ਖੋਖਰ ਦੀ ਜ਼ਮਾਨਤ ਅਰਜ਼ੀ 'ਤੇ ਸੀਬੀਆਈ ਤੋਂ ਸੁਪਰੀਮ ਕੋਰਟ ਨੇ  ਮੰਗਿਆ ਜਵਾਬ

ਖੋਖਰ ਦੀ ਜ਼ਮਾਨਤ ਅਰਜ਼ੀ 'ਤੇ ਸੀਬੀਆਈ ਤੋਂ ਸੁਪਰੀਮ ਕੋਰਟ ਨੇ  ਮੰਗਿਆ ਜਵਾਬ

 ਮਾਮਲਾ1984 ਸਿੱਖ ਕਤਲੇਆਮ ਦਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ- 1984 ਸਿੱਖ ਕਤਲੇਆਮ ਨਾਲ ਸੰਬੰਧਿਤ ਇਕ ਕੇਸ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸੀਬੀਆਈ. ਤੋਂ ਜਵਾਬ ਮੰਗਿਆ ਹੈ । ਖੋਖਰ ਨੇ ਕਰੀਬ 9 ਸਾਲ ਜੇਲ੍ਹ ਕੱਟਣ ਸਮੇਤ ਵੱਖ-ਵੱਖ ਆਧਾਰਾਂ 'ਤੇ ਜ਼ਮਾਨਤ ਦੀ ਮੰਗ ਕੀਤੀ ਹੈ । ਜਸਟਿਸ ਐਸ.ਕੇ. ਕੌਲ ਤੇ ਜਸਟਿਸ ਅਭੈ.ਐਸ.ਓਕਾ ਦੀ ਬੈਂਚ ਨੇ ਇਸ ਦਲੀਲ 'ਤੇ ਗੌਰ ਕੀਤਾ ਕਿ ਖੋਖਰ 50 ਫੀਸਦੀ ਅਪਾਹਜ ਹੋਣ ਤੋਂ ਇਲਾਵਾ ਇਸ ਕੇਸ ਵਿਚ ਪਹਿਲਾਂ ਹੀ 8 ਸਾਲ 10 ਮਹੀਨੇ ਦੀ ਜੇਲ੍ਹ ਕੱਟ ਚੁੱਕਾ ਹੈ ।ਬੈਂਚ ਨੇ ਇਸ ਮਾਮਲੇ ਨੂੰ 4 ਹਫ਼ਤਿਆਂ ਬਾਅਦ ਲਈ ਸੂਚੀਬੱਧ ਕਰਨ ਲਈ ਆਖਦਿਆਂ ਸੀਬੀਆਈ. ਨੂੰ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ ।ਦੱਸਣਯੋਗ ਹੈ ਕਿ ਕਾਂਗਰਸੀ ਨੇਤਾ ਸੱਜਣ ਕੁਮਾਰ ਤੇ ਬਲਵਾਨ ਖੋਖਰ 17 ਦਸੰਬਰ, 2018 ਨੂੰ ਦਿੱਲੀ ਹਾਈਕੋਰਟ ਵਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਤਿਹਾੜ ਜੇਲ੍ਹ ਵਿਚ ਬੰਦ ਹਨ ਤੇ ਇਸ ਮਾਮਲੇ ਵਿਚ ਮਈ 2020 ਨੂੰ ਸੁਪਰੀਮ ਕੋਰਟ ਨੇ ਸੱਜਣ ਕੁਮਾਰ ਨੂੰ ਸਿਹਤ ਦੇ ਆਧਾਰ 'ਤੇ ਅੰਤਰਿਮ ਜ਼ਮਾਨਤ ਜਾਂ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ ।