ਅਮਰੀਕੀ ਸੈਨਟ ਵੱਲੋਂ ਗੀਤਾ ਰਾਓ ਗੁਪਤਾ ਦੀ ਔਰਤਾਂ ਦੇ ਮੁੱਦਿਆਂ ਬਾਰੇ ਕੌਮਾਂਤਰੀ ਰਾਜਦੂਤ ਵਜੋਂ ਨਿਯੁਕਤੀ ਦੀ ਪੁਸ਼ਟੀ

ਅਮਰੀਕੀ ਸੈਨਟ ਵੱਲੋਂ ਗੀਤਾ ਰਾਓ ਗੁਪਤਾ ਦੀ ਔਰਤਾਂ ਦੇ ਮੁੱਦਿਆਂ ਬਾਰੇ ਕੌਮਾਂਤਰੀ ਰਾਜਦੂਤ ਵਜੋਂ ਨਿਯੁਕਤੀ ਦੀ ਪੁਸ਼ਟੀ
ਕੈਪਸ਼ਨ ਗੀਤਾ ਰਾਓ ਗੁਪਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕੀ ਸੈਨਟ ਵੱਲੋਂ ਭਾਰਤੀ ਅਮਰੀਕੀ ਗੀਤਾ ਰਾਓ ਗੁਪਤਾ ਦੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਔਰਤਾਂ ਦੇ ਮੁੱਦਿਆਂ ਸਬੰਧੀ ਕੌਮਾਂਤਰੀ ਰਾਜਦੂਤ ਵਜੋਂ ਕੀਤੀ ਗਈ ਨਿਯੁਕਤੀ ਦੀ ਸੈਨਟ ਦੁਆਰਾ ਪੁਸ਼ਟੀ ਕਰ ਦੇਣ ਦੀ ਖਬਰ ਹੈ। ਇਹ ਅਹੁੱਦਾ ਰਾਜਨੀਤਿਕ ਵਖਰੇਵਿਆਂ ਕਾਰਨ ਪਿਛਲੇ ਤਕਰੀਬਨ ਦੋ ਸਾਲ ਤੋਂ ਖਾਲੀ ਪਿਆ ਸੀ। ਯੂ ਐਨ ਫਾਉਂਡੇਸ਼ਨ ਵਿਖੇ ਲੜਕੀਆਂ ਤੇ ਔਰਤਾਂ ਬਾਰੇ 3 ਡੀ  ਪ੍ਰੋਗਰਾਮ ਦੀ ਸਾਬਕਾ ਕਾਰਜਕਾਰੀ ਡਾਇਰੈਕਟਰ ਗੁਪਤਾ ਲਿੰਗ ਬਰਾਬਰਤਾ ਤੇ ਔਰਤਾਂ ਦੀ ਆਰਥਕ ਸੁਰੱਖਿਆ ਸਬੰਧੀ ਕੌਮਾਂਤਰੀ ਆਗੂ ਵਜੋਂ ਜਾਣੀ ਜਾਂਦੀ ਹੈ। ਪੁਸ਼ਟੀ ਤੋਂ ਪਹਿਲਾਂ ਸੈਨੇਟਰ ਜੀਨ ਸ਼ਾਹੀਨ (ਡੈਮੋਕਰੈਟਿਕ) ਨੇ ਸੈਨਟ ਵਿਚ ਸੰਬੋਧਨ ਕਰਦਿਆਂ ਅਮਰੀਕਾ ਤੇ ਵਿਸ਼ਵ ਭਰ ਵਿਚ ਲੜਕੀਆਂ ਦੇ ਹੱਕਾਂ ਨੂੰ ਸਮਰਪਿਤ ਇਕ ਰਾਜਦੂਤ ਦੀ ਲੋੜ ਉਪਰ ਵਾਰ-ਵਾਰ ਜੋਰ ਦਿੱਤਾ ਤੇ ਰਿਪਬਲੀਕਨਾਂ ਦੀ ਇਸ ਨਿਯੁਕਤੀ ਦੀ ਪੁਸ਼ਟੀ ਵਿਚ ਵਿਘਣ ਪਾਉਣ ਲਈ ਅਲੋਚਨਾ ਕੀਤੀ।