ਸੈਨ ਫਰਾਂਸਿਸਕੋ ਵਿਚ ਗਣਤੰਤਰ ਦਿਵਸ ਵਰਚੂਅਲ ਸਮਾਗਮ ਰਾਹੀਂ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ
* ਕੌਂਸਲ ਜਨਰਲ ਨੇ ਭਾਰਤੀ ਭਾਈਚਾਰੇ ਦੀ ਕੀਤੀ ਸ਼ਲਾਘਾ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਐਸੋਸੀਏਸ਼ਨ ਆਫ ਇੰਡੋ ਅਮੈਰੀਕਨ (ਏ ਆਈ ਏ) ਜੋ ਸੈਨ ਫਰਾਂਸਿਸਕੋ ਬੇ ਏਰੀਆ ਵਿਚ 38 ਤੋਂ ਵਧ ਗੈਰ ਮੁਨਾਫਾ ਭਾਰਤੀ ਸੰਸਥਾਵਾਂ ਦਾ ਸੰਗਠਨ ਹੈ, ਨੇ ਗਣਤੰਤਰ ਦਿਵਸ ਨੂੰ ਸਮਰਪਿਤ 'ਆਜ਼ਾਦੀ ਕਾ ਅਮ੍ਰਿਤ ਮਹੋਤਸਵ' ਪੂਰੇ ਉਤਸ਼ਾਹ ਨਾਲ ਮਨਾਇਆ। ਕੋਵਿਡ-19 ਮਹਾਂਮਾਰੀ ਕਾਰਨ ਸਮਾਗਮ ਵਰਚੂਅਲ ਹੋਇਆ ਜਿਸ ਦਾ ਸਿੱਧਾ ਪ੍ਰਸਾਰਣ ਯੂ ਟਿਊਬ ਉਪਰ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਭਾਰਤ ਦੇ ਕੌਂਸਲ ਜਨਰਲ ਸੈਨ ਫਰਾਂਸਿਸਕੋ ਡਾ ਟੀ ਵੀ ਨਾਗੇਂਦਰਾ ਪ੍ਰਸਾਦ ਸਨ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਬੇ ਏਰੀਆ ਵਿਚ ਰਹਿੰਦੇ ਭਾਰਤੀ ਭਾਈਚਾਰੇ ਦੀ ਹੋਂਦ ਤੇ ਤਾਕਤ ਦੀ ਭਰਪੂਰ ਪ੍ਰੰਸਸਾ ਕੀਤੀ। ਉਨ੍ਹਾਂ ਨੇ ਭਾਰਤੀ ਭਾਈਚਾਰੇ ਵੱਲੋਂ ਆਪਣੀਆਂ ਸਮਾਜਿਕ, ਆਰਥਿਕ ਤੇ ਸਭਿਆਚਾਰਕ ਗਤੀਵਿਧੀਆਂ ਰਾਹੀਂ ਭਾਰਤ-ਅਮਰੀਕਾ ਵਿਚਾਲੇ ਮਿੱਤਰਤਾ ਮਜਬੂਤ ਕਰਨ ਲਈ ਨਿਭਾਈ ਵੱਡੀ ਭੂਮਿਕਾ ਦਾ ਵੀ ਜਿਕਰ ਕੀਤਾ। ਇਸ ਵਰਚੂਅਲ ਸਮਾਗਮ ਨੂੰ ਸੈਨੇਟਰ ਡੇਵ ਕੋਰਟਸ, ਅਸੈਬਲੀ ਮੈਂਬਰ ਬਿੱਲ ਕੁਈਰਿਕ, ਐਸ਼ ਕਾਲਰਾ ਤੇ ਅਲੈਕਸ ਲੀ, ਅਲਾਮੇਡਾ ਕਾਊਂਟੀ ਸੁਪਰਵਾਈਜਰ ਡੇਵਿਡ ਹੌਬਰਟ, ਸਾਂਟਾ ਕਲਾਰਾ ਕਾਊਂਟੀ ਸੁਪਰਵਾਈਜਰ ਓਟੋ ਲੀ, ਓਕਲੈਂਡ ਮੇਅਰ ਲਿਬੀ ਸਕਾਫ, ਸਨੀਵੇਲ ਮੇਅਰ ਲੈਰੀ ਕਲੀਨ, ਫਰੀਮਾਂਟ ਵਾਇਸ ਮੇਅਰ ਰਾਜ ਸਲਵਾਨ, ਸੈਨ ਰਾਮੋਨ ਵਾਇਸ ਮੇਅਰ ਸ੍ਰੀਧਰ ਵਰੋਸ, ਸਾਂਟਾ ਕਲਾਰਾ ਵਾਈਸ ਮੇਅਰ ਸੁਧੰਨਸ਼ੂ ਜੈਨ ਤੇ ਸਾਂਟਾ ਕਲਾਰਾ ਕੌਂਸਲ ਮੈਂਬਰ ਕੈਵਿਨ ਪਾਰਕ ਸਮੇਤ ਅਨੇਕਾਂ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਸੰਬੋਧਨ ਕੀਤਾ। ਏ ਆਈ ਏ ਵਿਚ ਸ਼ਾਮਿਲ ਵੱਖ ਵੱਖ ਸੰਸਥਾਵਾਂ ਦੇ ਪ੍ਰਤੀਨਿੱਧੀਆਂ ਵੱਲੋਂ ਸੰਦੇਸ਼ ਪੜ੍ਹੇ ਗਏ। ਡਾਂਸ ਸਮੇਤ ਰੰਗਾ ਰੰਗ ਪ੍ਰੋਗਰਾਮ ਵੀ ਹੋਇਆ।
2) ਸਮਾਰੋਹ ਦੇ ਮੁੱਖ ਮਹਿਮਾਨ, ਸੈਨ ਫਰਾਂਸਿਸਕੋ ਵਿੱਚ ਭਾਰਤ ਦੇ ਕੌਂਸਲ ਜਨਰਲ, ਡਾ. ਟੀ.ਵੀ. ਨਗੇਂਦਰ ਪ੍ਰਸਾਦ, ਨੇ ਆਪਣੇ ਸੰਬੋਧਨ ਵਿੱਚ ਖਾੜੀ ਖੇਤਰ ਵਿੱਚ ਭਾਰਤੀ ਅਮਰੀਕੀ ਭਾਈਚਾਰੇ ਦੇ ਜੋਸ਼ ਦੀ ਸ਼ਲਾਘਾ ਕੀਤੀ।
Comments (0)