ਤਿਹਾੜ ਜੇਲ੍ਹ 'ਚ ਬੰਦ ਚੌਟਾਲਾ ਦੀ ਕੋਠੜੀ ਵਿੱਚੋਂ ਮੋਬਾਈਲ ਫੋਨ, ਜਰਦੇ ਦੀ ਪੁੜੀ ਬਰਾਮਦ ਹੋਈ

ਤਿਹਾੜ ਜੇਲ੍ਹ 'ਚ ਬੰਦ ਚੌਟਾਲਾ ਦੀ ਕੋਠੜੀ ਵਿੱਚੋਂ ਮੋਬਾਈਲ ਫੋਨ, ਜਰਦੇ ਦੀ ਪੁੜੀ ਬਰਾਮਦ ਹੋਈ
ਓਮ ਪ੍ਰਕਾਸ਼ ਚੌਟਾਲਾ

ਨਵੀਂ ਦਿੱਲੀ: ਤਿਹਾੜ ਜੇਲ੍ਹ ਵਿੱਚ ਬੰਦ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਬੈਰਕ ਵਿੱਚੋਂ ਮੋਬਾਈਲ ਫੋਨ ਬਰਾਮਦ ਹੋਇਆ ਹੈ। ਇਹ ਬਰਾਮਦਗੀ ਤਿਹਾੜ ਜੇਲ੍ਹ ਅਫਸਰਾਂ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਹੋਈ।

ਤਿਹਾੜ ਜੇਲ੍ਹ ਦੇ ਵਧੀਕ ਇੰਸਪੈਕਟਰ ਜਨਰਲ ਰਾਜਕੁਮਾਰ ਦੇ ਮੁਤਾਬਿਕ ਵਰਿਵਾਰ ਨੂੰ ਜਦੋਂ ਚੌਟਾਲਾ ਦੀ ਕੋਠੜੀ ਦੀ ਜਾਂਚ ਕੀਤੀ ਗਈ ਤਾਂ ਇੱਕ ਮੋਬਾਈਲ ਫੋਨ, ਚਾਰਜਰ, ਜਰਦੇ ਦੀ ਪੁੜੀ ਅਤੇ ਇੱਕ ਤਾਰ ਬਰਾਮਦ ਹੋਈ। 

ਚੌਟਾਲਾ ਦੇ ਨਾਲ ਕੋਠੜੀ ਵਿੱਚ ਇੱਕ ਹੋਰ ਕੈਦੀ ਰਮੇਸ਼ ਵੀ ਬੰਦ ਹੈ। ਮੋਬਾਈਲ ਫੋਨ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਸਪੁਰਦ ਕਰ ਦਿੱਤਾ ਗਿਆ ਹੈ ਜੋ ਮੋਬਾਈਲ ਤੋਂ ਕੀਤੀਆਂ ਗਈਆਂ ਕਾਲਾਂ ਦੀ ਜਾਂਚ ਕਰੇਗਾ। 

ਜ਼ਿਕਰਯੋਗ ਹੈ ਕਿ ਚੌਟਾਲਾ ਮਾਸਟਰਾਂ ਦੀ ਭਰਤੀ ਵਿੱਚ ਹੋਏ ਘਪਲੇ ਦੇ ਮਾਮਲੇ 'ਚ ਸਜ਼ਾ ਕੱਟ ਰਿਹਾ ਹੈ। ਚੌਟਾਲਾ ਨੂੰ 10 ਸਾਲ ਜੇਲ੍ਹ ਦੀ ਸਜ਼ਾ ਹੋਈ ਹੈ। 21 ਦਿਨਾਂ ਦੀ ਫਰਲੋ ਮਗਰੋਂ ਚੌਟਾਲਾ ਬੁੱਧਵਾਰ ਨੂੰ ਹੀ ਤਿਹਾੜ ਜੇਲ੍ਹ ਵਿੱਚ ਵਾਪਿਸ ਆਇਆ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ