ਪਾਕਿਸਤਾਨ 'ਤੇ ਹਮਲਾ ਰੁੱਖਾਂ ਦੀਆਂ ਜੜ੍ਹਾਂ ਪੁੱਟਣ ਲਈ ਕੀਤਾ ਸੀ ਜਾ ਅੱਤਵਾਦੀਆਂ ਦੀਆਂ: ਨਵਜੋਤ ਸਿੰਘ ਸਿੱਧੂ

ਪਾਕਿਸਤਾਨ 'ਤੇ ਹਮਲਾ ਰੁੱਖਾਂ ਦੀਆਂ ਜੜ੍ਹਾਂ ਪੁੱਟਣ ਲਈ ਕੀਤਾ ਸੀ ਜਾ ਅੱਤਵਾਦੀਆਂ ਦੀਆਂ: ਨਵਜੋਤ ਸਿੰਘ ਸਿੱਧੂ

ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਭਾਰਤ ਵਲੋਂ ਪਾਕਿਸਤਾਨ 'ਤੇ ਕੀਤੇ ਗਏ ਹਵਾਈ ਹਮਲੇ ਵਾਲੇ ਸਰਕਾਰੀ ਦਾਅਵਿਆਂ 'ਤੇ ਵੱਡਾ ਸਵਾਲ ਖੜਾ ਕੀਤਾ ਹੈ। ਟਵਿੱਟਰ 'ਤੇ ਲਿਖਦਿਆਂ ਸਿੱਧੂ ਨੇ ਭਾਰਤ ਸਰਕਾਰ ਨੂੰ ਫੌਜ ਦਾ ਸਿਆਸੀਕਰਨ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ।

ਸਿੱਧੂ ਨੇ ਭਾਜਪਾ ਸਰਕਾਰ ਦੇ ਮੰਤਰੀ ਐਸਐਸ ਆਹਲੂਵਾਲੀਆ ਵਲੋਂ ਭਾਰਤੀ ਹਵਾਈ ਹਮਲਿਆਂ ਸਬੰਧੀ ਬੀਤੇ ਕੱਲ੍ਹ ਦਿੱਤੇ ਬਿਆਨ ਦੇ ਹਵਾਲੇ ਨਾਲ ਆਪਣੀ ਗੱਲ ਕਹੀ। ਗੌਰਤਲਬ ਹੈ ਕਿ ਆਹਲੂਵਾਲੀਆ ਨੇ ਕਿਹਾ ਸੀ ਕਿ ਭਾਰਤੀ ਹਵਾਈ ਫੌਜ ਨੇ ਹਮਲਾ ਸਿਰਫ ਪਾਕਿਸਤਾਨ ਨੂੰ ਆਪਣੀ ਤਾਕਤ ਦਾ ਸੁਨੇਹਾ ਦੇਣ ਲਈ ਕੀਤਾ ਸੀ ਨਾ ਕਿ ਕਿਸੇ ਨੂੰ ਮਾਰਨ ਲਈ। 

ਸਿੱਧੂ ਨੇ ਟਵੀਟ ਕਰਦਿਆਂ ਲਿਖਿਆ: "300 ਅੱਤਵਾਦੀ ਮਾਰੇ ਗਏ, ਹਾਂ ਜਾ ਨਾ? ਫੇਰ ਮਕਸਦ ਕੀ ਸੀ? ਤੁਸੀਂ ਦਰਖਤਾਂ ਦੀਆਂ ਜੜਾਂ ਪੁੱਟ ਰਹੇ ਸੀ ਜਾ ਅੱਤਵਾਦੀਆਂ ਦੀਆਂ? ਕੀ ਇਹ ਚੋਣ ਜੁਮਲਾ ਸੀ?"
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ