ਨਿਊਯਾਰਕ ਦੀ ਸੜਕ ਦਾ ਨਾਂ ਗੁਰਦੁਆਰਾ ਸਟਰੀਟ ਤੇ ਕਲੋਨੀ ਦਾ ਨਾਂ ਪੰਜਾਬ ਐਵਨਿਊ ਰੱਖਿਆ

ਨਿਊਯਾਰਕ ਦੀ ਸੜਕ ਦਾ ਨਾਂ ਗੁਰਦੁਆਰਾ ਸਟਰੀਟ ਤੇ ਕਲੋਨੀ ਦਾ ਨਾਂ ਪੰਜਾਬ ਐਵਨਿਊ ਰੱਖਿਆ
ਐਡਰੀਨ ਐਡਮਜ਼

ਨਿਊਯਾਰਕ (ਹੁਸਨ ਲੜੋਆ ਬੰਗਾ): ਸਿੱਖਾਂ ਤੇ ਪੰਜਾਬੀਆਂ ਨੂੰ ਮਾਣ ਸਨਮਾਨ ਦੇਣ ਲਈ ਨਿਊਯਾਰਕ ਸਿਟੀ ਕੌਂਸਲ ਨੇ ਇਕ ਸੜਕ ਦਾ ਨਾਂ 'ਗੁਰਦੁਆਰਾ ਸਟਰੀਟ' ਅਤੇ ਇਕ ਕਲੋਨੀ ਦਾ ਨਾਂ 'ਪੰਜਾਬ  ਐਵਨਿਊ' ਰੱਖੇ ਜਾਣ ਲਈ ਪ੍ਰਵਾਨਗੀ ਦਿੱਤੀ ਹੈ।

ਸਿਟੀ ਕੌਂਸਲ ਵੱਲੋਂ ਪ੍ਰਵਾਨ ਕੀਤੇ ਬਿੱਲ ਅਨੁਸਾਰ ਲੈਫਰਟਸ ਬੋਲੇਵਰਡ ਤੇ 117ਵੀਂ ਸਟਰੀਟ ਵਿਚਾਲੇ ਪੈਂਦੀ 97ਵੀਂ ਐਵਨਿਊ ਦਾ ਨਾਂ 'ਗੁਰਦੁਆਰਾ ਸਟਰੀਟ' ਤੇ 111ਵੀਂ ਸਟਰੀਟ ਤੇ 123ਵੀਂ ਸਟਰੀਟ ਵਿਚਾਲੇ ਪੈਂਦੀ 101ਵੀਂ ਐਵਨਿਊ ਦਾ ਨਾਂ 'ਪੰਜਾਬ ਐਵਨਿਊ' ਹੋਵੇਗਾ। ਬਿੱਲ ਪੇਸ਼ ਕਰਦਿਆਂ ਕੌਂਸਲ ਮੈਂਬਰ ਬੀਬੀ ਐਡਰੀਨ ਐਡਮਜ਼ ਨੇ ਕਿਹਾ ਕਿ ਸਿੱਖ ਤੇ ਪੰਜਾਬੀ ਭਾਈਚਾਰੇ ਨੂੰ ਉਨ੍ਹਾਂ ਵੱਲੋਂ ਦਿੱਤੇ ਯੋਗਦਾਨ ਬਦਲੇ ਸਥਾਨਕ ਤੇ ਸਮੁੱਚੇ ਸ਼ਹਿਰ ਵਿਚ ਮਾਨਤਾ ਦੇਣ ਦਾ ਕਾਰਜ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੀ। 

ਇਹ ਬਿੱਲ ਹੁਣ ਨਿਊਯਾਰਕ ਸ਼ਹਿਰ ਦੇ ਮੇਅਰ ਕੋਲ ਜਾਵੇਗਾ ਜਿਨਾਂ ਦੇ ਦਸਤਖਤਾਂ ਤੋਂ ਬਾਅਦ ਬਿੱਲ ਕਾਨੂੰਨ ਬਣ ਜਾਵੇਗਾ।