ਕੈਪਟਨ ਅਮਰਿੰਦਰ ਸਿੰਘ  ਪੰਜਾਬ ’ਚ ਸਾਬਕਾ ਸੀਐੱਮ ਨੂੰ ਬਣਾਏਗੀ ‘ਵਿਲੇਨ’

ਕੈਪਟਨ ਅਮਰਿੰਦਰ ਸਿੰਘ  ਪੰਜਾਬ ’ਚ ਸਾਬਕਾ ਸੀਐੱਮ ਨੂੰ ਬਣਾਏਗੀ ‘ਵਿਲੇਨ’

 ਦਰਪਣ ਝੂਠ ਨਹੀਂ ਬੋਲਦਾ             

 ਨਸ਼ੇ ਦੀ ਓਵਰਡੋਜ਼ ਨਾਲ ਗੱਭਰੂ ਦੀ ਮੌਤ, 

*ਪੁਲਿਸ ਨੇ ਦੋ ਭਰਾਵਾਂ ਸਮੇਤ ਚਾਰ ਵਿਅਕਤੀਆਂ ਨੂੰ ਕੀਤਾ ਨਾਮਜ਼ਦ

*ਨਸ਼ੇੜੀਆਂ ਦੀ ਗਿਣਤੀ ਵਿਚ 213 ਫ਼ੀਸਦੀ ਦਾ ਵਾਧਾ 

ਅੰਮ੍ਰਿਤਸਰ ਟਾਈਮਜ਼

ਜ਼ਿਲ੍ਹੇ ਦੇ ਪਿੰਡ ਹਰਨਾਮ ਸਿੰਘ ਵਾਲਾ ਵਿਚ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਸੂਰਜ ਸਿੰਘ (21) ਪੁੱਤਰ ਜਗਤਾਰ ਸਿੰਘ ਦੀ ਹੋ ਗਈ। ਮੌਤ ਦੇ ਮਾਮਲੇ 'ਚ ਪੁਲਿਸ ਨੇ ਦੋ ਭਰਾਵਾਂ ਸਮੇਤ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।ਥਾਣਾ ਫੂਲ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਰਾਜੂ ਸਿੰਘ ਨੇ ਦੱਸਿਆ ਕਿ ਬੀਤੀ 21 ਨਵੰਬਰ ਨੂੰ ਸਿਕੰਦਰ ਸਿੰਘ ਤੇ ਮੋਤੀ ਸਿੰਘ ਦੋਵੇਂ ਭਰਾ , ਭੋਲੂ ਸਿੰਘ  ਤੇ ਵਾਸੀ ਹਰਨਾਮ ਸਿੰਘ ਵਾਲਾ ਨੇ ਉਸ ਦੇ ਭਾਣਜੇ ਸੂਰਜ ਸਿੰਘ ਨੂੰ ਨਸ਼ੇ ਦੀ ਓਵਰਡੋਜ਼ ਦਿੱਤੀ ਜਿਸ ਕਾਰਨ ਸੂਰਜ ਸਿੰਘ ਦੀ ਮੌਤ ਹੋ ਗਈ।ਉਸ ਨੇ ਦੱਸਿਆ ਕਿ ਕਥਿਤ ਦੋਸ਼ੀ ਨਸ਼ੇ ਕਰਨ ਦੇ ਆਦੀ ਹਨ, ਜਿਨ੍ਹਾਂ ਨੇ ਉਸ ਦੇ ਭਾਣਜੇ ਨੂੰ ਵੀ ਨਸ਼ੇ ਦਾ ਆਦੀ ਬਣਾ ਦਿੱਤਾ।  ਪੁਲਿਸ ਨੇ ਪੜਤਾਲ ਤੋਂ ਬਾਅਦ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਦੋਂ ਕਿ ਅਜੇ ਕਿਸੇ ਦੀ ਗਿ੍ਫ਼ਤਾਰੀ ਨਹੀਂ ਹੋਈ।

 ਨਸ਼ਿਆਂ ਦਾ ਲੱਕ ਨਹੀਂ ਟੁੱਟਿਆ 

ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਦੋ ਦਹਾਕਿਆਂ ਵਿਚ ਨਸ਼ੇੜੀਆਂ ਦੀ ਗਿਣਤੀ ਵਿਚ 213 ਫ਼ੀਸਦੀ ਦਾ ਵਾਧਾ ਹੋਇਆ ਹੈ। ਨਸ਼ਾ ਕਰਨ ਵਾਲਿਆਂ ਵਿਚ 41 ਫ਼ੀਸਦੀ ਨਸ਼ੇੜੀ ਚਿੱਟੇ ਦਾ ਨਸ਼ਾ ਕਰਦੇ ਹਨ ਅਤੇ ਉਨ੍ਹਾਂ ਦਾ ਪ੍ਰਤੀ ਨਸ਼ੇੜੀ ਔਸਤ ਖ਼ਰਚਾ 1300 ਰੁਪਏ ਹੈ। 5.20 ਲੱਖ ਰੋਜ਼ਾਨਾ ਸ਼ਰਾਬ ਦੇ ਢੱਕਣ ਖੁੱਲ੍ਹਦੇ ਹਨ ਅਤੇ ਪੰਜਾਬੀ ਅੱਠ ਕਰੋੜ ਦੀ ਸ਼ਰਾਬ ਰੋਜ਼ਾਨਾ ਡਕਾਰ ਜਾਂਦੇ ਹਨ। ਰੋਜ਼ਾਨਾ ਸਿੰਥੈਟਿਕ ਡਰੱਗ ਅਤੇ ਹੋਰ ਨਸ਼ਿਆਂ ’ਤੇ 13.70 ਕਰੋੜ ਖ਼ਰਚ ਹੁੰਦੇ ਹਨ। ਸ਼ਰਾਬੀਆਂ ’ਚੋਂ 31 ਫ਼ੀਸਦੀ ਹੈਪੇਟਾਈਟਸ-ਸੀ ਦਾ ਸ਼ਿਕਾਰ ਹਨ ਅਤੇ 20 ਫੀਸਦੀ ਹੈਪੇਟਾਈਟਸ-ਬੀ ਦੀ ਲਪੇਟ ਵਿਚ ਆਏ ਹੋਏ ਹਨ। ਸੱਤਰ ਹਜ਼ਾਰ ਸ਼ਰਾਬੀਆਂ ਦੇ ਲਿਵਰ ਖ਼ਰਾਬ ਹੋ ਗਏ ਹਨ। ਹਰ ਪਿੰਡ ਵਿਚ ਸ਼ਰਾਬੀਆਂ ਦੀਆਂ ਮੌਤਾਂ ਕਾਰਨ ਔਸਤ 16 ਵਿਧਵਾਵਾਂ ਨਰਕ ਭਰਿਆ ਜੀਵਨ ਬਤੀਤ ਕਰ ਰਹੀਆਂ ਹਨ। ਨਸ਼ਿਆਂ ਕਾਰਨ ਹੀ 60 ਫ਼ੀਸਦੀ ਦੁਰਘਟਨਾਵਾਂ, 90 ਫ਼ੀਸਦੀ ਤੇਜ਼ ਹਥਿਆਰਾਂ ਨਾਲ ਹਮਲੇ, 69 ਫ਼ੀਸਦੀ ਬਲਾਤਕਾਰ, 74 ਫ਼ੀਸਦੀ ਡਕੈਤੀਆਂ, 80 ਫ਼ੀਸਦੀ ਦੁਸ਼ਮਣੀ ਕੱਢਣ ਵਾਲੇ ਹਮਲੇ, ਚੇਨ ਝਪਟਮਾਰੀ ਅਤੇ ਹੋਰ ਜੁਰਮਾਂ ਦੀਆਂ ਘਟਨਾਵਾਂ ਨਾਲ ਥਾਣਿਆਂ ਦੇ ਰੋਜ਼ਨਾਮਚੇ ਭਰੇ ਜਾ ਰਹੇ ਹਨ। ਪੰਜਾਬ ਦੇ 39.22 ਲੱਖ ਪਰਿਵਾਰਾਂ ’ਚੋਂ ਕੋਈ ਵਿਰਲਾ ਪਰਿਵਾਰ ਹੀ ਨਸ਼ਿਆਂ ਦੇ ਸੇਕ ਤੋਂ ਬਚਿਆ ਹੈ।  ਕਈ ਪਿੰਡ ਨਸ਼ੇੜੀਆਂ ਵਜੋਂ ਅਤੇ ਕਈ ਇਸ ਕਰ ਕੇ ਵੀ ਮਸ਼ਹੂਰ ਹਨ ਕਿ ਉਸ ਪਿੰਡ ਵਿਚ ਪਿਛਲੇ 5-6 ਵਰਿ੍ਹਆਂ ਤੋਂ ਕੋਈ ਨੌਜਵਾਨ ਸਿਹਰਾ ਬੰਨ੍ਹ ਕੇ ਨਹੀਂ ਢੁੱਕਿਆ ਅਤੇ ਕਈ ਪਿੰਡ ਵਿਧਵਾਵਾਂ ਦੇ ਪਿੰਡ ਵਜੋਂ ਵੀ ਜਾਣੇ ਜਾਂਦੇ ਹਨ।  ਸੰਨ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਉਸ ਸਮੇਂ ਦੀ ਰਾਜ ਸੱਤਾ ’ਤੇ ਕਾਬਜ਼ ਪਾਰਟੀ ਪ੍ਰਤੀ ਲੋਕਾਂ ਅੰਦਰ ਇਸ ਆਧਾਰ ’ਤੇ ਗੁੱਸਾ ਸੀ ਕਿ ਨਸ਼ਾ ਤਸਕਰੀ ਨੂੰ ਰੋਕਣ ਲਈ ਉਨ੍ਹਾਂ ਨੇ ਰਾਜ ਧਰਮ ਨਹੀਂ ਨਿਭਾਇਆ।

ਕਾਂਗਰਸ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਂਦਿਆਂ ਵਾਅਦਾ ਕੀਤਾ ਸੀ ਕਿ ਸੱਤਾ ਪ੍ਰਾਪਤ ਹੋਣ ਦੇ ਇਕ ਮਹੀਨੇ ਦੇ ਅੰਦਰ ਉਹ ਪੰਜਾਬ ਵਿਚ ਨਸ਼ਿਆਂ ਦਾ ਲੱਕ ਤੋੜ ਦੇਣਗੇ। ਫਰਵਰੀ 2017 ਵਿਚ ਕਾਂਗਰਸ ਸਰਕਾਰ ਹੋਂਦ ਵਿਚ ਆਈ। ਅਪ੍ਰੈਲ 2017 ਵਿਚ ਮੁੱਖ ਮੰਤਰੀ ਵੱਲੋਂ ਨਸ਼ੇ ਦੇ ਖ਼ਾਤਮੇ ਲਈ ਐੱਸਟੀਐੱਫ ਦਾ ਗਠਨ ਕੀਤਾ ਗਿਆ। ਐੱਸਟੀਐਫ ਦੇ ਮੁਖੀ ਨੂੰ ਦਿੱਤਾ ਵਿਸ਼ੇਸ਼ ਅਧਿਕਾਰ ਤਤਕਾਲੀ ਡੀਜੀਪੀ ਨੂੰ ਪਸੰਦ ਨਹੀਂ ਆਇਆ। ਕਿਉਂਕਿ ਐੱਸਐੱਸਪੀ, ਐੱਸਟੀਐੱਫ ਦੇ ਮੁਖੀ ਦੇ ਅਧੀਨ ਨਹੀਂ ਸਨ, ਸਗੋਂ ਡੀਜੀਪੀ ਦੇ ਅਧੀਨ ਸਨ। ਇਸ ਲਈ ਜ਼ਿਲ੍ਹਾ ਪੱਧਰ ’ਤੇ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਐੱਸਐੱਸਪੀ ਤੇ ਜ਼ਿਲ੍ਹਾ ਐੱਸਟੀਐੱਫ ਮੁਖੀਆਂ ਵਿਚਕਾਰ ਕੋਈ ਵਧੀਆ ਤਾਲਮੇਲ ਸਥਾਪਿਤ ਨਹੀਂ ਹੋ ਸਕਿਆ। ਫਿਰ ਵੀ ਐੱਸਟੀਐੱਫ ਇਸ ਖੇਤਰ ਵਿਚ ਸਰਗਰਮ ਰਹੀ ਅਤੇ ਉਸ ਨੇ ਤਿੰਨ ਮਹੀਨਿਆਂ ਵਿਚ ਜਿੱਥੇ ਅੰਦਾਜ਼ਨ 6 ਹਜ਼ਾਰ ਤਸਕਰਾਂ ਨੂੰ ਗਿ੍ਰਫ਼ਤਾਰ ਕੀਤਾ, ਉੱਥੇ ਹੀ 4700 ਮੁਕੱਦਮੇ ਵੀ ਦਰਜ ਕੀਤੇ। ਇਸ ਟਾਸਕ ਫੋਰਸ ਨੂੰ ਵੱਡੀ ਸਫਲਤਾ ਉਦੋਂ ਮਿਲੀ ਜਦੋਂ 13 ਜੂਨ 2017 ਨੂੰ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਨਸ਼ਿਆਂ ਦੀ ਤਸਕਰੀ ਦੇ ਸਬੰਧ ਵਿਚ ਗਿ੍ਰਫ਼ਤਾਰ ਕੀਤਾ ਗਿਆ ਸੀ।

ਜਦੋਂ ਗਿ੍ਰਫ਼ਤਾਰ ਇੰਸਪੈਕਟਰ ਤੋਂ ਪੁੱਛਗਿੱਛ ਕੀਤੀ ਗਈ ਤਾਂ ਗੰਢੇ ਦੀਆਂ ਪਰਤਾਂ ਦੀ ਤਰ੍ਹਾਂ ਰਾਜ਼-ਦਰ-ਰਾਜ਼ ਖੁੱਲ੍ਹਦੇ ਗਏ ਅਤੇ ਨਸ਼ਿਆਂ ਦੀ ਸਪਲਾਈ ਲਾਈਨ ਦੇ ਨੈਟਵਰਕ ਵਿਚ ਵੱਡੇ ਮਗਰਮੱਛਾਂ ਦੇ ਨਾਂ ਸਾਹਮਣੇ ਆ ਗਏ। ਸਮੱਗਲਰ ਰੇਸ ਦੇ ਘੋੜਿਆਂ ਦੀ ਤਰ੍ਹਾਂ ਚੋਣਾਂ ਵਿਚ ਸਿਆਸਤਦਾਨਾਂ ’ਤੇ ਖ਼ਰਚ ਕਰਦੇ ਹਨ ਤੇ ਫਿਰ ਉਨ੍ਹਾਂ ਦੀ ਛਤਰ-ਛਾਇਆ ਹੇਠ ਹੀ ਇਹ ਧੰਦਾ ਵਧਦਾ-ਫੁੱਲਦਾ ਹੈ। ਛਾਣਬੀਣ ਵਿਚ ਇਹ ਵੀ ਸਾਹਮਣੇ ਆਇਆ ਕਿ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਇਕ ਸਰਪੰਚ ਕੋਲੋਂ ਫੜੀ 78 ਕਿੱਲੋ ਹੈਰੋਇਨ ਵੱਟੇ-ਖਾਤੇ ’ਵਿਚ ਪਾ ਦਿੱਤੀ ਗਈ ਅਤੇ ਨਾਲ ਹੀ ਅਜਿਹੇ ਹੋਰ 50 ਕੇਸ ਵੀ ਖੁਰਦ-ਬੁਰਦ ਕੀਤੇ ਗਏ। ਐੱਸਟੀਐੱਫ ਦੀ ਟੀਮ ਨੇ ਜਦੋਂ ਵੱਡੇ ਤਸਕਰ ਰਾਜਾ ਕੰਦੋਲਾ ਤੋਂ ਪੁੱਛਗਿੱਛ ਕੀਤੀ ਅਤੇ ਸਮਰਾਲਾ ਵਿਖੇ ਉਸ ਦੇ ਫਾਰਮ ਹਾਊਸ ’ਤੇ ਰੇਡ ਕੀਤੀ ਤਾਂ ਉੱਥੋਂ ਪੁਲਿਸ ਦੀਆਂ ਵਰਦੀਆਂ ਵੀ ਮਿਲੀਆਂ। ਨਸ਼ਿਆਂ ਦੇ ਵੱਡੇ ਕਾਰੋਬਾਰ ਦੀਆਂ ਦੂਰ-ਦੂਰ ਤਕ ਫੈਲੀਆਂ ਤੰਦਾ ਵੀ ਸਾਹਮਣੇ ਆਈਆਂ ਪਰ ਸਿਆਸੀ ਚਾਲਾਂ, ਵਿਰੋਧੀਆਂ ਦੀਆਂ ਰੁਕਾਵਟਾਂ ਅਤੇ ਪੰਜਾਬ ਪੁਲਿਸ ਦੀਆਂ ਕੁਝ ਕਾਲੀਆਂ ਭੇਡਾਂ ਦੀ ਮਿਲੀਭੁਗਤ ਕਾਰਨ ਜਿੱਥੇ ਇਕ ਵਾਰ ਐੱਸਟੀਐੱਫ ਦੀ ਨਸ਼ਿਆਂ ਦਾ ਲੱਕ ਤੋੜਨ ਦੀ ਕਾਰਵਾਈ ’ਤੇ ਵਿਰਾਮ ਲੱਗ ਗਿਆ, ਉੱਥੇ ਹੀ ਨਸ਼ੇ ਦੇ ਵੱਡੇ ਮਗਰਮੱਛਾਂ ਨੇ ਆਪਣੇ ਇਸ ਅਨੈਤਿਕ ਕਾਰੋਬਾਰ ਨੂੰ ਜਾਰੀ ਰੱਖਿਆ। ਦਬਾਅ ਕਾਰਨ ਮੁੱਖ ਮੰਤਰੀ ਨੇ ਐੱਸਟੀਐੱਫ ਦੇ ਮੁਖੀ ਹਰਪ੍ਰੀਤ ਸਿੱਧੂ ਨੂੰ ਜੂਨ 2018 ਵਿਚ ਇਸ ਅਹੁਦੇ ਤੋਂ ਲਾਂਭੇ ਕਰ ਕੇ ਉਨ੍ਹਾਂ ਨੂੰ ਆਪਣੇ ਦਫ਼ਤਰ ਵਿਚ ਐਡੀਸ਼ਨਲ ਪਿ੍ਰੰਸੀਪਲ ਸਕੱਤਰ ਦੇ ਅਹੁਦੇ ’ਤੇ ਲਾ ਕੇ ਨਸ਼ੇ ਦੇ ਸੌਦਾਗਰਾਂ ’ਤੇ ਲਟਕਦੀ ਤਲਵਾਰ ਹਟਾ ਦਿੱਤੀ ਸੀ।ਕੁਝ ਸਮਾਂ ਪਹਿਲਾਂ ਅਟਾਰੀ ਵਿਚ 532 ਕਿਲੋਗ੍ਰਾਮ ਹੈਰੋਇਨ ਦੀ ਖੇਪ ਫੜੀ ਗਈ। ਇਸ ਸਬੰਧ ਵਿਚ 2 ਥਾਣਿਆਂ ਦੇ ਐੱਸਐੱਚਓ ਗਿ੍ਰਫ਼ਤਾਰ ਕੀਤੇ ਗਏ। ਇਕ ਥਾਣੇਦਾਰ ਨੇ ਤਾਂ ਪੁਲਿਸ ਹਿਰਾਸਤ ਵਿਚ ਹੀ ਖ਼ੁਦਕੁਸ਼ੀ ਕਰ ਲਈ ਅਤੇ ਦੂਜੇ ਮੁਲਜ਼ਮ ਦੀ ਜੇਲ੍ਹ ਵਿਚ ਮੌਤ ਹੋ ਗਈ। ਵੀਹ ਨਵੰਬਰ 2019 ਨੂੰ ਐੱਸਟੀਐੱਫ ਦੀ ਟੀਮ ਨੇ ਇਕ ਹੌਲਦਾਰ ਨੂੰ 51 ਗ੍ਰਾਮ ਹੈਰੋਇਨ ਤੇ 5 ਖ਼ਾਲੀ ਸਰਿੰਜਾਂ ਨਾਲ ਫੜਿਆ ਸੀ। ਸਿਆਸੀ ਸਰਪ੍ਰਸਤੀ ਹੇਠ ਸ਼ੰਭੂ ਬਾਰਡਰ ਦੇ ਨੇੜੇ, ਖੰਨਾ ਦੇ ਲਾਗੇ ਤੇ ਪਿੰਡ ਬਾਦਲ ’ਚ ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਵਿਚ ਲੱਖਾਂ ਲੀਟਰ ਸ਼ਰਾਬ ਫੜੀ ਜਾਣੀ ਤੇ ਫਿਰ ਕੇਸ ਅਣਪਛਾਤੇ ਵਿਅਕਤੀਆਂ ’ਤੇ ਪਾ ਦੇਣਾ ਲੋਕਤੰਤਰ ਦਾ ਘਾਣ ਹੀ ਹੈ। ਅੰਮ੍ਰਿਤਸਰ ਅਤੇ ਤਰਨਤਾਰਨ ’ਚ ਨਾਜਾਇਜ਼ ਜ਼ਹਿਰੀਲੀ ਸ਼ਰਾਬ ਨਾਲ 137 ਲੋਕਾਂ ਦੀ ਮੌਤ ਕਾਰਨ ਮਚੀ ਹਾਹਾਕਾਰ ਨੂੰ ਵੀ ਸਿਆਸੀ ਲਾਰਿਆਂ, ਵਾਅਦਿਆਂ ਤੇ ਮਾਇਆਜਾਲ ਰਾਹੀਂ ਠੱਲ੍ਹ ਪਾਈ ਗਈ। ਰਾਣੋ ਪਿੰਡ ਦੇ ਸਰਪੰਚ ਦੀ ਨਸ਼ਿਆਂ ਰਾਹੀਂ ਕੀਤੀ ਅੰਨ੍ਹੀ ਕਮਾਈ ਤੇ ਉਸ ਦੀ ਵੱਡੇ ਕੱਦ ਵਾਲੇ ਨੇਤਾਵਾਂ ਤੇ ਅਫ਼ਸਰਾਂ ਨਾਲ ਯਾਰੀ ਚਰਚਾ ਦਾ ਵਿਸ਼ਾ ਬਣੀ ਰਹੀ। ਅੰਮ੍ਰਿਤਸਰ ’ਚ ਨਕਲੀ ਚਿੱਟਾ ਬਣਾਉਣ ਵਾਲੀ ਫੜੀ ਫੈਕਟਰੀ ਵੀ ਚਰਚਾ ਦਾ ਵਿਸ਼ਾ ਬਣੀ ਰਹੀ। ਮੁੱਕਦੀ ਗੱਲ ਇਹ ਹੈ ਕਿ ਇਸ ਵੇਲੇ ਫ਼ਸਲਾਂ ਅਤੇ ਨਸਲਾਂ, ਦੋਨਾਂ ’ਤੇ ਹੀ ਖ਼ਤਰੇ ਦੇ ਬਦਲ ਮੰਡਰਾ ਰਹੇ ਹਨ। -                                               

 ਚੀਨ ਛੜਿਆਂ ਦਾ ਦੇਸ ਬਣਨ ਲਗਾ

ਚੀਨ ’ਚ ਬਹੁਤ ਘੱਟ ਲੋਕ ਵਿਆਹ ਕਰਵਾ ਰਹੇ ਹਨ। ਇਸ ਕਾਰਨ ਜਨਮ ਦਰ ਵਿਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੁਨੀਆ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਮੁਲਕ ’ਚ ਆਬਾਦੀ ਸੰਕਟ ਖੜ੍ਹਾ ਹੋ ਗਿਆ ਹੈ। ਚੀਨ ਵਿਚ ਵਿਆਹ ਰਜਿਸਟ੍ਰੇਸ਼ਨ ਦੀ ਗਿਣਤੀ ਲਗਾਤਾਰ ਸੱਤ ਸਾਲਾਂ ਤੋਂ ਡਿੱਗ ਰਹੀ ਹੈ। ਇਸ ਸਾਲ ਪਿਛਲੇ ਸਾਲ 17 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਹਾਲੀਆ ਜਾਰੀ ਚਾਈਨਾ ਸਟੈਟਿਸਟੀਕਲ ਈਅਰਬੁੱਕ 2021 ਦੇ ਅੰਕੜਿਆਂ ’ਚ ਇਹ ਜਾਣਕਾਰੀ ਮਿਲੀ ਹੈ।ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਮੁਤਾਬਕ, ਚੀਨ ’ਚ 2021 ਦੀ ਪਹਿਲੀਆਂ ਤਿੰਨ ਤਿਮਾਹੀਆਂ ’ਚ ਕੁੱਲ 58.7 ਲੱਖ ਜੋੜਿਆਂ ਨੇ ਵਿਆਹ ਕੀਤਾ, ਜਿਹੜਾ ਪਿਛਲੇ ਸਾਲ ਦੇ ਇਸੇ ਸਮੇਂ ’ਚ ਥੋੜ੍ਹਾ ਘੱਟ ਹੈ। ਚੀਨ ਦੀ ਸਰਕਾਰੀ ਅਖ਼ਬਾਰ ਚਾਈਨਾ ਡੇਲੀ ਨੇ ਕਿਹਾ ਕਿ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ 2021 ਵਿਚ ਚੀਨ ’ਚ ਵਿਆਹ ਰਜਿਸਟ੍ਰੇਸ਼ਨ ਦੀ ਗਿਣਤੀ ’ਚ ਗਿਰਾਵਟ ਜਾਰੀ ਰਹੇਗੀ। ਚਾਈਨਾ ਸਟੈਟਿਸਟੀਕਲ ਈਅਰਬੁੱਕ 2021 ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇਹ ਡਿੱਗਦੀ ਜਨਮ ਦਰ ਤੋਂ ਇਲਾਵਾ ਹੈ। ਚੀਨ ’ਚ ਪਿਛਲੇ ਸਾਲ ਜਨਮ ਦਰ 0.852 ਫ਼ੀਸਦੀ ਸੀ, ਜਿਹੜੀ 1978 ਤੋਂ ਬਾਅਦ ਪਹਿਲੀ ਵਾਰੀ ਇਕ ਫ਼ੀਸਦੀ ਤੋਂ ਡਿੱਗ ਗਈ ਹੈ। ਚੀਨ ਦੀ ਸਰਕਾਰ ਵੀ ਇਸ ਸੰਕਟ ਤੋਂ ਪਰੇਸ਼ਾਨ ਹੈ।ਜਿਵੇਂ-ਜਿਵੇਂ ਆਬਾਦੀ ਸੰਕਟ ਡੂੰਘਾ ਹੁੰਦਾ ਗਿਆ, ਚੀਨ ਨੇ 2016 ’ਚ ਸਾਰੇ ਜੋੜਿਆਂ ਨੂੰ ਦੋ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਗਈ। ਚੀਨ ਨੇ ਦਹਾਕਿਆਂ ਪੁਰਾਣੀ ਵਨ ਚਾਈਲਡ ਪਾਲਿਸੀ ਨੂੰ ਖ਼ਤਮ ਕਰ ਦਿੱਤਾ ਤੇ ਇਸ ਸਾਲ ਤਿੰਨ ਬੱਚਿਆਂ ਨੂੰ ਪੈਦਾ ਕਰਨ ਦੀ ਮਨਜ਼ੂਰੀ ਉਦੋਂ ਦਿੱਤੀ ਗਈ, ਜਦੋਂ ਨਵੀਂ ਮਰਦਮਸ਼ੁਮਾਰੀ ਨੂੰ ਜਾਰੀ ਕੀਤਾ ਗਿਆ। ਇਸ ਮਰਦਮਸ਼ੁਮਾਰੀ ਡਾਟਾ ਤੋਂ ਪਤਾ ਲੱਗਾ ਕਿ ਚੀਨ ਦੀ ਆਬਾਦੀ ਸਭ ਤੋਂ ਹੌਲੀ ਰਫਤਾਰ ਨਾਲ ਵੱਧ ਕੇ 1.412 ਅਰਬ ਹੋ ਗਈ ਹੈ। ਇਸ ਵਿਚ ਕਿਹਾ ਗਿਆ ਕਿ ਅਗਲੇ ਸਾਲ ਦੀ ਸ਼ੁਰੂਆਤ ਤੋਂ ਇਸ ਵਿਚ ਤੇਜ਼ੀ ਨਾਲ ਗਿਰਾਵਟ ਹੋਵੇਗੀ।                     

ਕੈਪਟਨ ਅਮਰਿੰਦਰ ਸਿੰਘ  ਪੰਜਾਬ ’ਚ ਸਾਬਕਾ ਸੀਐੱਮ ਨੂੰ ਬਣਾਏਗੀ ‘ਵਿਲੇਨ’

 ਕਾਂਗਰਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਆਪਣੀ ਨੀਤੀ ਵਿਚ ਬਦਲਾਅ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਹੈ। ਇਹੀ ਕਾਰਨ ਹੈ ਕਿ ਪੰਜਾਬ ਕਾਂਗਰਸ ਕੈਪਟਨ ਅਮਰਿੰਦਰ ’ਤੇ ਸਿੱਧਾ ਹਮਲਾ ਨਾ ਕਰਨ ਦੇ ਫ਼ੈਸਲੇ ਤੋਂ ਪਿੱਛੇ ਹਟਣ ਲੱਗੀ ਹੈ। ਦਰਅਸਲ ਕਦੀ ਆਪਣੀ ਹੀ ਰਾਜ ਸਰਕਾਰ ਦੇ ਮੁਖੀ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ‘ਵਿਲੇਨ’ ਬਣਾਉਣ ਦੀ ਤਿਆਰੀ ਕੀਤੀ ਹੈ ਤੇ ਇਸਦੇ ਲਈ ਪਾਰਟੀ ਕਾਂਗਰਸ ਸਰਕਾਰ ਦੇ ਸਾਢੇ ਚਾਰ ਸਾਲ ਨੂੰ ਆਧਾਰ ਬਣਾਏਗੀ। ਹਾਲਾਂਕਿ ਰਾਜਨੀਤਕ ਜਾਣਕਾਰਾਂ ਦਾ ਕਹਿਣਾ ਹੈ ਕਿ ਕਾਂਗਰਸ ਲਈ ਇਹ ਦਾਅ ਉਲਟਾ ਵੀ ਪੈ ਸਕਦਾ ਹੈ।ਕਾਂਗਰਸ ਨੇ ਪਹਿਲੇ ਕੈਪਟਨ ਅਮਰਿੰਦਰ ’ਤੇ ਸਿੱਧਾ ਹਮਲਾ ਨਾ ਕਰਨ ਦਾ ਫ਼ੈਸਲਾ ਕੀਤਾ ਸੀ ਤੇ ਇਸੇ ਕਾਰਨ ਸਿਰਫ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਪਰਗਟ ਸਿੰਘ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਕੈਪਟਨ ’ਤੇ ਹਮਲੇ ਕਰ ਰਹੇ ਸਨ, ਪਰ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕੈਪਟਨ ਅਮਰਿੰਦਰ ’ਤੇ ਨਿਸ਼ਾਨਾ ਵਿੰਨ੍ਹਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਕੈਪਟਨ ਨੇ ਵੀ ਉਸੇ ਅੰਦਾਜ ਵਿਚ ਚੰਨੀ ਨੂੰ ਜਵਾਬ ਦੇ ਦਿੱਤਾ। ਕੈਪਟਨ ਨੇ ਸਾਫ ਸੁਨੇਹਾ ਦਿੱਤਾ, ‘ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਹੁੰਦੇ ਹਨ ਉਹ ਦੂਜਿਆਂ ਦੇ ਘਰਾਂ ’ਤੇ ਪੱਥਰ ਨਹੀਂ ਸੁੱਟਦੇ।’ ਮੁੱਖ ਮੰਤਰੀ ਚੰਨੀ ਹੁਣ ਤਕ ਕੈਪਟਨ ’ਤੇ ਸਿੱਧਾ ਹਮਲਾ ਕਰਨ ਤੋਂ ਬਚਦੇ ਰਹੇ ਸਨ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਹਾਈਕਮਾਨ ਵੀ ਚਾਹੁੰਦੀ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕੈਪਟਨ ਨੂੰ ਹੀ ‘ਵਿਲੇਨ’ ਬਣਾਇਆ ਜਾਵੇ।ਚੰਨੀ ਨੇ ਨਵਾਂਸ਼ਹਿਰ ਵਿਚ ਕੈਪਟਨ ’ਤੇ ਮੁੱਖ ਮੰਤਰੀ ਰਹਿੰਦੇ ਹੋਏ ਬਾਦਲਾਂ ਨਾਲ ਗੰਢ-ਤੁਪ ਕਰਨ ਦੇ ਦੋਸ਼ ਲਗਾਏ ਸਨ। ਅਹਿਮ ਗੱਲ ਇਹ ਹੈ ਕਿ ਇਕ ਦਿਨ ਪਹਿਲੇ ਮੁੱਖ ਮੰਤਰੀ ਚੰਨੀ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਹਰੀਸ਼ ਚੌਧਰੀ ਦੀ ਦਿੱਲੀ ਵਿਚ ਪਾਰਟੀ ਹਾਈਕਮਾਨ ਨਾਲ ਬੈਠਕ ਹੋਈ ਸੀ। ਇਸ ਵਿਚ ਪੰਜਾਬ ਦੇ ਰਾਜਨੀਤਕ ਹਾਲਾਤਾਂ ਨੂੰ ਲੈ ਕੇ ਵੀ ਚਰਚਾ ਹੋਈ ਸੀ।

ਦੂਸਰੇ ਪਾਸੇ ਕਾਂਗਰਸ ਦੇ ਪ੍ਰਦੇਸ਼ ਇੰਚਾਰਜ ਹਰੀਸ਼ ਚੌਧਰੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਪਟਿਆਲਾ ਦੀ ਸੰਸਦ ਮੈਂਬਰ ਪਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇੰਚਾਰਜ ਨੇ ਉਨ੍ਹਾਂ ਤੋਂ ਸੱਤ ਦਿਨਾਂ ’ਚ ਜਵਾਬ ਮੰਗਿਆ ਹੈ। ਉੱਥੇ, ਕਾਂਗਰਸ ਦੇ ਸੀਨੀਅਰ ਆਗੂਆਂ ਨੇ ਹਰੀਸ਼ ਚੌਧਰੀ ਦੇ ਨੋਟਿਸ ’ਤੇ ਹੀ ਸਵਾਲ ਖੜ੍ਹਾ ਕਰ ਦਿੱਤਾ ਹੈ। ਪਾਰਟੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਜਾਂ ਵਿਧਾਇਕ ਨੂੰ ਏਆਈਸੀਸੀ ਦੀ ਅਨੁਸ਼ਾਸਨੀ ਕਮੇਟੀ ਹੀ ਨੋਟਿਸ ਜਾਰੀ ਕਰ ਸਕਦੀ ਹੈ। ਹਰੀਸ਼ ਚੌਧਰੀ ਵੱਲੋਂ ਜਾਰੀ ਕੀਤੇ ਗਏ ਨੋਟਿਸ ’ਚ ਕਿਹਾ ਗਿਆ ਹੈ ਕਿ ਜਦੋਂ ਤੋਂ ਤੁਹਾਡੇ ਪਤੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਈ ਹੈ, ਉਦੋਂ ਤੋਂ ਪਾਰਟੀ ਵਰਕਰਾਂ, ਪਟਿਆਲਾ ਦੇ ਵਿਧਾਇਕਾਂ ਤੇ ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਮਿਲ ਰਹੀ ਸੀ ਕਿ ਤੁਸੀਂ ਪਾਰਟੀ ਵਿਰੋਧੀ ਕੰਮ ਕਰ ਰਹੇ ਹੋ। ਸਾਡੇ ਕੋਲ ਅਜਿਹੀਆਂ ਵੀ ਸੂਚਨਾਵਾਂ ਹਨ ਕਿ ਤੁਸੀਂ ਆਪਣੇ ਪਤੀ ਦੀ ਪਾਰਟੀ ਦੀ ਤਰਫ਼ਦਾਰੀ ਵਿਚ ਐਲਾਨ ਕਰ ਰਹੇ ਹੋ।ਇਸ ਲਈ ਤੁਸੀਂ ਸੱਤ ਦਿਨਾਂ ਦੇ ਅੰਦਰ ਆਪਣਾ ਸਟੈਂਡ ਸਪਸ਼ਟ ਕਰੋ। ਨਹੀਂ ਤਾਂ ਤੁਹਾਡੇ ਖ਼ਿਲਾਫ਼ ਪਾਰਟੀ ਅਨੁਸ਼ਾਸਨੀ ਕਾਰਵਾਈ ਕਰੇਗੀ। ਹਰੀਸ਼ ਚੌਧਰੀ ਵੱਲੋਂ ਪਰਨੀਤ ਕੌਰ ਨੂੰ ਨੋਟਿਸ ਜਾਰੀ ਕੀਤੇ ਜਾਣ ਦੇ ਬਾਅਦ ਸਿਆਸੀ ਚਰਚਾਵਾਂ ਤੇਜ਼ ਹੋ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਚਾਹੁੰਦੀ ਹੈ ਕਿ ਪਰਨੀਤ ਕੌਰ ਖ਼ੁਦ ਅਸਤੀਫ਼ਾ ਦੇਣ। ਕਿਉਂਕਿ ਦਲ ਬਦਲ ਕਾਨੂੰਨ ਤਹਿਤ ਪਰਨੀਤ ਕੌਰ ਜੇਕਰ ਅਸਤੀਫ਼ਾ ਦਿੰਦੇ ਹਨ ਤਾਂ ਪਟਿਆਲਾ ਲੋਕ ਸਭਾ ਸੀਟ ਖ਼ਾਲੀ ਹੋ ਜਾਵੇਗੀ। ਜੇਕਰ ਪਾਰਟੀ ਉਨ੍ਹਾਂ ਖਿਲਾਫ਼ ਕਾਰਵਾਈ ਕਰਦੀ ਹੈ ਤਾਂ ਪਰਨੀਤ ਕੌਰ ਸੰਸਦ ਮੈਂਬਰ ਬਣੇ ਰਹਿਣਗੇ।ਇਸ ਲਈ ਕਾਂਗਰਸ ਦੀ ਪਹਿਲੀ ਕੋਸ਼ਿਸ਼ ਹੋਵੇਗੀ ਕਿ ਪਰਨੀਤ ਕੌਰ ਹੀ ਪਾਰਟੀ ਤੋਂ ਅਸਤੀਫ਼ਾ ਦੇਣ ਤਾਂ ਜੋ ਪਟਿਆਲਾ ਜ਼ਿਮਨੀ ਚੋਣ ’ਚ ਉਹ ਆਪਣਾ ਉਮੀਦਵਾਰ ਖੜ੍ਹਾ ਕਰ ਸਕੇ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪਰਨੀਤ ਕੌਰ ਅਸਤੀਫ਼ਾ ਦਿੰਦੇ ਹਨ ਜਾਂ ਪਾਰਟੀ ਉਨ੍ਹਾਂ ਨੂੰ ਬਰਖ਼ਾਸਤ ਜਾਂ ਮੁਅੱਤਲ ਕਰਦੀ ਹੈ। ਉੱਥੇ ਸਵਾਲ ਇਹ ਵੀ ਉੱਠ ਰਹੇ ਹਨ ਕਿ ਹਰੀਸ਼ ਚੌਧਰੀ ਆਪਣੇ ਪੱਧਰ ’ਤੇ ਸੰਸਦ ਮੈਂਬਰ ਨੂੰ ਕਿਵੇਂ ਕਾਰਨ ਦੱਸੋ ਨੋਟਿਸ ਜਾਰੀ ਕਰ ਸਕਦੇ ਹਨ ਕਿਉਂਕਿ ਉਹ ਇੰਚਾਰਜ ਹਨ ਪਰ ਨੋਟਿਸ ਜਾਰੀ ਕਰਨ ਦਾ ਕੰਮ ਏਆਈਸੀਸੀ ਹੀ ਕਰਦੀ ਹੈ। ਸੰਸਦ ਮੈਂਬਰ ਨੂੰ ਸੰਗਠਨ ਮਹਾਮੰਤਰੀ ਕੇਸੀ ਵੇਣੂਗੋਪਾਲ ਨੋਟਿਸ ਜਾਰੀ ਕਰ ਸਕਦੇ ਹਨ।