ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਜਾਰੀ ਰੱਖੇਗਾ ਪਾਕਿਸਤਾਨ

ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਜਾਰੀ ਰੱਖੇਗਾ ਪਾਕਿਸਤਾਨ

ਇਸਲਾਮਾਬਾਦ: ਭਾਰਤ ਵੱਲੋਂ ਕਸ਼ਮੀਰ 'ਤੇ ਸਿੱਧਾ ਕਬਜ਼ਾ ਕਰਨ ਦੇ ਫੈਂਸਲੇ ਤੋਂ ਬਾਅਦ ਜਦੋਂ ਪਾਕਿਸਤਾਨ ਵੱਲੋਂ ਭਾਰਤ ਨਾਲ ਸਾਰੇ ਵਪਾਰਕ ਅਤੇ ਕੂਟਨੀਤਕ ਸਬੰਧਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਤਾਂ ਉਸ ਸਮੇਂ ਸਿੱਖ ਕੌਮ ਲਈ ਇੱਕ ਪਾਕਿਸਤਾਨ ਵੱਲੋਂ ਇੱਕ ਚੰਗਾ ਸੁਨੇਹਾ ਆਇਆ ਹੈ। ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਭਾਰਤ ਨਾਲ ਤੋੜੀਆਂ ਜਾ ਰਹੀਆਂ ਸਾਂਝਾਂ ਤੋਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਬਾਹਰ ਰੱਖਿਆ ਜਾਵੇਗਾ ਅਤੇ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਜਾਰੀ ਰਹੇਗਾ। 

ਪਾਕਿਸਤਾਨ ਦੇ ਵਿਦੇਸ਼ ਮਹਿਕਮੇ ਦੇ ਬੁਲਾਰੇ ਮੋਹੱਮਦ ਫੈਜ਼ਲ ਨੇ ਕਿਹਾ, "ਨਵੇਂ ਚੁੱਕੇ ਕਦਮਾਂ ਤੋਂ ਅਲਹਿਦਾ, ਪਾਕਿਸਤਾਨ ਦਾ ਕਰਤਾਰਪੁਰ ਲਾਂਘੇ ਦਾ ਕੰਮ ਜਾਰੀ ਰਹੇਗਾ। ਪਾਕਿਸਤਾਨ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਇਸ ਕਾਰਜ ਨੂੰ ਜਾਰੀ ਰੱਖੇਗਾ"।