ਮਨਜਿੰਦਰ ਸਿੰਘ ਸਿਰਸਾ ਖਿਲਾਫ ‘ਲੁਕ-ਆਊਟ ਨੋਟਿਸ’ ਹੋ ਚੁਕਾ ਹੈ ਜਾਰੀ -ਖਾਲਸਾ

 ਮਨਜਿੰਦਰ ਸਿੰਘ ਸਿਰਸਾ ਖਿਲਾਫ ‘ਲੁਕ-ਆਊਟ ਨੋਟਿਸ’ ਹੋ ਚੁਕਾ ਹੈ ਜਾਰੀ -ਖਾਲਸਾ

*ਭਿ੍ਸ਼ਟਾਚਾਰ ਦੋਸ਼ਾਂ ਵਿਚ ਘਿਰੇ ਬਾਦਲਕਿਆਂ ਨੂੰ ਹਰਾਉ ,ਸਰਨਾ ਹੀ ਪੰਥਕ ਵੋਟਾਂ ਦਾ ਹਕਦਾਰ  

*ਸਿਖ ਸੇਵਕ ਸੁਸਾਇਟੀ ਨੇ ਦਿਲੀ ਗੁਰਦੁਆਰਾ ਚੋਣਾਂ ਲਈ ਜਾਰੀ ਕੀਤੀ ਅਪੀਲ                   
*ਬਾਦਲਕੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਜਿੰਮੇਵਾਰ 

ਜਲੰਧਰ: ਦਿਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲਈ ਜਥੇਦਾਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਦਿਲੀ ਅਕਾਲੀ ਦਲ ਦੇ ਹਕ ਵਿਚ ਅਪੀਲ ਜਾਰੀ ਕਰਦਿਆਂ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਕਿਹਾ ਕਿ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਜਿੰਮੇਵਾਰ ਬਾਦਲਕਿਆਂ ਨੂੰ ਹਰਾਉ ਜੋ ਦਿਲੀ ਗੁਰਦੁਆਰਾ ਕਮੇਟੀ ਬਾਰੇ ਭਿ੍ਸ਼ਟਾਚਾਰ ਦੋਸ਼ਾਂ ਵਿਚ ਘਿਰੇ ਹਨ।ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਸੂਬਾ ਪ੍ਰਧਾਨ ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਕਿਹਾ ਹੈ ਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉੱਤੇ ਗੋਲਕ ਚੋਰੀ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ‘ਲੁੱਕ-ਆਊਟ ਨੋਟਿਸ’ ਜਾਰੀ ਹੋ ਚੁਕਾ ਹੈ। ਪਟਿਆਲਾ ਹਾਊਸ ਕੋਰਟ ਦੇ ਮੁੱਖ ਮੈਟਰੋਪੋਲੀਟਨ ਜੱਜ ਨੇ ਜਾਂਚ ਅਧਿਕਾਰੀਆਂ ਨੂੰ ਇਹ ਸੁਨਿਸ਼ਚਿਤ ਕਰਨ ਨੂੰ ਕਿਹਾ ਹੈ, ਜਿਸ ਨਾਲ ਕਿ ਸਿਰਸਾ ਦੇਸ਼ ਛੱਡ ਕੇ ਬਾਹਰ ਨਾ ਜਾ ਸਕੇ।ਉਹਨਾਂ ਕਿਹਾ ਕਿ ਇਸ ਤੋਂ ਵਡੀ ਬਾਦਲਕਿਆਂ ਲਈ ਬਦਨਾਮੀ ਕੀ ਹੋ ਸਕਦੀ ਹੈ। ਉਹਨਾਂ ਦਸਿਆ ਕਿ ਇਹ ਮਾਮਲਾ ਗੁਰਦੁਆਰਿਆਂ ਦੇ ਫੰਡਾਂ ਨੂੰ ਫਰਜ਼ੀ ਕੰਪਨੀਆਂ ਨੂੰ ਭੇਜਣ ਨਾਲ ਜੁਡ਼ਿਆ ਹੈ। ਗੋਲਕ ਦੇ ਪੈਸਾ ਐਮ/ਐਸ ਰਾਜਾ ਟੈਂਟ ਡੈਕੋਰੇਟਰਜ਼ ਵਰਗੀਆਂ ਸੇਲ ਕੰਪਨੀਆਂ ਨੂੰ ਭੇਜਿਆ ਗਿਆ ਹੈ। ਗੋਲਕ ਦੇ ਫੰਡਾ ਦੀ ਫਰਜ਼ੀ ਬਿੱਲਾਂ ਦੇ ਸਹਾਰੇ ਭਾਰੀ ਮਾਤਰਾ ਵਿੱਚ ਹੇਰ ਫੇਰ ਕੀਤੀ ਗਈ ਹੈ। ਜਿਸ ਦੀ ਜਾਂਚ ਚੱਲ ਰਹੀ ਹੈ। ਜਥੇਦਾਰ ਖਾਲਸਾ ਨੇ ਜਾਣਕਾਰੀ ਦਿਤੀ ਕਿ “ਬਾਦਲ ਦੇ ਚਹੇਤੇ ਲੋਕਾਂ ਨੇ ਪੰਜਾਬ ਨੂੰ ਬਰਬਾਦੀ ਦੀ ਰਾਹ ਉੱਤੇ ਧੱਕਣ ਤੋਂ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਨੂੰ ਬਰਬਾਦ ਕਰਨ ਦਾ ਬੀੜਾ ਚੁੱਕਿਆ ਹੈ। ਪਰ ਪੰਥ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸਰਨਾ ਨੂੰ ਜਿਤਾਕੇ ਬਾਦਲਾਂ ਤੋਂ ਮੁਕਤੀ ਪਾਈ ਜਾ ਸਕਦੀ ਹੈ।
ਉਹਨਾਂ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਕੌਮਾਂਤਰੀ ਨਗਰ ਕੀਰਤਨ ਦੇ ਨਾਮ ਤੇ ਸੰਗਤ ਤੋਂ ਪੈਸੇ ਇਕੱਠੇ ਕਰਕੇ ਅਤੇ ਪਾਲਕੀ ਸਾਹਿਬ ਦੇ ਨਾਮ ਤੇ ਸੋਨਾ ਇਕੱਠਾ ਕਰਕੇ ਕਰੋੜਾਂ ਰੁਪਏ ਦਾ ਘਪਲੇ ਬਾਰੇ ਦੋਸ਼ ਲਗ ਚੁੱਕੇ ਹਨ । ਉਨ੍ਹਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ  ਨੇ ਦਿੱਲੀ ਕਮੇਟੀ ਨੂੰ ਨਿਰਦੇਸ਼ ਜਾਰੀ ਕੀਤੇ ਸਨ ਕਿ ਨਗਰ ਕੀਰਤਨ ਲਈ ਇਕੱਠਾ ਕੀਤੇ ਸੋਨੇ ਅਤੇ ਪੈਸੇ ਦਾ ਸੰਗਤ ਨੂੰ ਹਿਸਾਬ ਦੇਵੇ ਪਰ ਸਿਰਸਾ ਅਤੇ ਕਾਲਕਾ ਨੇ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਦੀ ਪ੍ਰਵਾਹ ਨਹੀਂ ਕੀਤੀ ਅਤੇ ਸੰਗਤ ਨੂੰ ਕੋਈ ਹਿਸਾਬ ਨਹੀਂ ਦਿੱਤਾ ।  ਜਥੇਦਾਰ ਖਾਲਸਾ ਨੇ ਦਿਲੀ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟਾਂ ਵੰਡਕੇ ਬਾਦਲ ਦੀ ਜਿਤ ਦਾ ਰਾਹ ਪਧਰਾ ਨਾ ਕਰਨ ,ਸਿਰਫ ਪਰਮਜੀਤ ਸਿੰਘ ਸਰਨਾ ਦੇ ਉਮੀਦਵਾਰਾਂ ਨੂੰ ਜਿਤਾਉਣ।ਇਥੇ ਜਿਕਰਯੋਗ ਹੈ ਕਿ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਗੁਰਪੁਰਵਾਸੀ  ਜਥੇਦਾਰ ਇੰਦਰ ਪਾਲ ਸਿੰਘ ਖਾਲਸਾ ਦੇ ਬੇਟੇ ਹਨ ਜਿਹਨਾਂ ਦਿਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਰਹਿਕੇ ਸਿਖ ਪੰਥ ਲਈ ਪ੍ਰਚਾਰ ਕੀਤਾ ਤੇ ਅਗਾਂਹ ਵਧਕੇ ਪੰਥ ਲਈ ਸੰਘਰਸ਼ ਕਰਦਿਆਂ ਜੇਲਾਂ ਕਟੀਆ ਂਂ ਤੇ ਸ੍ਰੋਮਣੀ ਕਮੇਟੀ ਮੈਂਬਰ ਵੀ ਚੁਣੇ ਗਏ।