ਅਮਰੀਕਾ ਤੇ ਕੈਨੇਡਾ ਸਰਹੱਦ ਨੇੜੇ ਦੋ ਬੱਚਿਆਂ ਸਮੇਤ ਅਮਰੀਕਾ 'ਚ ਦਾਖਿਲ ਹੁੰਦੇ ਸਮੇਂ  ਮਿਲੀਆਂ 4 ਲਾਸ਼ਾਂ ਵਾਲਾ ਪਟੇਲ ਪਰਿਵਾਰ 

ਅਮਰੀਕਾ ਤੇ ਕੈਨੇਡਾ ਸਰਹੱਦ ਨੇੜੇ ਦੋ ਬੱਚਿਆਂ ਸਮੇਤ ਅਮਰੀਕਾ 'ਚ ਦਾਖਿਲ ਹੁੰਦੇ ਸਮੇਂ  ਮਿਲੀਆਂ 4 ਲਾਸ਼ਾਂ ਵਾਲਾ ਪਟੇਲ ਪਰਿਵਾਰ 
ਮਾਰੇ ਗਏ ਪਰਿਵਾਰ ਦੀ ਫ਼ਾਈਲ ਫੋਟੋ 

ਪਰਿਵਾਰ  ਗੁਜਰਾਤ ਸੂਬੇ ਦੇ ਜਿਲ੍ਹਾ ਗਾਂਧੀਨਗਰ ਦੇ ਪਿੰਡ ਡਿੰਗੂਚਾ ਨਾਲ  ਸਬੰਧਤ ਸੀ

ਅੰਮ੍ਰਿਤਸਰ ਟਾਈਮਜ਼

ਵਾਸ਼ਿੰਗਟਨ:(ਰਾਜ ਗੋਗਨਾ): ਬੀਤੇਂ ਦਿਨੀ ਅਮਰੀਕਾ ਤੇ ਕੈਨੇਡਾ ਬਾਰਡਰ ਪਾਰ ਕਰਦੇ ਸਮੇਂ ਭਿਆਨਕ ਬਰਫਬਾਰੀ ਅਮਰੀਕਾ ਦਾਖਿਲ ਹੁੰਦੇ ਅੱਤ ਦੀ ਠੰਡ ਚਮਾਰੇ  ਗਏ ਇਕ ਪਰਿਵਾਰ ਦੇ 4 ਮੈਂਬਰਾਂ ਦੀ ਪਹਿਚਾਣ ਗੁਜਰਾਤੀ ਪਰਿਵਾਰ ਦੇ  ਵਜੋਂ ਹੋਈ ਹੈ। ਜੋ 'ਅਮਰੀਕਨ ਡ੍ਰੀਮ' ਦੀ ਭਾਲ ਵਿੱਚ ਮੌਤ ਦੇ ਮੂੰਹ ਵਿੱਚ ਬਰਫ ਚ’  ਜੰਮ ਗਿਆ ਅਤੇ ਉਹਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ। ਉਹਨਾਂ ਦਾ ਭਾਰਤ ਤੋ ਪਿਛੋਕੜ ਪਿੰਡ ਡਿੰਗੁਚਾ ਜੋ ਗੁਜਰਾਤ ਸੂਬੇ  ਦੇ ਜਿਲ੍ਹਾ ਗਾਂਧੀਨਗਰ  ਦੇ ਵਜੋਂ ਹੋਈ ਹੈ। ਇਹ ਪਟੇਲ ਪਰਿਵਾਰ ਜੋ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਦਾਖਿਲ ਹੋਣ ਲਈ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿੱਚ ਮੌਤ ਦੇ ਮੂੰਹ ਵਿੱਚ ਸਦਾ ਲਈ ਚਲਾ ਗਿਆ। ਮਾਰਿਆ ਗਿਆ ਪਰਿਵਾਰ, ਜਿਸ ਵਿੱਚ ਇੱਕ ਤਿੰਨ ਸਾਲ ਦਾ ਬੱਚਾ ਵੀ ਸ਼ਾਮਲ ਸੀ, ਦੀ ਮੌਤ ਕੈਨੇਡਾ ਤੋਂ ਅਮਰੀਕਾ ਦੀ ਸਰਹੱਦ ਪਾਰ ਕਰਦੇ ਸਮੇਂ ਹੋਈ ਸੀ। ਮਾਰੇ ਗਏ ਇਸ ਪਰਿਵਾਰ ਦਾ ਪਿੰਡ ਗੁਜਰਾਤ ਦੇ ਗਾਂਧੀਨਗਰ ਤੋਂ ਲਗਭਗ 12 ਕਿਲੋਮੀਟਰ ਦੀ ਦੂਰੀ ਤੇ ਸੀ। ਇਸ ਪਿੰਡ ਦੇ 1,800 ਤੋਂ ਵੱਧ ਲੋਕ, ਜ਼ਿਆਦਾਤਰ, ਅਮਰੀਕਾ ਵਿੱਚ ਰਹਿੰਦੇ ਹਨ।" ਡਿੰਗੁਚਾ ਪਿੰਡ ਵਿੱਚ ਹਰ ਘਰ ਕੋਸਟਕੋ ਕੈਂਡੀ ਅਤੇ ਜਲੇਪੀਨੋ ਵੇਫਰਾਂ ਦਾ ਕਾਰੋਬਾਰ ਹੈ।  ਮਾਰੇ ਗਏ ਪਰਿਵਾਰ ਦੀ ਸ਼ਨਾਖ਼ਤ ਜਗਦੀਸ਼ ਪਟੇਲ (35), ਉਸਦੀ ਪਤਨੀ ਵੈਸ਼ਾਲੀ ਪਟੇਲ (33) ਅਤੇ ਉਨ੍ਹਾਂ ਦੇ ਦੋ ਬੱਚਿਆਂ ਵਿਹਾਂਗੀ (12) ਅਤੇ ਲੜਕਾ ਜਿਸ ਦਾ ਨਾਂ ਧਰਮਿਕ (3) ਸਾਲ ਦੇ ਵਜੋਂ ਹੋਈ ਹੈ। ਇੰਨਾਂ ਦੀਆਂ ਲਾਸ਼ਾਂ ਸਰਹੱਦ 'ਤੇ ਬਰਾਮਦ ਕੀਤੀਆਂ ਗਈਆਂ ਜਦੋਂ ਤਾਪਮਾਨ —35 ਡਿਗਰੀ ਸੈਲਸੀਅਸ 'ਤੇ ਸੀ। ਅਤੇ ਕੈਨੇਡਾ ਚਪੈਂਦੀ ਕਠੋਰ ਠੰਡ ਨਾਲ ਹੋਈਆਂ ਇੰਨਾਂ ਮੌਤਾਂ ਨੇ ਪਟੇਲ ਪਰਿਵਾਰ ਲਈ, ਉਨ੍ਹਾਂ ਦਾ ਅਮਰੀਕੀ ਸੁਪਨਾ ਇੱਕ ਡਰਾਉਣਾ ਸੁਪਨਾ ਸਾਬਤ ਹੋਇਆ।