ਪੰਜਾਬ ਵਿੱਚ ਗਰਮੀ ਕਾਰਨ ਸਰਕਾਰ ਨੇ ਸਕੂਲਾਂ ਦਾ ਸਮਾਂ ਬਦਲਿਆ

ਪੰਜਾਬ ਵਿੱਚ ਗਰਮੀ ਕਾਰਨ ਸਰਕਾਰ ਨੇ ਸਕੂਲਾਂ ਦਾ ਸਮਾਂ ਬਦਲਿਆ

ਚੰਡੀਗੜ੍ਹ: ਬਰਸਾਤ ਪਿੱਛੇ ਪੈਣ ਨਾਲ ਤੇ ਵੱਧ ਰਹੇ ਤਾਪਮਾਨ ਦੇ ਅਸਰ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਦਾ ਫੈਂਸਲਾ ਕੀਤਾ ਹੈ।ਪੰਜਾਬ 'ਚ ਪੈ ਰਹੀ ਤੇਜ਼ ਗਰਮੀ ਕਾਰਨ ਸੂਬਾ ਸਰਕਾਰ ਨੇ ਬੱਚਿਆਂ ਦੀ ਸਿਹਤਯਾਬੀ ਲਈ ਸੂਬੇ ਦੇ ਸਕੂਲਾਂ ਦੇ ਸਮੇਂ ਚ ਫੇਰਬਦਲ ਕਰਦਿਆਂ ਸਕੂਲ ਦਾ ਸਮਾਂ ਸਵੇਰੇ 07:30 ਤੋਂ ਦੁਪਹਿਰ 01:30 ਵਜੇ ਤੱਕ ਕਰ ਦਿੱਤਾ ਹੈ।

ਸਿੱਖਿਆ ਵਿਭਾਗ ਵਲੋਂ ਸਕੂਲਾਂ ਦੀ ਸਮਾਂ ਸਾਰਣੀ 'ਚ ਕੀਤੀ ਗਈ ਤਬਦੀਲੀ ਮੁਤਾਬਕ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਹੁਣ ਸਕੂਲ ਸਵੇਰੇ 07:30 ਵਜੇ ਤੋਂ 01:30 ਵਜੇ ਤੱਕ ਖੁੱਲ੍ਹਣਗੇ।

ਦਿੱਲੀ ਸਰਕਾਰ ਨੇ ਵੀ ਅੱਜ ਦਿੱਲੀ ਦੇ 8ਵੀਂ ਤਕ ਦੇ ਸਕੂਲਾਂ ਚ ਗਰਮੀਆਂ ਦੀ ਛੁੱਟੀਆਂ ਚ ਵਾਧਾ ਕਰ ਦਿੱਤਾ ਹੈ।
ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮ ਦੀ ਨਕਲ

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ