ਪੰਜਾਬ ਦੇ ਗੱਭਰੂ ਤੁਰ ਪਏ ਆਸ਼ਕੀਆਂ ਤੇ ਬਲਾਤਕਾਰਾਂ ਵਲ   

ਪੰਜਾਬ ਦੇ ਗੱਭਰੂ  ਤੁਰ ਪਏ ਆਸ਼ਕੀਆਂ ਤੇ ਬਲਾਤਕਾਰਾਂ ਵਲ   

*ਪ੍ਰੇਮਿਕਾ ਨੇ ਫੋਨ ਕਰ ਕੇ ਘਰ ਬੁਲਾਇਆ ਪ੍ਰੇਮੀ ਪਰਿਵਾਰ ਨੇ ਮਾਰ ਕੇ ਖੇਤਾਂ ’ਚ ਸੁੱਟੀ ਲਾਸ਼

* ਮਾਸੂਮ ਬੱਚੀ ਦੇ ਹੱਥ-ਪੈਰ ਬੰਨ੍ਹ ਕੇ ਕੀਤਾ ਜਬਰ-ਜ਼ਿਨਾਹ

*ਕੰਧ ਟੱਪ ਕੇ ਘਰ ਦਾਖਲ ਹੋਏ ਦੋ ਨੌਜਵਾਨਾਂ ਵਲੋਂ ਦੋ ਸਕੀਆਂ ਨਾਬਾਲਿਗ ਭੈਣਾਂ ਨਾਲ ਜਬਰ ਜਨਾਹ.       

ਅੰਮ੍ਰਿਤਸਰ ਟਾਈਮਜ਼ ਬਿਉਰੋ

 ਪੀਲੀਭੀਤ — ਅੱਜ ਪੰਜਾਬੀ ਯੂਥ ਤੇ ਸਿਖ  ਪ੍ਰਥ ਦਾ ਕਿਰਦਾਰ ਡਿਗ ਚੁੁਕਾ ਹੈੈ। ਆਸ਼ਕੀਆਂ ਕਾਰਣ ਕਤਲ ਤੇ ਹਵਸ ਕਾਰਣ ਬਲਾਤਕਾਰ ਹੋ ਰਹੇ ਹਨ। ਪੰਜਾਬੀ ਗਾਇਕਾਂ ਦੀ ਅਸ਼ਲੀਲ ਗਾਇਕੀ  ਕਾਰਣ ਹੁੁੁਣ ਨਤੀਜੇੇ ਸਾਹਮਣੇ  ਆਉਣੇ ਸ਼ੁਰੂ ਹੋ ਗਏ ਹਨ। ਇਸ ਗਾਇਕੀ ਦਾ ਵਿਸ਼ਾ ਸਕੂਲ ਕਾਲਜ ਵਿਚ ਆਸ਼ਕੀ ਹੁੁੰਦਾ ਸੀ ਕਿ ਮੁੁੰਡੇ ਕੁੜੀਆਂ ਪੜਨ ਨਹੀਂ ਦੇਸ਼ਕੀ ਕਰਨ ਜਾਂਦੇ ਹਨ।।ਪੀਲੀਭੀਤ ਵਿਚ ਹੁੁਣੇ ਜਿਹੇੇ ਇਕ  ਪ੍ਰੇਮ ਕਹਾਣੀ ਦਾ ਦੁਖ਼ਦ ਅੰਤ ਹੋ ਗਿਆ, ਜਿੱਥੇ ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਪ੍ਰੇਮੀ ਦਾ ਬਿਜਲੀ ਦਾ ਕਰੰਟ ਲਾ ਕੇ ਕਤਲ ਕਰ ਲਾਸ਼ ਨੂੰ ਗੰਨੇ ਦੇ ਖੇਤਾਂ ’ਚ ਸੁੱਟ ਦਿੱਤਾ। ਦੱਸ ਦੇਈਏ ਕਿ ਪੂਰਨਪੁਰ ਖੇਤਰ ਦੇ ਪਿੰਡ ਮਨਹਰੀਆ ਵਾਸੀ 15 ਸਾਲਾ ਹਰਚਰਨ ਸਿੰਘ ਗੁਰਦੁਆਰਾ ਸਾਹਿਬ ਜਾਣ ਦੀ ਗੱਲ ਕਹਿ ਕੇ ਪ੍ਰੇਮਿਕਾ ਨੂੰ ਮਿਲਣ ਨਿਕਲਿਆ ਸੀ। ਓਧਰ ਮਿ੍ਰਤਕ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਪੂਰੇ ਮਾਮਲੇ ਨੂੰ ਲੈ ਕੇ ਕੁੜੀ ਦੇ ਪਰਿਵਾਰ ਵਾਲਿਆਂ ’ਤੇ ਕਤਲ ਕਰਨ ਦਾ ਦੋਸ਼ ਲਾ ਕੇ ਪੁਲਸ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤ ਦੇ ਆਧਾਰ ’ਤੇ ਪ੍ਰੇਮਿਕਾ ਮਨਪ੍ਰੀਤ ਕੌਰ ਅਤੇ ਉਸ ਦੀ ਮਾਂ ਸਮੇਤ 4 ਲੋਕਾਂ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਪ੍ਰੇਮਿਕਾ ਅਤੇ ਉਸ ਦੀ ਮਾਂ ਨੂੰ ਪੁਲਸ ਨੇ ਗਿ੍ਰਫ਼ਤਾਰ ਕਰ ਲਿਆ ਹੈ ਅਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।

  ਗੁਰਦਾਸਪੁਰ ''ਚ 15 ਸਾਲ ਦੇ ਮੁੰਡੇ ਦੀ ਦਰਿੰਦਗੀ  

ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਅਧੀਨ ਪੈਂਦੇ ਇਕ ਪਿੰਡ 'ਚ 15 ਸਾਲਾ ਨਾਬਾਲਗ ਮੁੰਡੇ ਵੱਲੋਂ 8 ਸਾਲ ਦੀ ਮਾਸੂਮ ਬੱਚੀ ਨਾਲ ਦਰਿੰਦਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਵੱਲੋਂ ਬੱਚੀ ਦੇ ਹੱਥ-ਪੈਰ ਬੰਨ੍ਹੇ ਹੋਏ ਸਨ।ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਦੋਸ਼ੀ ਫ਼ਰਾਰ ਹੋ ਗਿਆ। ਫਿਲਹਾਲ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

 ਸਕੀਆਂ ਨਾਬਾਲਿਗ ਭੈਣਾਂ ਨਾਲ ਜਬਰ ਜਨਾਹ

 ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਦੋ ਨੌਜਵਾਨਾਂ ਨੇ ਕਥਿਤ ਤੌਰ ’ਤੇ 11 ਤੇ 17 ਸਾਲ ਦੀਆਂ ਦੋ ਸਕੀਆਂ ਨਾਬਾਲਿਗ ਭੈਣਾਂ ਨਾਲ ਜਬਰ ਜਨਾਹ ਕਰ ਦਿੱਤਾ। ਘਟਨਾ 9 ਸਤੰਬਰ ਰਾਤ ਕਰੀਬ 11 ਵਜੇ ਦੀ ਹੈ। ਜਿਸ ਸਬੰਧੀ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਦੋਵਾਂ ਨੌੋਜਵਾਨਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।ਸਤਵੀਂ ਜਮਾਤ ਦੀ ਵਿਦਿਆਰਥਣ ਇਕ ਲੜਕੀ ਨੇ ਦੱਸਿਆ ਕਿ ਉਹ ਆਪਣੇ ਭਰਾ ਤੇ 17 ਸਾਲਾ ਭੈਣ ਸਮੇਤ ਘਰ ਦੇ ਇਕ ਕਮਰੇ ਵਿਚ ਸੁੱਤੀ ਸੀ। ਰਾਤ ਕਰੀਬ 11 ਵਜੇ ਉਹ ਬਾਥਰੂਮ ਲਈ ਗਈ ਤਾਂ ਯੋਗਰਾਜ ਸਿੰਘ ਤੇ ਜਸਕਰਨ ਸਿੰਘ ਨਾਮਕ ਦੋ ਨੌਜਵਾਨ ਕੰਧ ਟੱਪ ਕੇ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਗਏ ਤੇ ਉਸ ਨੂੰ ਖਿੱਚ  ਕੇ ਦੂਸਰੇ ਕਮਰੇ ਵਿਚ ਲੈ ਗਏ। ਖੜਕਾ ਸੁਣ ਕੇ ਦੂਸਰੇ ਕਮਰੇ ਵਿਚ ਸੁੱਤੀ ਉਸ ਦੀ ਭੈਣ ਦੀ ਜਾਗ ਖੁੱਲ੍ਹ ਗਈ ਤੇ ਉਥੇ ਆ ਗਈ। ਉਸ ਨੇ ਕਥਿਤ ਤੌਰ ’ਤੇ ਦੋਸ਼ ਲਗਾਇਆ ਕਿ ਯੋਗਰਾਜ ਸਿੰਘ ਨੇ ਉਸ ਦੇ ਨਾਲ ਤੇ ਜਸਕਰਨ ਸਿੰਘ ਨੇ ਉਸ ਦੀ ਭੈਣ ਨਾਲ ਜਬਰ ਜਨਾਹ ਕੀਤਾ ਤੇ ਫਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਜਬਰ ਜਨਾਹ ਕਰਨ ਤੇ ਪੋਸਕੋ ਐਕਟ ਦੀਆਂ ਧਾਰਾਵਾਂ ਦੇ ਤਹਿਤ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਕਿਥੇ ਗਵਾਚ ਗਿਆ ਪੰਜਾਬ ਦਾ ਉਚ ਕਿਰਦਾਰ

ਤਲਵਿੰਦਰ ਸਿੰਘ ਬੁਟਰ ਪਤਰਕਾਰ ਨੇ ਇਸ ਬਾਰੇ ਗੰਭੀਰ ਟਿਪਣੀ ਕਲਦਿਆਂਂ ਕਿਹਾ ਕਿ ਸ਼ੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਤਸਵੀਰ ਵਿਚ ਕਤਲ ਹੋਏ ਚਾਰ ਭੈਣਾਂ ਦੇ ਇਕਲੌਤੇ ਭਰਾ, ਵਿਧਵਾ ਮਾਂ ਦੇ ਇਕੋ-ਇਕ ਸਹਾਰੇ, ਅਣਦਾੜ੍ਹੀਏ  ਅੱਲ੍ਹੜ ਮੁੰਡੇ ਤੇ ਕਰੂੰਬਲ ਵਰਗੀ ਉਸ ਕੁੜੀ ਦੀ ਤਸਵੀਰ ਵੇਖ ਕੇ ਕਾਲਜਾ ਮੂੰਹ ਨੂੰ ਆਉਂਦਾ ਹੈ। ਇਹ ਕਿਹੀ ‘ਵਾ ਵੱਗ ਗਈ ਸਾਡੀ ਕੌਮ ਦੇ ਅੱਲ੍ਹੜਾਂ ਨੂੰ? ਸਾਡਾ ਨਾ ਤਾਂ ਰਾਹ ਇਹ ਸੀ, ਨਾ ਨਿਸ਼ਾਨਾ ਤੇ ਨਾ ਮੰਜ਼ਿਲ।ਅਜੇ ਕੁਝ ਦਿਨ ਪਹਿਲਾਂ ਜਦੋਂ ਅਫਗਾਨਿਸਤਾਨ ਉੱਤੇ ਤਾਲਿਬਾਨ ਦੇ ਕਬਜ਼ੇ ਦੀ ਚਰਚਾ ਦਰਮਿਆਨ ਕਿਸੇ ਸਿੱਖ ਨੇ ਸੋਸ਼ਲ ਮੀਡੀਆ ਉੱਤੇ ਵਾਇਰਲ ਇਕ ਵੀਡੀਓ ਵਿਚ ਇਹ ਕਿਹਾ ਸੀ ਕਿ ਜਿਹੜੇ ਅਫਗਾਨਾਂ ਨੇ ਅਮਰੀਕਾ ਨੂੰ ਅਫਗਾਨਿਸਤਾਨ ‘ਚੋਂ ਭੱਜਣ ਲਈ ਮਜਬੂਰ ਕੀਤਾ ਹੈ ਉਨ੍ਹਾਂ ਅਫਗਾਨਾਂ ਦੇ ਵਡੇਰਿਆਂ ਦੇ ਸਾਡੇ ਵਡੇਰੇ ਹਰੀ ਸਿੰਘ ਨਲੂਆ ਵਰਗਿਆਂ ਨੇ ਦੰਦ ਖੱਟੇ ਕੀਤੇ ਸਨ, ਤਾਂ ਇਸ ਦੇ ਜਵਾਬ ਵਿਚ ਕਿਸੇ ਅਗਿਆਤ ਅਫਗਾਨ ਨੇ ਇਕ ਵੀਡੀਓ ਬਣਾ ਕੇ ਫੇਸਬੁਕ ‘ਤੇ ਵਾਇਰਲ ਕੀਤੀ ਸੀ ਜਿਸ ਵਿਚ ਉਸ ਨੇ ਸਿੱਖਾਂ ਦੇ ਵਡੇਰੇ ਹਰੀ ਸਿੰਘ ਨਲਵਾ ਵਰਗਿਆਂ ਦੀ ਬਹਾਦਰੀ ਦੀ ਕਦਰ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ ਕਿ ਸਿੱਖੋ ਤੁਹਾਡੇ ਵਡੇਰਿਆਂ ਨੇ ਜੋ ਕੀਤਾ ਸੋ ਕੀਤਾ ਪਰ ਅੱਜ ਤੁਸੀਂ ਕੀ ਕਰ ਰਹੇ ਹੋ? ਉਸ ਅਫਗਾਨ ਨੇ ਮਿਹਣਾ ਮਾਰਿਆ ਸੀ ਕਿ, ‘ਤੁਹਾਡੇ ਨੌਜਵਾਨ ਤਾਂ ਕੁੜੀਆਂ ਮਗਰ ਆਸ਼ਕੀ ਤੇ ਫੈਸ਼ਨਪ੍ਰਸਤੀ ਦੀ ਸ਼ੌਕੀਨੀ ਵਿਚ ਮਦਮਸਤ ਹੋ ਰਹੇ ਹਨ, ਤੁਸੀਂ ਆਪਣੇ ਪੁਰਖਿਆਂ ਦੀ ਰੀਸ ਕਿਵੇਂ ਕਰ ਲਵੋਗੇ?’ 

ਦਰ-ਹਕੀਕਤ ਸਰਦਾਰ ਹਰੀ ਸਿੰਘ ਨਲਵਾ ਦਾ ਦੁਸ਼ਮਣਾਂ ਵਲੋਂ ਭੇਜੀ ਕਿਰਦਾਰ ਪਰਖਣ ਆਈ ਜਵਾਨ ਅਫਗਾਨ ਔਰਤ ਵੀ ਉਸ ਦੇ  ਉੱਚ ਨੈਤਿਕ ਚਰਿੱਤਰ ਅੱਗੇ ਸਿਰ ਨਿਵਾ ਗਈ ਸੀ ਤੇ ਅੱਜ ਸਿੱਖਾਂ ਦਾ ਸੱਚਮੁਚ ਇਹ ਹਾਲ ਹੈ ਕਿ ਸਿੱਖਾਂ ਦੇ ਮੁੰਡੇ-ਕੁੜੀਆਂ ਝੂਠੀ ਆਸ਼ਕੀ ਤੇ ਚਰਿੱਤਰਹੀਣਤਾ ਵਿਚ ਬੁਰੀ ਤਰ੍ਹਾਂ ਗਲਤਾਨ ਹੋ ਰਹੇ ਹਨ। ਅੱਧੀ ਪੌਣੀ ਸਦੀ ਪਹਿਲਾਂ ਦੀ ਸਿੱਖ ਲੀਡਰਸ਼ਿਪ ਕੋਲ ਮਾਸਟਰ ਤਾਰਾ ਸਿੰਘ ਵਰਗੇ ਨੌਜਵਾਨ ਆਗੂ ਸਨ ਜਿਹੜੇ ਮੁੰਬਈ ਤੋਂ ਅੰਮ੍ਰਿਤਸਰ ਤੱਕ ਸਫਰ ਦੌਰਾਨ ਰੇਲ ਵਿਚ ਆਪਣੇ ਸਾਹਮਣੇ ਬੈਠੀ ਅੰਗਰੇਜ਼ ਮੁਟਿਆਰ ਵੱਲ ਇਕ ਵਾਰ ਵੀ ਸਿੱਧੀ ਜਾਂ ਚੁਰਾਵੀਂ ਅੱਖ ਤੱਕ ਨਹੀਂ ਚੁੱਕਦੇ ਸਨ, ਜਿਨ੍ਹਾਂ ਦੇ ਕਿਰਦਾਰ ਤੋਂ ਪ੍ਰਭਾਵਿਤ ਹੋ ਕੇ ਅਮਰੀਕੀ ਨੌਜਵਾਨ ਔਰਤ ਵੀ ਉਨ੍ਹਾਂ ਤੋਂ ਵਾਰ ਵਾਰੇ ਜਾਂਦੀ ਸੀ। ਅੱਜ ਦੇ ਸਿੱਖ ਲੀਡਰਾਂ ਦੇ ਨੈਤਿਕ ਕਿਰਦਾਰਾਂ ਦੀ ਗੱਲ ਨਾ ਹੀ ਛੇੜੋ ਤਾਂ ਚੰਗਾ ਹੋਵੇਗਾ। ਇਹ ਗੱਲ ਮੂਲੋਂ ਰੱਦ ਨਹੀਂ ਕੀਤੀ ਜਾ ਸਕਦੀ ਕਿ ਲੋਕ ਹਮੇਸ਼ਾ ਆਪਣੀ ਕੌਮ ਦੇ ਆਗੂਆਂ ਤੋਂ ਸਿੱਖਦੇ ਹਨ। ਪਿਛਲੇ ਦਹਾਕਿਆਂ ਦੌਰਾਨ ਸਿੱਖਾਂ ਨੂੰ ਇਹ ਵੀ ਪਤਾ ਨਹੀਂ ਲੱਗਾ ਕਿ ਕਦੋਂ ਉਨ੍ਹਾਂ ਦੀ ਨਵੀਂ ਪਨੀਰੀ ਦਾ ਪ੍ਰੇਰਨਾ ਸਰੋਤ ‘ਜੰਡ ਨਾਲ ਸਾੜੇ ਜਾਣ ਵਾਲੇ ਲਛਮਣ ਸਿੰਘ’ ਦੀ ਥਾਂ ‘ਜੰਡ ਹੇਠਾਂ ਵੱਢਿਆ ਜਾਣ ਵਾਲਾ ਮਿਰਜਾ’ ਬਣ ਗਿਆ? ਜਦੋਂ ਮਾਵਾਂ-ਦਾਦੀਆਂ ਦੀ ਗੋਦ ਵਿਚ ਬੈਠ ਕੇ ਧੀਆਂ ਨੂੰ ਮਾਈ ਭਾਗੋ ਤੇ ਬੀਬੀ ਸੁੰਦਰੀ ਵਰਗੀਆਂ ਦਸਮੇਸ਼ ਗੁਰੂ ਦੀਆਂ ਅਣਖੀ ਲਾਡਲੀਆਂ ਧੀਆਂ ਦੀਆਂ ਸਾਖੀਆਂ ਦੀ ਬਜਾਇ ਟੈਲੀਵਿਯਨ ਅਤੇ ਮੋਬਾਇਲ ਫੋਨਾਂ ਉੱਪਰ ਹੀਰ, ਸੱਸੀ ਤੇ ਸਾਹਿਬਾਂ ਵਰਗੀਆਂ ਦੇ ਕਿੱਸੇ ਸੁਣਾਏ ਜਾਣਗੇ ਤਾਂ ਫਿਰ ‘ਕਿੱਕਰਾਂ ਨੂੰ ਬੀਜ ਕੇ ਬਿਜੌਰ ਦੀਆਂ ਦਾਖਾਂ’ ਕਿੰਜ ਮਿਲਣਗੀਆਂ? 

ਉੱਤਰ ਪ੍ਰਦੇਸ਼ ਦੇ ਪੀਲੀਭੀਤ ਇਲਾਕੇ ਵਿਚ ਕੁੜੀ ਦੇ ਇਸ਼ਕ ਵਿਚ ਕਤਲ ਹੋਏ ਮੁੰਡੇ ਦੀ ਕਹਾਣੀ ਵੀ ਕੋਈ ਵਿਕੋਲਿਤਰੀ ਨਹੀਂ ਹੈ। ਪੰਜਾਬ ਵਿਚ ਇਹ ਵਰਤਾਰਾ ਆਮ ਹੈ। ਜਦੋਂ ਪੰਜਾਬ ਦੀ ਫਿਜ਼ਾ ਵਿਚ ‘ਜਪੁਜੀ’ ਦੀਆਂ ਮਿੱਠੀਆਂ ਧੁਨਾਂ ਦੀ ਥਾਂ ‘ਪਿਛਲੀ ਗਲੀ ਵਿਚ ਆ ਜਾ ਸੋਹਣਿਆ, ਸੌਂ ਗਏ ਪਿੰਡ ਦੇ ਸਾਰੇ...’ ਵਰਗੇ ਲੱਚਰ ਗੀਤ ਸੁਣਨ ਨੂੰ ਮਿਲਣਗੇ ਤਾਂ ਫਿਰ ਸਾਡੇ ਨੌਜਵਾਨ ਮੁੰਡੇ ਅੱਧੀ-ਅੱਧੀ ਰਾਤ ਨੂੰ ਬੇਗਾਨੀਆਂ ਕੁੜੀਆਂ ਨੂੰ ਮਿਲਣ ਉਨ੍ਹਾਂ ਦੇ ਘਰਾਂ ਵਿਚ ਨਹੀਂ ਜਾਣਗੇ ਤਾਂ ਕੀ ਹਰੀ ਸਿੰਘ ਨਲੂਆ ਬਣਨਗੇ? ਸਿੱਖ ਸੱਭਿਆਚਾਰ ਉੱਤੇ ਕਥਿਤ ਪੰਜਾਬੀ ਸੱਭਿਆਚਾਰ ਦੇ ਨਾਂਅ ‘ਤੇ ਲੱਚਰ ਸਾਹਿਤ ਤੇ ਕਥਾਵਾਂ ਨੂੰ ਮੜ੍ਹਣ ਦਾ ਸਿਲਸਿਲਾ ਕੋਈ ਸਹਿਜ-ਸੁਭਾਅ ਨਹੀਂ ਵਾਪਰਿਆ। ਇਹ ਲੰਬੀ ਨਦਰ ਦਾ ਕਰਮ ਹੈ, ਜਿਹੜਾ ਸਿੱਖਾਂ ਦੀ ਅਣਖ ਤੇ ਆਤਮਾ ਨੂੰ ਸਾਹ-ਸੱਤਹੀਣ ਕਰਨ ਲਈ ‘ਪੰਜਾਬੀ ਸੱਭਿਆਚਾਰ’ ਦੇ ਨਾਂਅ ‘ਤੇ ਅਮਲ ਵਿਚ ਲਿਆਂਦਾ ਗਿਆ। ਸ਼੍ਰੋਮਣੀ ਕਮੇਟੀ, ਅਕਾਲ ਅਕੈਡਮੀਆਂ ਅਤੇ ਚੀਫ ਖ਼ਾਲਸਾ ਦੀਵਾਨ ਵਰਗੀਆਂ ਸਿੱਖਿਆ ਸੰਸਥਾਵਾਂ ਹੋਣ ਦੇ ਬਾਵਜੂਦ ਸਿੱਖਾਂ ਦੀ ਕੋਈ ਆਪਣੀ ਵਿਦਿਅਕ ਨੀਤੀ ਨਾ ਹੋਣੀ ਵੀ ਸਿੱਖ ਨੌਜਵਾਨੀ ਦੇ ਕੁਰਾਹੇ ਪੈਣ ਦਾ ਇਕ ਕਾਰਨ ਹੈ। 

ਸੋ, ਵੇਲੇ ਸਿਰ ਵੱਡੇ ਬਾਨ੍ਹਣੂੰ ਬੰਨ੍ਹਣ ਦੀ ਲੋੜ ਹੈ ਤਾਂ ਜੋ ਸਿੱਖ ਨੌਜਵਾਨੀ ਝੂਠੇ ਇਸ਼ਕ, ਨਸ਼ਿਆਂ ਤੇ ਦੁਨਿਆਵੀ ਰਸਾਂ ਦੀ ਸ਼ੌਕੀਨੀ ਵਿਚ ਬਰਬਾਦ ਹੋਣ ਦੀ ਬਜਾਇ ਕੌਮ ਦੇ ਭਵਿੱਖ ਦੀ ਵਾਰਸ ਬਣਨ ਦੇ ਸਮਰੱਥ ਬਣਾਈ ਜਾ ਸਕੇ। 

-