ਕਾਮੇ ਵੱਲੋਂ ਮਿਹਨਤਾਨਾ ਮੰਗਣ 'ਤੇ ਦੇਣਦਾਰ ਨੇ ਸ਼ੇਰ ਨੂੰ ਹਮਲੇ ਲਈ ਛੱਡਿਆ

ਕਾਮੇ ਵੱਲੋਂ ਮਿਹਨਤਾਨਾ ਮੰਗਣ 'ਤੇ ਦੇਣਦਾਰ ਨੇ ਸ਼ੇਰ ਨੂੰ ਹਮਲੇ ਲਈ ਛੱਡਿਆ

ਚੰਡੀਗੜ੍ਹ: ਪਾਕਿਸਤਾਨ ਦੇ ਸ਼ਹਾਦਰਾ ਇਲਾਕੇ ਵਿੱਚ ਜਦੋਂ ਇੱਕ ਬਿਜਲੀ ਕਾਮੇ ਨੇ ਆਪਣੀ ਮਿਹਨਤ ਮੰਗੀ ਤਾਂ ਦੇਣਦਾਰ ਨੇ ਉਸਦੀ ਮਿਹਨਤ ਦੇਣ ਦੀ ਥਾਂ ਉਸ 'ਤੇ ਆਪਣੇ ਪਾਲਤੂ ਸ਼ੇਰ ਨੂੰ ਛੱਡ ਦਿੱਤਾ। ਸ਼ੇਰ ਦੇ ਹਮਲੇ ਨਾਲ ਕਾਮਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। 

ਪਾਕਿਸਤਾਨ ਦੇ ਡਾਅਨ ਅਖਬਾਰ ਵੱਲੋਂ ਪੁਲਿਸ ਅਫਸਰਾਂ ਦੇ ਹਵਾਲੇ ਨਾਲ ਛਾਪੀ ਗਈ ਖਬਰ ਮੁਤਾਬਿਕ ਅਲੀ ਰਜ਼ਾ ਨਾਮੀਂ ਵਿਅਕਤੀ ਨੇ ਇੱਕ ਪਾਲਤੂ ਸ਼ੇਰ ਰੱਖਿਆ ਹੈ ਅਤੇ ਇਹ ਵਿਅਕਤੀ ਸਥਾਨਕ ਦਰਗਾਹ ਦਾ ਪ੍ਰਬੰਧਕ ਵੀ ਹੈ। ਮੋਹੱਮਦ ਰਫੀਕ ਨਾਮੀਂ ਕਾਮੇ ਨੇ ਜਦੋਂ ਆਪਣੀ ਮਿਹਨਤ ਮੰਗੀ ਤਾਂ ਗੁੱਸੇ ਵਿੱਚ ਆਏ ਅਲੀ ਰਜ਼ਾ ਨੇ ਉਸ 'ਤੇ ਆਪਣਾ ਸ਼ੇਰ ਖੁੱਲ੍ਹਾ ਛੱਡ ਦਿੱਤਾ। 

ਪੁਲਿਸ ਨੇ ਦੋਸ਼ੀ ਰਜ਼ਾ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ।  

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।