ਸਰਾਭਾ ਦੇ ਸਿਦਕੀ ਜੀਵਨ ਤੇ ਸਿੱਖਿਆਵਾਂ ਤੋਂ ਸੇਧ ਲੈਣ ਦੀ ਲੋੜ : ਜਥੇਦਾਰ ਪੰਜੋਲੀ

ਸਰਾਭਾ ਦੇ ਸਿਦਕੀ ਜੀਵਨ ਤੇ ਸਿੱਖਿਆਵਾਂ ਤੋਂ ਸੇਧ ਲੈਣ ਦੀ ਲੋੜ : ਜਥੇਦਾਰ ਪੰਜੋਲੀ
ਫੋਟੋ ਕੈਪਸ਼ਨ: ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਜਥੇਦਾਰ ਕਰਨੈਲ ਸਿੰਘ ਪੰਜੋਲੀ, ਜਗਜੀਤ ਸਿੰਘ ਪੰਜੋਲੀ, ਸਤਨਾਮ ਸਿੰਘ ਬਾਠ ਤੇ ਹੋਰ

ਪੰਜੋਲੀ ਕਲੱਬ ਨੇ  ਗ਼ਦਰੀ ਲਹਿਰ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਮਨਾਇਆ ਸ਼ਹੀਦੀ ਦਿਹਾੜਾ

ਪੰਜੋਲੀ ਕਲਾਂ 'ਚ 19 ਨਵੰਬਰ ਨੂੰ ਲੱਗੇਗਾ ਅੱਖਾਂ, ਦੰਦਾਂ ਦੇ ਚੈੱਕਅੱਪ ਸਮੇਤ ਖੂਨਦਾਨ ਦਾ ਕੈੰਪ

ਅੰਮ੍ਰਿਤਸਰ ਟਾਈਮਜ਼

 ਫਤਿਹਗੜ੍ਹ ਸਾਹਿਬ, (ਪੱਤਰ ਪ੍ਰੇਰਕ): ਬੀਤੇ ਦਿਨੀਂ ਗਦਰੀ ਲਹਿਰ ਦੇ ਸਭ ਤੋਂ ਨਿੱਕੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਭਾਈ ਲਛਮਣ ਸਿੰਘ ਧਾਰੋਵਾਲ, ਅਕਾਲ ਗੈਸਟ ਹਾਊਸ, ਪੰਜੋਲੀ ਕਲਾਂ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਐਂਡ ਸਪੋਰਟਸ ਕਲੱਬ ਦੇ ਸਰਪ੍ਰਸਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਅਤੇ ਕਲੱਬ ਪ੍ਰਧਾਨ ਜਗਜੀਤ ਸਿੰਘ ਪੰਜੋਲੀ ਦੀ ਅਗਵਾਈ ਵਿਚ ਮਨਾਇਆ ਗਿਆ। ਇਸ ਮੌਕੇ ਤੇ ਹਾਜ਼ਰ ਨਗਰ ਨਿਵਾਸੀਆਂ ਤੇ ਕਲੱਬ ਦੇ ਅਹੁਦੇਦਾਰਾਂ ਨੂੰ ਜਥੇਦਾਰ ਪੰਜੋਲੀ ਨੇ ਕਰਤਾਰ ਸਿੰਘ ਸਰਾਭਾ ਦੇ ਸਿਦਕੀ ਜੀਵਨ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਸਾਨੂੰ ਗੁਰੂਆਂ, ਸੂਰਬੀਰਾਂ ਤੇ ਸੰਘਰਸ਼ੀ ਯੋਧਿਆਂ ਦੀਆਂ ਕੁਰਬਾਨੀਆਂ ਤੋਂ ਸੇਧ ਲੈ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ।ਇਸ ਮੌਕੇ ਬੋਲਦਿਆਂ ਕਲੱਬ ਪ੍ਰਧਾਨ ਜਗਜੀਤ ਸਿੰਘ ਪੰਜੋਲੀ ਨੇ ਕਿਹਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਗੁਰਦੁਅਾਰਾ ਸ੍ਰੀ ਖ਼ਾਲਸਾ ਦਰਬਾਰ, ਪੰਜੋਲੀ ਕਲਾਂ ਵਿਖੇ 19 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ  ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਮਰੀਜਾਂ ਲਈ 508ਵਾਂ ਮੁਫ਼ਤ ਅੱਖਾਂ ਦਾ ਚੈੱਕਅੱਪ ਅਤੇ ਆਪ੍ਰੇਸ਼ਨ ਕੈਂਪ ਜੋ ਕਿ ਗਲੋਬਲ ਆਈ ਹਸਪਤਾਲ, ਪਟਿਆਲਾ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਲਗਾਇਆ ਜਾ ਰਿਹਾ ਹੈ। 

ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੰਬਰਦਾਰ ਸੁਖਦੇਵ ਸਿੰਘ ਤੇ  ਮੈਨੇਜਰ ਸਤਨਾਮ ਸਿੰਘ ਬਾਠ ਨੇ ਸਾਂਝੇ ਰੂਪ  'ਚ ਦੱਸਿਆ ਗੁਰੂ ਨਾਨਕ ਡੈਂਟਲ ਕੇਅਰ, ਪਟਿਆਲਾ  ਵੱਲੋਂ ਦੰਦਾਂ ਦਾ ਚੈੱਕਅੱਪ ਅਤੇ ਵਿਸ਼ਾਲ ਖੂਨਦਾਨ ਕੈਂਪ ਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਇਲਾਕੇ ਭਰ ਦੇ ਲੋੜਵੰਦ ਮਰੀਜ਼ਾਂ ਨੂੰ ਇਸ ਕੈਂਪ ਵਿਚ ਪਹੁੰਚ ਕੇ ਅੱਖਾਂ, ਦੰਦਾਂ ਦਾ ਇਲਾਜ ਕਰਾਉਣ ਅਤੇ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ  ਰਘਬੀਰ ਸਿੰਘ ਗਿੱਲ, ਸ਼ਮਸ਼ੇਰ ਸਿੰਘ ਬਾਠ, ਜਗਦੇਵ ਸਿੰਘ ਬੱਬੀ, ਜਸ਼ਨਪ੍ਰੀਤ ਸਿੰਘ ਧੀਮਾਨ, ਸੁਰਿੰਦਰ ਸਿੰਘ ਟੋਨਾ, ਗੁਰਦੀਪ ਸਿੰਘ ਦਿਆਲਗਡ਼੍ਹ, ਸੁਖਬੀਰ ਸਿੰਘ ਬਾਠ ਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।