ਪਾਕਿ ’ਚ ਕੋਰੋਨਾ ਭਾਰੂ , ਇਮਰਾਨ ਤੋਂ ਬਾਅਦ ਰਾਸ਼ਟਰਪਤੀ ਤੇ ਰੱਖਿਆ ਮੰਤਰੀ ਵੀ ਪਾਜ਼ੇਟਿਵ         

ਪਾਕਿ ’ਚ ਕੋਰੋਨਾ ਭਾਰੂ , ਇਮਰਾਨ ਤੋਂ ਬਾਅਦ ਰਾਸ਼ਟਰਪਤੀ ਤੇ ਰੱਖਿਆ ਮੰਤਰੀ ਵੀ ਪਾਜ਼ੇਟਿਵ         

 ਅੰਮ੍ਰਿਤਸਰ ਟਾਈਮਜ਼ ਬਿਊਰੋ 

ਇਸਲਾਮਾਬਾਦ  : ਪਾਕਿਸਤਾਨ ’ਚ ਕੋਰੋਨਾ ਮਹਾਮਾਰੀ ਨਾਲ ਹਾਲਾਤ ਖ਼ਰਾਬ ਹਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਤਨੀ ਦੇ ਇਨਫੈਕਟਿਡ ਹੋਣ ਤੋਂ ਬਾਅਦ ਬਾਅਦ ਹੁਣ 71 ਸਾਲਾ ਰਾਸ਼ਟਰਪਤੀ ਡਾ. ਆਰਿਫ਼ ਅਲਵੀ ਤੇ ਰੱਖਿਆ ਮੰਤਰੀ ਪਰਵੇਜ਼ ਖਟਕ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ।

ਸਾਬਕਾ ਵਿੱਤ ਮੰਤਰੀ ਹਫੀਜ਼ ਸ਼ੇਖ ਵੀ ਕੋਰੋਨਾ ਦੀ ਚਪੇਟ ’ਚ ਆ ਗਏ ਹਨ।ਆਪਣੇ ਇਨਫੈਕਟਿਡ ਹੋਣ ਦੀ ਜਾਣਕਾਰੀ ਰਾਸ਼ਟਰਪਤੀ ਨੇ ਖ਼ੁਦ ਟਵੀਟ ਕਰ ਕੇ ਦਿੱਤੀ ਹੈ। ਉਨ੍ਹਾਂ ਦੀ ਪਤਨੀ ਸਮੀਨਾ ਅਲਵੀ ਦਾ ਟੈਸਟ ਨੈਗੇਟਿਵ ਆਇਆ ਹੈ, ਉਨ੍ਹਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ।

ਸਾਬਕਾ ਵਿੱਤ ਮੰਤਰੀ ਹਫੀਜ਼ ਸ਼ੇਖ

ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਦੋਵਾਂ ਨੇ ਹੀ ਵੈਕਸੀਨ ਦਾ ਪਹਿਲਾ ਡੋਜ਼ ਲੈ ਲਿਆ ਸੀ। ਅਗਲੇ ਹਫ਼ਤੇ ਉਨ੍ਹਾਂ ਨੂੰ ਦੂਜੀ ਡੋਜ਼ ਦਿੱਤੀ ਜਾਵੇਗੀ। ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ 20 ਮਾਰਚ ਨੂੰ ਕੋਰੋਨਾ ਇਨਫੈਕਟਿਡ ਹੋ ਗਏ ਸਨ। ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦਾ ਟੈਸਟ ਵੀ ਪਾਜ਼ੇਟਿਵ ਆਇਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਸਾਬਕਾ ਵਿੱਤ ਮੰਤਰੀ ਹਫੀਜ਼ ਸ਼ੇਖ ਵੀ ਪਾਜ਼ੇਟਿਵ ਹੋ ਗਏ ਹਨ। ਪਾਕਿਸਤਾਨ ’ਚ ਇਕ ਦਿਨ ’ਚ ਚਾਰ ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ।