ਨੈਸ਼ਨਲ ਫੀਲਡ ਹਾਕੀ ਦਾ ਫਾਈਨਲ ਬ੍ਰਿਟਿਸ਼ ਕੋਲੰਬੀਆ ਦੀ ਟੀਮ ਨੇ ਜਿੱਤਿਆ

ਨੈਸ਼ਨਲ ਫੀਲਡ ਹਾਕੀ ਦਾ ਫਾਈਨਲ ਬ੍ਰਿਟਿਸ਼ ਕੋਲੰਬੀਆ ਦੀ ਟੀਮ ਨੇ ਜਿੱਤਿਆ
ਤਸਵੀਰ : ਸੋਨੇ ਦਾ ਤਗ਼ਮਾ ਜਿੱਤਣ ਮਗਰੋਂ ਬੀਸੀ ਹਾਕੀ ਟੀਮ ਦੇ ਖਿਡਾਰੀ ਖੁਸ਼ੀ ਦੇ ਰੌਂਅ ਵਿੱਚ।

ਕੈਨੇਡਾ ਦੀ ਫੀਲਡ ਹਾਕੀ ਅੰਡਰ-18 ਦਾ ਨੈਸ਼ਨਲ ਟੂਰਨਾਮੈਂਟ 

ਅੰਮ੍ਰਿਤਸਰ ਟਾਈਮਜ਼

ਸਰੀ : ਡਾ ਗੁਰਵਿੰਦਰ ਸਿੰਘ ) ਕੈਨੇਡਾ ਦੀ ਫੀਲਡ ਹਾਕੀ ਅੰਡਰ 18 ਦਾ ਨੈਸ਼ਨਲ ਟੂਰਨਾਮੈਂਟ ਟਮੈਨਵਿਸ ਹਾਕੀ ਗਰਾਊਂਡ ਸਰੀ ਬੀਸੀ ਟੀਮ ਅਤੇ ਓਨਟੈਰੀਓ ਦੀ ਟੀਮ ਵਿੱਚ ਹੋਇਆ, ਜਿਸ ਵਿਚ ਬੀ ਸੀ ਦੀ ਟੀਮ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਬੇਹੱਦ ਦਿਲਚਸਪ ਅਤੇ ਫਸਵੇਂ ਮੈਚ ਵਿੱਚ ਸ਼ੂਟ ਆਊਟ ਰਾਹੀਂ ਇਹ ਜਿੱਤ ਬੀਸੀ ਨੇ ਦਰਜ ਕਰਵਾਈ, ਜਿਸ ਦੇ ਖਿਡਾਰੀਆਂ ਪਰਮਵੀਰ ਸਿੰਘ ਬਸਰਾ, ਗੁਰਬੀਰ ਸਿੰਘ ਮਘੇੜਾ, ਮਹਿਤਾਬ ਸਿੰਘ ਗਿੱਲ, ਅਕਾਲਜੋਤ ਸਿੰਘ ਤੇ ਸਤਪ੍ਰੀਤ ਸਿੰਘ ਢੱਡਾ, ਜੈਦੀਪ ਸਪਾਲ, ਚੇਤਨ ਸਿੰਘ ਮਾਨ ਮਨਰਾਜ ਸਿੰਘ ਧਾਲੀਵਾਲ, ਡੰਕਨ ਰੌਸ, ਨੋਆ ਲੂਈ ਅਲੈਗਜ਼ੈਂਡਰ ਮੂਰ, ਕੇਰਨ ਰੌਬਿਨ ਐੱਸਟਰਿਜ਼ ਸਿੰਕਲੇਅਰ, ਵਿਜੈ ਅੰਬਾਨੀ ਤੇ ਬਰੁੱਕਲਿਨ ਅਰਨਹਾ ਸਮੇਤ ਦੋਵੇਂ ਟੀਮਾਂ ਬਹੁਤ ਵਧੀਆ ਖੇਡੀਆਂ।

ਬ੍ਰਿਟਿਸ਼ ਕੋਲੰਬੀਆ ਫੀਲਡ ਹਾਕੀ ਟੀਮ ਦੇ ਗੋਲੀ ਰਹਿਮਤ ਸਿੰਘ ਧਾਲੀਵਾਲ ਨੇ ਗੋਲੀ ਵਜੋਂ ਬਣਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ ਜਿਸ ਦੀ ਦਰਸ਼ਕਾਂ ਅਤੇ ਕੋਚਾਂ ਨੇ ਭਰਪੂਰ ਪ੍ਰਸੰਸਾ ਕੀਤੀ। ਬੀਸੀ ਟੀਮ ਦੇ ਕੋਚਾਂ ਜੌਹਨ ਸੀਕਰੇ, ਅੰਮ੍ਰਿਤ ਸਿੰਘ ਸਿੱਧੂ ਅਤੇ ਕੈਂਟ ਮਕੈਨਨ ਸਮੇਤ ਦੋਵੇਂ ਟੀਮਾਂ ਪ੍ਰਬੰਧਕਾਂ ਅਤੇ ਮਾਪਿਆਂ ਨੂੰ ਬਹੁਤ ਬਹੁਤ ਵਧਾਈਆਂ। ਮੈਚ ਸਮਾਪਤੀ 'ਤੇ ਬੀ ਸੀ ਦੀ ਫੀਲਡ ਹਾਕੀ ਟੀਮ ਦੇ ਖਿਡਾਰੀਆਂ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਓਂਟੈਰੀਓ ਨੂੰ ਚਾਂਦੀ ਦੇ ਤਮਗੇ ਦਿੱਤੇ ਗਏ।