ਪੰਜਾਬੀ ਗਾਇਕ ਸਿੰਗਾ ਦੇ ਖ਼ਿਲਾਫ਼ ਕੇਸ ਦਰਜ

ਪੰਜਾਬੀ ਗਾਇਕ ਸਿੰਗਾ ਦੇ ਖ਼ਿਲਾਫ਼ ਕੇਸ ਦਰਜ

 *ਚੱਲਦੀ ਕਾਰ ਵਿਚ ਹਵਾਈ ਫਾਇਰਿੰਗ ਕਰਕੇ ਫੁਕਰੇਬਾਜੀ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਮੋਹਾਲੀ : ਪੰਜਾਬੀ ਦੇ ਮਸ਼ਹੂਰ ਗਾਇਕ ਸਿੰਗਾ ਦੇ ਖ਼ਿਲਾਫ਼ ਪੁਲਿਸ ਨੇ ਗੋਲ਼ੀਆਂ ਚਲਾਉਣ ਦੇ ਮਾਮਲੇ ’ਚ ਐੱਫਆਈਆਰ ਦਰਜ ਕੀਤੀ ਹੈ। ਸਿੰਗਾ ਆਪਣੇ ਦੋਸਤ ਨਾਲ ਕਾਰ ’ਚ ਜਾ ਰਿਹਾ ਸੀ, ਜਿਹੜਾ ਚੱਲਦੀ ਕਾਰ ਵਿਚ ਹਵਾਈ ਫਾਇਰਿੰਗ ਕਰ ਰਿਹਾ ਸੀ। ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਨੂੰ ਸਖ਼ਤੀ ਨਾਲ ਲਿਆ ਤੇ ਪੰਜਾਬੀ ਗਾਇਕ ਸਿੰਗਾ ਤੇ ਉਸ ਦੇ ਦੋਸਤ ਖ਼ਿਲਾਫ਼ ਕੇਸ ਦਰਜ ਕਰ ਲਿਆ। ਇਹ ਵੀਡੀਓ ਹੋਮਲੈਂਡ ਸੁਸਾਇਟੀ ਦਾ ਦੱਸਿਆ ਜਾ ਰਿਹਾ ਹੈ।