ਨਾਇਗਰਾ ਫ਼ਾਲਜ ਚ’ ਇਕ ਭਾਰਤੀ ਵਿਦਿਆਰਥਣ ਨੂੰ ਅਗਵਾ ਕਰਨ ਅਤੇ ਜਿਨਸ਼ੀ ਹਮਲਾ ਕਰਨ ਦੇ ਦੋਸ਼ ਚ’ 23 ਸਾਲਾ ਗੋਰਾ ਨੋਜਵਾਨ ਗ੍ਰਿਫਤਾਰ
ਅੰਮ੍ਰਿਤਸਰ ਟਾਈਮਜ਼
ਨਿਊਯਾਰਕ, / ਉਨਟਾਰੀੳ 30 ਜੁਲਾਈ (ਰਾਜ ਗੋਗਨਾ/ਕੁਲਤਰਨਪਧਿਆਣਾ)—ਕੈਨੇਡਾ ਦੇ ਉਨਟਾਰੀਓ ਦੇ ਨਾਇਗਰਾ ਫਾਲਜ ਖੇਤਰ ਚ’ ਬੀਤੇਂ ਦਿਨੀ ਇਕ ਭਾਰਤੀ ਵਿਦਿਆਰਥਣ ਨੂੰ ਰਸਤਾ ਪੁੱਛਣ ਦੇ ਬਹਾਨੇ ਇੱਕ ਗੋਰੇ ਵੱਲੋ ਆਪਣੇ ਪਿਕਅੱਪ ਟਰੱਕ ਚ ਜਬਰੀ ਅਗਵਾ ਕਰਨ ਤੋਂ ਬਾਅਦ ਉਸ ਭਾਰਤੀ ਅੰਤਰ-ਰਾਸ਼ਟਰੀ ਵਿਦਿਆਰਥਣ ਨੂੰ ਬਣਾਇਆ ਗਿਆ ਸੀ, ਜਿਨਸੀ ਹਮਲੇ ਦਾ ਸ਼ਿਕਾਰ।
ਇਸ ਮਾਮਲੇ ਚ ਨਾਇਗਰਾ ਪੁਲਿਸ ਵੱਲੋ 23 ਸਾਲਾਂ ਦੇ ਦੋਸ਼ੀ ਰਿਚਰਡ ਮੋਰੋ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਕੇ ਅਦਾਲਤ ਚ ਪੇਸ਼ ਕੀਤਾ ਗਿਆ ਹੈ। ਪੀੜਤ ਵਿਦਿਆਰਥਣ ਵੱਲੋ ਬਹੁਤ ਹੀ ਮੁਸ਼ਕਿਲ ਨਾਲ ਆਪਣੇ ਆਪ ਨੂੰ ਬਚਾ ਇਕ ਰਾਹਗੀਰ ਦੀ ਮੱਦਦ ਦੇ ਨਾਲ ਪੁਲਿਸ ਤੱਕ ਪਹੁੰਚ ਕੀਤੀ ਗਈ ਸੀ , ਪੀੜਤ ਇਸ ਹਾਦਸੇ ਤੋਂ ਬਾਅਦ ਮਾਨਸਿਕ ਤੌਰ ਤੇ ਸਦਮੇ ਵਿੱਚ ਹੈ।
Comments (0)