ਏਬੀਪੀ ਸੀ- ਵੋਟਰ ਸਰਵੇ: 2022 ,  ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ, ਅਕਾਲੀ ਦਲ ਜਾਂ 'ਆਪ'

ਏਬੀਪੀ ਸੀ- ਵੋਟਰ ਸਰਵੇ: 2022 ,  ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ, ਅਕਾਲੀ ਦਲ ਜਾਂ 'ਆਪ'
*ਆਪ ਪਾਰਟੀ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਬਣੀ
ਅੰਮ੍ਰਿਤਸਰ ਟਾਈਮਜ਼
ਦਿਲੀ : ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਜੋ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਜਾ ਰਹੀਆਂ ਹਨ, ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਰਾਜਨੀਤਿਕ ਹਿਸਾਬ ਲਾ ਕਿ ਪੂਰਾ ਜ਼ੋਰ ਲਾ ਦਿੱਤਾ ਗਿਆ ਹੈ। ਇਸ ਦੌਰਾਨ ਸੀ ਵੋਟਰ ਵੱਲੋਂ ਏਬੀਪੀ ਨਿਊਜ਼ ਲਈ ਇੱਕ ਸਰਵੇਖਣ ਕੀਤਾ ਗਿਆ ਹੈ। ਇਸ ਸਰਵੇਖਣ ਵਿੱਚ, ਜਨਤਾ ਦੇ ਮੂਡ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਸਰਵੇਖਣ ਅਨੁਸਾਰ ਅਗਲੇ ਸਾਲ ਪੰਜਾਬ ਦੀਆਂ 117 ਮੈਂਬਰੀ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਵਿੱਚ ਬੈਠੀ ਆਪ ਪਾਰਟੀ ਨੂੰ ਵੱਡਾ ਫਾਇਦਾ ਮਿਲ ਸਕਦਾ ਹੈ। ਸਰਵੇਖਣ ਵਿੱਚ ‘ਆਪ’ ਨੂੰ 36 ਫੀਸਦੀ, ਕਾਂਗਰਸ ਨੂੰ 32 ਫੀਸਦੀ, ਅਕਾਲੀ ਦਲ ਨੂੰ 22 ਫੀਸਦੀ, ਭਾਜਪਾ ਨੂੰ 4 ਫੀਸਦੀ ਅਤੇ ਹੋਰ 6 ਫੀਸਦੀ ਵੋਟਾਂ ਮਿਲ ਸਕਦੀਆਂ ਹਨ।ਸੀਟਾਂ ਦੇ ਲਿਹਾਜ਼ ਨਾਲ ‘ਆਪ’ ਨੂੰ 49 ਤੋਂ 55 ਸੀਟਾਂ, ਕਾਂਗਰਸ ਨੂੰ 30 ਤੋਂ 47 ਸੀਟਾਂ, ਅਕਾਲੀ ਦਲ ਨੂੰ ਮਿਲ ਸਕਦੀਆਂ ਹਨ 17 ਤੋਂ 25 ਸੀਟਾਂ, ਭਾਜਪਾ ਨੂੰ 0-1 ਸੀਟ ਅਤੇ ਹੋਰਾਂ ਨੂੰ ਵੀ 0-1 ਸੀਟ ਮਿਲ ਸਕਦੀ ਹੈ। ਕਿਸੇ ਪਾਰਟੀ ਜਾਂ ਗੱਠਜੋੜ ਨੂੰ ਰਾਜ ਵਿੱਚ ਸਰਕਾਰ ਬਣਾਉਣ ਲਈ 59 ਸੀਟਾਂ ਦੀ ਲੋੜ ਹੁੰਦੀ ਹੈ।