਰਟੀ ਨੂੰ ਬੁਰੀ ਹਾਰ ਮਿਲੀ ਹੈ। ਜਿਸਦੀ ਜਿੰਮੇਵਾਰੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਵਾਨ ਕਰਦੇ ਹੋਏ ਆਹੁਦੇ ਤੋਂ ਅਸਤੀਫਾ ਵੀ ਦਿੱਤਾ ਹੈ। ਇਸ ਕਰਕੇ ਪਾਰਟੀ ਦੇ ਮੁੜ ਨਵੇਂ ਢਾਂਚੇ ਲਈ ਇੱਕ ਨਵੀਂ ਸੋਚ ਦੀ ਲੋੜ ਹੈ। ਜਿਸ ਕਰਕੇ ਸਾਰੇ ਸੀਨੀਅਰ ਨੇਤਾਵਾਂ ਨੂੰ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਜੋ ਰਾਹੁਲ ਗਾਂਧੀ ਇੱਕ ਨਵੀਂ ਸੋਚ ਨਾਲ ਪਾਰਟੀ ਨੂੰ ਰਾਹ ਦਿਖਾ ਸਕਣ। 

ਬਾਜਵਾ ਨੇ ਕਿਹਾ ਕਿ ਉਹ ਪਾਰਟੀ ਦੀ ਕੌਮੀ ਮਸਲਿਆਂ ਦੀ ਕਮੇਟੀ ਤੋਂ ਅਸਤੀਫਾ ਦਿੰਦੇ ਹਨ ਅਤੇ ਬਾਕੀਆਂ ਨੂੰ ਸਲਾਹ ਦਿੰਦੇ ਹਨ ਕਿ ਪਾਰਟੀ ਪ੍ਰਧਾਨ ਨੂੰ ਖੁਲ੍ਹੇ ਹੱਥ ਦਿੱਤੇ ਜਾਣ ।

ਬਾਜਵਾ ਵੱਲੋਂ ਰਾਹੁਲ ਗਾਂਧੀ ਨੂੰ ਲਿਖੀ ਗਈ ਚਿੱਠੀ