ਆਸਟ੍ਰੇਲੀਆ ਨੇ ਸਕੂਲਾਂ 'ਚ ਸਿੱਖ ਬੱਚਿਆਂ ਦੇ 'ਕਿਰਪਾਨ' ਪਹਿਨਣ 'ਤੇ ਲਾਈ ਪਾਬੰਦੀ

ਆਸਟ੍ਰੇਲੀਆ ਨੇ ਸਕੂਲਾਂ 'ਚ ਸਿੱਖ ਬੱਚਿਆਂ ਦੇ 'ਕਿਰਪਾਨ' ਪਹਿਨਣ 'ਤੇ ਲਾਈ ਪਾਬੰਦੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸਿਡਨੀ : ਆਸਟ੍ਰੇਲੀਆ ਦੇ ਸਭ ਤੋਂ ਵੱਡੇ ਨਿਊ ਸਾਊਥ ਵੈਲਜ਼ ਨੇ ਆਪਣੇ ਸਕੂਲਾਂ 'ਚ ਸਿੱਖ ਧਾਰਮਿਕ ਚਿੰਨ੍ਹ ਕਿਰਪਾਨ ਲੈ ਕੇ ਆਉਣ 'ਤੇ ਪਾਬੰਦੀ ਲਾ ਦਿੱਤੀ ਹੈ। ਇਕ ਸਕੂਲ 'ਚ ਇਕ ਵਿਦਿਆਰਥੀ ਦੁਆਰਾ ਕਥਿਤ ਤੌਰ 'ਤੇ ਕਿਰਪਾਨ ਨਾਲ ਦੂਜਿਆਂ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ। 6 ਮਈ ਨੂੰ ਸਿਡਨੀ ਦੇ ਗਲੇਨਵੁਡ ਹਾਈ ਸਕੂਲ 'ਚ ਇਕ ਵਿਦਿਆਰਥੀ ਲਹੂ-ਲਹਾਨ ਪਿਆ ਸੀ ਜਿਸ ਤੋਂ ਬਾਅਦ ਪੁਲਿਸ ਤੇ ਐਂਬੂਲੈਂਸ ਬੁਲਾਈ ਗਈ। ਪੁਲਿਸ ਨੂੰ ਦੱਸਿਆ ਗਿਆ ਕਿ ਇਕ ਵਿਦਿਆਰਥੀ ਨੇ ਉਸ ਨੂੰ ਚਾਕੂ ਮਾਰ ਦਿੱਤਾ ਸੀ। 16 ਸਾਲ ਦੇ ਵਿਦਿਆਰਥੀ ਨੂੰ ਫੌਰਨ ਹਸਪਤਾਲ ਲੈ ਜਾਇਆ ਗਿਆ ਜਦਕਿ 14 ਸਾਲ ਦੇ ਇਕ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਫਿਲਹਾਲ ਉਹ ਜ਼ਮਾਨਤ 'ਤੇ ਹੈ।

ਦੋਵੇਂ ਵਿਦਿਆਰਥੀਆਂ 'ਚ ਝਗੜੇ ਦਾ ਮਾਮਲਾ ਲੱਗਣ ਵਾਲੇ ਇਸ ਮਾਮਲੇ 'ਚ ਅੰਤਰਰਾਸ਼ਟਰੀ ਪੱਧਰ 'ਤੇ ਲਹਿਰ ਪੈਦਾ ਕਰ ਦੇਣ ਦੀ ਸੰਭਾਵਨਾ ਹੈ ਕਿਉਂ ਕਿ ਇਸ ਘਟਨਾ ਮੂਲ ਰੂਪ 'ਚ ਧਰਮ ਵੀ ਹੈ ਤੇ ਬੁਲਿੰਗ ਵੀ, ਦੋਸ਼ ਹੈ ਕਿ ਸਿੱਖ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਦੋਸ਼ੀ ਵਿਦਿਆਰਥੀ ਨੇ ਆਪਣੀ ਕਿਰਪਾਨ ਨਾਲ ਆਪਣੇ ਸਹਿਪਾਠੀ 'ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਆਸਟ੍ਰੇਲੀਆ 'ਚ ਸਕੂਲਾਂ 'ਚ ਕਿਰਪਾਨ ਲੈ ਕੇ ਆਉਣ ਦੀ ਇਜਾਜ਼ਤ 'ਤੇ ਵਿਵਾਦ ਹੋ ਰਿਹਾ ਹੈ। ਨਿਊ ਸਾਊਥ ਵੈਲਜ਼ ਦੀ ਮੁੱਖ ਮੰਤਰੀ ਨੇ ਕਿਹਾ ਕਿ ਉਹ ਹੈਰਾਨ ਹੈ ਕਿ ਵਿਦਿਆਰਥੀ ਸਕੂਲਾਂ 'ਚ ਚਾਕੂ ਲੈ ਕੇ ਆ ਸਕਦੇ ਹਨ।

ਅੰਮ੍ਰਿਤਸਰ ਟਾਈਮਜ ਦਾ ਪਖ ਹੈ ਕਿ ਬਚਿਆਂ ਨੂੰ ਕਿ੍ਪਾਨ ਬਾਰੇ ਸੁਚੇਤ ਕਰਨਾ ਚਾਹੀਦਾ ਹੈ,ਕਿ ਇਸਦੀ ਵਰਤੋਂ ਆਮ ਹਥਿਆਰ ਵਜੋਂ ਨਾ ਕਰਨ। ਦੂਸਰਾ ਪਖ ਇਹ ਵੀ ਹੈ ਕਿ  ਵਿਦੇਸ਼ੀ ਪ੍ਰਸ਼ਾਸਨ ਚਾਕੂ ਤੇ ਕਿ੍ਪਾਨ ਵਿਚ ਫਰਕ ਨਹੀਂ ਕਰ ਰਿਹਾ।