ਮਸੂਦ ਅਜ਼ਹਰ ਆਈ.ਐਸ.ਆਈ. ਦੀ ਸਖ਼ਤ ਸੁਰੱਖਿਆ ਹੇਠ ਰਹਿ ਰਿਹੈ ਪਾਕਿਸਤਾਨ 'ਵਿਚ

ਮਸੂਦ ਅਜ਼ਹਰ ਆਈ.ਐਸ.ਆਈ. ਦੀ ਸਖ਼ਤ ਸੁਰੱਖਿਆ ਹੇਠ ਰਹਿ ਰਿਹੈ ਪਾਕਿਸਤਾਨ 'ਵਿਚ

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ- ਪੁਲਵਾਮਾ 'ਵਿਚ ਸੀ.ਆਰ.ਪੀ.ਐਫ. 'ਤੇ ਹੋਏ ਆਤਮਘਾਤੀ ਜਿਹਾਦੀ ਹਮਲੇ ਦਾ ਸਾਜਿਸ਼ਘਾੜਾ ਮੌਲਾਨਾ ਮਸੂਦ ਅਜ਼ਹਰ ਮੌਜੂਦਾ ਸਮੇਂ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੀ ਸਰਪ੍ਰਸਤੀ ਹੇਠ ਲਹਿੰਦੇ ਪੰਜਾਬ ਦੇ ਬਹਾਵਲਪੁਰ ਦੀ ਰੇਲਵੇ ਲਿੰਕ ਰੋਡ ਸਥਿਤ ਮਰਕਜ-ਏ-ਓਸਮਾਨ-ਓ-ਅਲੀ ਵਿਖੇ ਸਖ਼ਤ ਸੁਰੱਖਿਆ ਹੇਠ ਰਹਿ ਰਿਹਾ ਹੈ । ਹਾਲਾਂਕਿ 'ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ' (ਐਫ.ਏ.ਟੀ.ਐਫ.) ਦੀ ਗਰੇਅ ਸੂਚੀ ਤੋਂ ਬਚਣ ਲਈ ਲੰਘੇ ਦਿਨ ਪਾਕਿ ਵਿਦੇਸ਼ ਮੰਤਰਾਲੇ ਨੇ ਮਸੂਦ ਅਜ਼ਹਰ ਦੇ ਅਫ਼ਗਾਨਿਸਤਾਨ 'ਵਿਚ ਹੋਣ ਦਾ ਦਾਅਵਾ ਕੀਤਾ ਸੀ ਪਰ ਤਾਲਿਬਾਨ ਸਰਕਾਰ ਨੇ ਸਾਫ਼ ਤੌਰ 'ਤੇ ਕਹਿ ਦਿੱਤਾ ਸੀ ਕਿ ਪਾਕਿ ਗਰੇਅ ਸੂਚੀ ਤੋਂ ਬਚਣ ਲਈ ਅਜਿਹੀਆਂ ਕਹਾਣੀਆਂ ਬਣਾ ਰਿਹਾ ਹੈ, ਜਦਕਿ ਮਸੂਦ ਅਜ਼ਹਰ ਅਫ਼ਗਾਨਿਸਤਾਨ 'ਵਿਚ ਨਹੀਂ ਹੈ ।