ਫਰਾਂਸ ਵਿਚ 70,000 ਤੋਂ ਵੱਧ ਕਿਸਾਨਾਂ ਵਲੋਂ ਸਰਕਾਰ ਵਿਰੁੱਧ   ਪ੍ਰਦਰਸ਼ਨ ,ਮੁੱਖ ਹਾਈਵੇਜ਼ ਕੀਤੇ ਜਾਮ

ਫਰਾਂਸ ਵਿਚ 70,000 ਤੋਂ ਵੱਧ ਕਿਸਾਨਾਂ ਵਲੋਂ ਸਰਕਾਰ ਵਿਰੁੱਧ   ਪ੍ਰਦਰਸ਼ਨ ,ਮੁੱਖ ਹਾਈਵੇਜ਼ ਕੀਤੇ ਜਾਮ

ਵਿਰੋਧ ਪ੍ਰਦਰਸ਼ਨ ਦੇਸ਼ ਦੇ 96 ਵਿੱਚੋਂ 85 ਮਹਾਨਗਰਾਂ ਵਿੱਚ ਫੈਲਿਆ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੈਰਿਸ - ਫਰਾਂਸ ਵਿਚ 70,000 ਤੋਂ ਵੱਧ ਕਿਸਾਨਾਂ ਨੇ ਸਰਕਾਰ ਦੀਆਂ ਨੀਤੀਆਂ 'ਤੇ ਅਸੰਤੁਸ਼ਟੀ ਜਤਾਉਂਦੇ ਹੋਏ ਪੂਰੇ ਦੇਸ਼ ਵਿਚ ਸ਼ੁੱਕਰਵਾਰ ਨੂੰ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਵਿਚ 41,000 ਤੋਂ ਵੱਧ ਟਰੈਕਟਰ ਵੀ ਸ਼ਾਮਲ ਸਨ। ਫਰੈਂਚ ਨੈਸ਼ਨਲ ਫੈਡਰੇਸ਼ਨ ਆਫ ਐਗਰੀਕਲਚਰ ਹੋਲਡਰਜ਼ ਯੂਨੀਅਨਜ਼ (ਐੱਫ.ਐੱਨ.ਐੱਸ.ਈ.ਏ.) ਨੇ  ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਐੱਫ.ਐੱਨ.ਐੱਸ.ਈ.ਏ. ਦੇ ਪ੍ਰਧਾਨ ਅਰਨੌਡ ਰੂਸੋ ਨੇ ਕਿਹਾ ਸੀ ਕਿ ਪੂਰੇ ਦੇਸ਼ ਵਿਚ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਦੇਸ਼ ਦੇ 96 ਵਿੱਚੋਂ 85 ਮਹਾਨਗਰਾਂ ਵਿੱਚ ਫੈਲ ਗਿਆ ਹੈ।

ਬੀ.ਐੱਫ.ਐੱਮ.ਟੀ.ਵੀ. ਨੇ ਦੱਸਿਆ ਕਿ ਟਰੈਕਟਰਾਂ 'ਤੇ ਸਵਾਰ ਕਿਸਾਨਾਂ ਨੇ ਪੈਰਿਸ ਵੱਲ ਜਾਣ ਵਾਲੇ ਕਈ ਮੁੱਖ ਹਾਈਵੇਜ਼ 'ਤੇ ਆਵਾਜਾਈ ਨੂੰ ਰੋਕ ਦਿੱਤਾ। ਇਸ ਤੋਂ ਪਹਿਲਾਂ ਵੀਰਵਾਰ ਤੋਂ ਫਰਾਂਸ ਵਿਚ ਕਿਸਾਨ ਹਾਈਵੇਜ਼ ਜਾਮ ਕਰ ਰਹੇ ਸਨ ਅਤੇ ਦੇਸ਼ ਭਰ ਵਿਚ ਸਰਕਾਰੀ ਭਵਨਾਂ ਦੇ ਸਾਹਮਣੇ ਖਾਦ ਅਤੇ ਕੂੜਾ ਸੁੱਟ ਰਹੇ ਹਨ। ਕਿਸਾਨ ਆਪਣੇ ਪੇਸ਼ੇ ਦੇ ਮਹੱਤਵ ਨੂੰ ਮਾਨਤਾ ਦੇਣ ਦੀ ਮੰਗ ਕਰ ਰਹੇ ਹਨ ਅਤੇ ਸਰਕਾਰ ਦੀ ਖੇਤੀ ਨੀਤੀਆਂ ਦੀ ਵਿਆਪਕ ਤੌਰ 'ਤੇ ਨਿੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਉਨ੍ਹਾਂ ਨੂੰ ਮੁਕਾਬਲੇ ਤੋਂ ਅਯੋਗ ਬਣਾਉਂਦੀਆਂ ਹਨ।