ਨਰਿੰਦਰ ਮੋਦੀ ਵਜ਼ਾਰਤ ਵਿੱਚ ਵੰਡੇ ਮੰਤਰੀ ਅਹੁਦੇ; ਅਮਿਤ ਸ਼ਾਹ ਨੂੰ ਬਣਾਇਆ ਗਿਆ ਗ੍ਰਹਿ ਮੰਤਰੀ

ਨਰਿੰਦਰ ਮੋਦੀ ਵਜ਼ਾਰਤ ਵਿੱਚ ਵੰਡੇ ਮੰਤਰੀ ਅਹੁਦੇ; ਅਮਿਤ ਸ਼ਾਹ ਨੂੰ ਬਣਾਇਆ ਗਿਆ ਗ੍ਰਹਿ ਮੰਤਰੀ

ਨਵੀਂ ਦਿੱਲੀ: ਭਾਰਤ ਦੇ ਨਵੇਂ ਕੇਂਦਰੀ ਮੰਤਰੀ ਮੰਡਲ ਵਿੱਚ ਅੱਜ ਮੰਤਰਾਲਿਆਂ ਦੀ ਵੰਡ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਫਾਰਿਸ਼ 'ਤੇ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤ ਦੇ ਨਵੇਂ ਕੇਂਦਰੀ ਮੰਤਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਸ ਐਲਾਨ ਮੁਤਾਬਿਕ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਭਾਰਤ ਦਾ ਗ੍ਰਹਿ ਮੰਤਰੀ ਬਣਾਇਆ ਗਿਆ ਹੈ ਤੇ ਪੁਰਾਣੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਬਿਮਾਰ ਚੱਲ ਰਹੇ ਅਰੁਣ ਜੇਤਲੀ ਦੀ ਥਾਂ ਖਜ਼ਾਨਾ ਮੰਤਰੀ ਬਣਾਇਆ ਗਿਆ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਮਚਾਰੀ, ਲੋਕ ਸ਼ਿਕਾਇਤ ਨਿਪਟਾਰਣ ਅਤੇ ਪੈਂਸ਼ਨ ਮੰਤਰਾਲਾ, ਪਰਮਾਣੂ ਊਰਜਾ ਮਹਿਕਮਾ, ਸਪੇਸ ਮਹਿਕਮਾ ਅਤੇ ਹੋਰ ਜ਼ਰੂਰੀ ਨੀਤੀ ਮਾਮਲਿਆਂ ਬਾਰੇ ਅਤੇ ਵੰਡੇ ਗਏ ਮਹਿਕਮਿਆਂ ਤੋਂ ਇਲਾਵਾ ਬਚੇ ਮਹਿਕਮੇ ਆਪਣੇ ਕੋਲ ਰੱਖੇ ਹਨ। 

ਨਵੇਂ ਐਲਾਨੇ ਗਏ ਮੰਤਰੀਆਂ ਦੇ ਮਹਿਕਮੇ ਇਸ ਪ੍ਰਕਾਰ ਹਨ:
1. ਅਮਿਤ ਸ਼ਾਹ: ਗ੍ਰਹਿ ਮੰਤਰਾਲਾ
2. ਰਾਜਨਾਥ ਸਿੰਘ: ਰੱਖਿਆ ਮੰਤਰਾਲਾ
3. ਨਿਤਿਨ ਗਡਕਰੀ: ਸੜਕੀ ਆਵਾਜਾਈ ਮੰਤਰਾਲਾ ਅਤੇ ਲਘੂ ਉਦਯੋਗ ਮੰਤਰਾਲਾ
4. ਡੀਵੀ ਸਦਾਨੰਦ ਗਉੜਾ: ਕੈਮੀਕਲ ਅਤੇ ਫਰਟੀਲਾਈਜ਼ਰ ਮੰਤਰਾਲਾ
5. ਨਿਰਮਲਾ ਸੀਤਾਰਮਨ: ਮਿਨੀਸਟਰ ਆਫ ਫਾਇਨਾਂਸ ਅਤੇ ਮਿਨੀਸਟਰ ਆਫ ਕੋਰਪੋਰੇਟ ਅਫੇਅਰਸ
6. ਰਾਮਵਿਲਾਸ ਪਾਸਵਾਨ: ਮਿਨੀਸਟਰ ਆਫ ਕੰਜ਼ਿਊਮਰ ਅਫੇਅਰਸ ਅਤੇ ਫੂਡ ਐਂਡ ਪਬਲਿਕ ਡਿਸਟ੍ਰੀਬਿਊਸ਼ਨ
7. ਨਰਿੰਦਰ ਸਿੰਘ ਤੋਮਰ: ਮਿਨੀਸਟਰ ਆਫ ਐਗਰੀਕਲਚਰ ਐਂਡ ਫਾਰਮਰਸ ਵੈਲਫੇਅਰ; ਮਿਨੀਸਟਰ ਆਫ ਰੂਰਲ ਡਿਵੈਲਪਮੈਂਟ ਅਤੇ ਮਿਨੀਸਟਰ ਆਫ ਪੰਚਾਇਤੀ ਰਾਜ
8. ਰਵੀ ਸ਼ੰਕਰ ਪ੍ਰਸਾਦ: ਮਿਨੀਸਟਰ ਆਫ ਲਾਅ ਐਂਡ ਜਸਟਿਸ; ਮਿਨੀਸਟਰ ਆਫ ਕਮਿਊਨਿਕੇਸ਼ਨਸ; ਮਿਨੀਸਟਰ ਆਫ ਇਲੈਨਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ
9. ਹਰਸਿਮਰਤ ਕੌਰ ਬਾਦਲ: ਮਿਨੀਸਟਰ ਆਫ ਫੂਡ ਪ੍ਰੋਸੈਸਿੰਗ ਇੰਡਸਟਰੀ
10. ਥਾਵਰ ਚੰਦ ਗਹਿਲੋਤ: ਮਿਨੀਸਟਰ ਆਫ ਸੋਸ਼ਲ ਜਸਟਿਸ ਐਂਡ ਇੰਪਾਰਵਮੈਂਟ
11. ਸੁਭਰਾਮਨਿਯਮ ਜੈਸ਼ੰਕਰ: ਮਿਨੀਸਟਰ ਆਫ ਐਕਸਟਰਨਲ ਅਫੇਅਰਸ
12. ਰਮੇਸ਼ ਪੋਖਰਿਆਲ: ਮਿਨੀਸਟਰ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ
13. ਅਰਜੁਨ ਮੁੰਡਾ: ਮਿਨੀਸਟਰ ਆਫ ਟਰਾਈਬਲ ਅਫੇਅਰਸ
14. ਸਮ੍ਰਿਤੀ ਇਰਾਨੀ: ਮਿਨੀਸਟਰ ਆਫ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ; ਮਿਨੀਸਟਰ ਆਫ ਟੈਕਸਟਾਈਲਸ
15. ਡਾ. ਹਰਸ਼ ਵਰਧਨ: ਮਿਨੀਸਟਰ ਆਫ ਹੈਲਥ ਐਂਡ ਫੈਮਲੀ ਵੈਲਫੇਅਰ; ਮਿਨੀਸਟਰ ਆਫ ਸਾਇੰਸ ਐਂਡ ਟੈਕਨਾਲੋਜੀ; ਮਿਨੀਸਟਰ ਆਫ ਅਰਥ ਸਾਇੰਸ
16. ਪ੍ਰਕਾਸ਼ ਜਾਵਾਡੇਕਰ: ਮਿਨੀਸਟਰ ਆਫ ਇਨਵਾਇਰਨਮੈਂਟ, ਫੋਰੈਸਟ ਐਂਡ ਕਲਾਈਮੇਟ ਚੇਂਜ; ਮਿਨੀਸਟਰ ਆਫ ਇਨਫੋਰਮੇਸ਼ਨ ਐਂਡ ਬਰੋਡਕਾਸਟਿੰਗ 
17. ਪਿਊਸ਼ ਗੋਇਲ: ਮਿਨੀਸਟਰ ਆਫ ਰੇਲਵੇਜ਼; ਮਿਨੀਸਟਰ ਆਫ ਕੋਮਰਸ ਐਂਡ ਇੰਡਸਟਰੀ
18. ਧਰਮੇਂਦਰ ਪ੍ਰਧਾਨ: ਮਿਨੀਸਟਰ ਆਫ ਪੈਟਰੋਲੀਅਮ ਐਂਡ ਨੈਚੁਰਲ ਗੈਸ; ਮਿਨੀਸਟਰ ਆਫ ਸਟੀਲ
19. ਮੁਖਤਾਰ ਅੱਬਾਸ ਨਕਵੀ: ਮਿਨੀਸਟਰ ਆਫ ਮਾਇਨੋਰਟੀ ਅਫੇਅਰਸ
20 ਪ੍ਰਲਹਾਦ ਜੋਸ਼ੀ: ਮਿਨੀਸਟਰ ਆਫ ਪਾਰਲੀਮੈਂਟਰੀ ਅਫੇਅਰਸ; ਮਿਨੀਸਟਰ ਆਫ ਕੋਲ; ਮਿਨੀਸਟਰ ਆਫ ਮਾਈਨਸ
21. ਡਾ. ਮਹਿੰਦਰ ਨਾਥ ਪਾਂਡੇ: ਮਿਨੀਸਟਰ ਆਫ ਸਕਿੱਲ ਡਿਵੈਲਪਮੈਂਟ ਐਂਡ ਇੰਟਰਪਰਿਨਿਊਰਸ਼ਿਪ

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ