ਅਲ-ਕਾਇਦਾ ਦਾ ਮੁਖੀ ਅਲ ਜ਼ਵਾਹਰੀ ਜ਼ਿੰਦਾ ਹੈ ਤੇ ਉਹ ਪਾਕਿ ਦੇ ਸਰਹੱਦੀ ਇਲਾਕੇ 'ਚ ਲੁਕਿਆ

ਅਲ-ਕਾਇਦਾ ਦਾ ਮੁਖੀ ਅਲ ਜ਼ਵਾਹਰੀ ਜ਼ਿੰਦਾ ਹੈ ਤੇ ਉਹ ਪਾਕਿ ਦੇ ਸਰਹੱਦੀ ਇਲਾਕੇ 'ਚ ਲੁਕਿਆ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਭਾਰਤ- ਸੰਯੁਕਤ ਰਾਸ਼ਟਰ-ਦੁਨੀਆ ਦੇ ਸਭ ਤੋਂ ਵੱਡੇ ਅੱਤਵਾਦੀ ਸੰਗਠਨ ਅਲ-ਕਾਇਦਾ ਦਾ ਮੁਖੀ ਅਮਾਨ ਅਲ ਜ਼ਵਾਹਰੀ ਅਜੇ ਵੀ ਜ਼ਿੰਦਾ ਹੈ ਤੇ ਉਹ ਪਾਕਿਸਤਾਨ ਦੇ ਸਰਹੱਦੀ ਇਲਾਕੇ 'ਚ ਲੁਕਿਆ ਹੋਇਆ ਹੈ । ਸੰਯੁਕਤ ਰਾਸ਼ਟਰ (ਯੂ. ਐਨ.) ਦੀ ਰਿਪੋਰਟ ਅਨੁਸਾਰ ਅੱਤਵਾਦੀ ਸੰਗਠਨ ਅਲ-ਕਾਇਦਾ ਦੇ ਜ਼ਿਆਦਾਤਰ ਕੱਟੜ ਅੱਤਵਾਦੀ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਸਰਹੱਦੀ ਖੇਤਰ 'ਚ ਰਹਿ ਰਹੇ ਹਨ । ਜਿਨ੍ਹਾਂ 'ਚ ਸੰਗਠਨ ਦਾ ਸਾਬਕਾ ਸਰਗਨਾ ਅਮਾਨ ਅਲ ਜ਼ਵਾਹਰੀ ਵੀ ਸ਼ਾਮਿਲ ਹੈ । ਰਿਪੋਰਟ ਅਨੁਸਾਰ ਜ਼ਵਾਹਰੀ ਜ਼ਿੰਦਾ ਹੈ ਪਰ ਐਨਾ ਕਮਜ਼ੋਰ ਹੋ ਗਿਆ ਹੈ ਕਿ ਉਸ ਸਬੰਧੀ ਦੱਸਿਆ ਨਹੀਂ ਜਾਂਦਾ ਹੈ ।ਦੱਸਣਯੋਗ ਹੈ ਕਿ ਅਲ-ਕਾਇਦਾ ਮੁਖੀ ਜ਼ਵਾਹਰੀ ਦੀ ਸਿਹਤ ਖ਼ਰਾਬ ਹੋਣ 'ਤੇ ਪਿੱਛੇ ਜਿਹੇ ਅਫ਼ਗ਼ਾਨਿਸਤਾਨ 'ਚ ਉਸ ਦੀ ਮੌਤ ਹੋ ਜਾਣ ਦੀਆਂ ਖ਼ਬਰਾਂ ਆਈਆਂ ਸਨ, ਪਰ ਇਸ ਸਬੰਧੀ ਪੱਕੇ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਸੀ ।ਅਲ ਜ਼ਵਾਹਰੀ ਨੇ 1988 'ਚ ਅਲ-ਕਾਇਦਾ ਨੂੰ ਸਥਾਪਤ ਕਰਨ 'ਚ ਓਸਾਮਾ ਬਿਨ-ਲਾਦੇਨ ਦੀ ਸਹਾਇਤਾ ਕੀਤੀ ਅਤੇ ਸੰਗਠਨ ਦੀਆਂ ਅਫ਼ਗ਼ਾਨਿਸਤਾਨ ਅਤੇ ਪਾਕਿ 'ਚ ਗਤੀਵਿਧੀਆਂ ਦੀ ਅਗਵਾਈ ਵੀ ਕੀਤੀ । ਲਾਦੇਨ ਦੇ ਮਾਰੇ ਜਾਣ ਬਾਅਦ ਜ਼ਵਾਹਰੀ ਅਲ-ਕਾਇਦਾ ਦਾ ਮੁਖੀ ਬਣ ਗਿਆ । ਉਹ ਅਮਰੀਕਾ ਦੀ ਅੱਤਵਾਦੀਆਂ ਦੀ ਸਭ ਤੋਂ 'ਮੋਸਟ ਵਾਂਟੇਡ' ਸੂਚੀ ਵਿਚ ਸ਼ਾਮਿਲ ਹੈ । ਸੰਯੁਕਤ ਰਾਸ਼ਟਰ ਤੋਂ ਬਾਹਰ ਅਮਰੀਕੀ ਨਾਗਰਿਕਾਂ ਦੀ ਹੱਤਿਆ ਦੀ ਸਾਜਿਸ਼ ਵੀ ਸ਼ਾਮਿਲ ਜ਼ਵਾਹਰੀ 'ਤੇ ਅਮਰੀਕੀ ਸਰਕਾਰ ਵਲੋਂ 2.5 ਕਰੋੜ ਡਾਲਰ ਦਾ ਇਨਾਮ ਰੱਖਿਆ ਗਿਆ ਹੈ ।