ਭਾਰਤ ਦੀ ਸਟਾਰ ਮੁੱਕੇਬਾਜ਼ ਲਵਲੀਨਾ ਕਾਂਸੀ ਦਾ ਮੈਡਲ ਜਿਤੀ

ਭਾਰਤ ਦੀ ਸਟਾਰ ਮੁੱਕੇਬਾਜ਼ ਲਵਲੀਨਾ ਕਾਂਸੀ ਦਾ ਮੈਡਲ ਜਿਤੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਟੋਕੀਓ : ਭਾਰਤ ਦੀ ਸਟਾਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਸੋਨੇ ਜਾਂ ਚਾਂਦੀ ਦਾ ਤਮਗਾ ਹਾਸਲ ਕਰਨ ਵਿਚ ਨਾਕਾਮ ਰਹੀ, ਜਦੋਂ ਵੈਲਟਰਵੇਟ (69 ਕਿਲੋ) ਵਰਗ ਦੇ ਸੈਮੀਫਾਈਨਲ 'ਚ ਤੁਰਕੀ ਦੀ ਮੌਜੂਦਾ ਵਿਸ਼ਵ ਚੈਂਪੀਅਨ ਬੁਸੇਨਾਜ਼ ਸੁਰਮੇਨੇਲੀ ਨੇ ਉਸ ਨੂੰ ਹਰਾ ਦਿੱਤਾ । ਉਸ ਨੂੰ ਕਾਂਸੀ ਦੇ ਤਮਗੇ ਨਾਲ ਹੀ ਸਬਰ ਕਰਨਾ ਪਿਆ । ਲਵਲੀਨਾ ਖਿਲਾਫ ਬੁਸੇਨਾਜ਼ ਨੇ ਸ਼ੁਰੂ ਵਿਚ ਦਬਾਅ ਬਣਾ ਲਿਆ ਸੀ ਤੇ ਉਹ 5-0 ਨਾਲ ਜਿੱਤ ਦਰਜ ਕਰਨ ਵਿਚ ਸਫਲ ਰਹੀ । ਟੋਕੀਓ ਖੇਡਾਂ ਵਿਚ ਲਵਲੀਨਾ ਨੇ ਭਾਰਤ ਲਈ ਤੀਸਰਾ ਮੈਡਲ ਜਿੱਤਿਆ । ਇਸ ਤੋਂ ਪਹਿਲਾਂ ਵੇਟ ਲਿਫਟਿੰਗ ਵਿਚ ਮੀਰਾਬਾਈ ਚਾਨੂ ਨੇ ਚਾਂਦੀ ਤੇ ਬੈਡਮਿੰਟਨ ਵਿਚ ਪੀ ਵੀ ਸਿੰਧੂ ਨੇ ਕਾਂਸੀ ਦਾ ਤਮਗਾ ਜਿੱਤਿਆ । ਲਵਨੀਨਾ ਦਾ ਮੌਜੂਦਾ ਕਾਂਸੀ ਦਾ ਤਮਗਾ ਪਿਛਲੇ 9 ਸਾਲਾਂ ਵਿਚ ਭਾਰਤ ਦਾ ਉਲੰਪਿਕ ਮੁੱਕੇਬਾਜ਼ੀ ਵਿਚ ਪਹਿਲਾ ਤਮਗਾ ਹੈ । ਤਮਗੇ ਦੀ ਵੱਡੀ ਉਮੀਦ ਨੀਰਜ ਚੋਪੜਾ ਜੈਵੇਲੀਅਨ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ ।