ਢਾਹੇ ਗਏ ਭਗਤ ਰਵਿਦਾਸ ਦੇ ਪੁਰਾਤਨ ਸਥਾਨ ਵਾਲੀ ਥਾਂ 'ਤੇ ਹੀ ਮੁੜ ਹੋਵੇਗੀ ਉਸਾਰੀ

ਢਾਹੇ ਗਏ ਭਗਤ ਰਵਿਦਾਸ ਦੇ ਪੁਰਾਤਨ ਸਥਾਨ ਵਾਲੀ ਥਾਂ 'ਤੇ ਹੀ ਮੁੜ ਹੋਵੇਗੀ ਉਸਾਰੀ

ਨਵੀਂ ਦਿੱਲੀ: ਭਾਰਤ ਦੀ ਕੇਂਦਰ ਸਰਕਾਰ ਨੇ ਅੱਜ ਸੁਪਰੀਮ ਕੋਰਟ ਵਿੱਚ ਕਿਹਾ ਹੈ ਕਿ ਦਿੱਲੀ ਦੇ ਤੁਲਗਕਾਬਾਦ ਇਲਾਕੇ 'ਚ ਡੀ. ਡੀ. ਏ. ਵਲੋਂ ਢਾਹਿਆ ਗਿਆ ਗੁਰੂ ਰਵਿਦਾਸ ਨਾਲ ਸੰਬੰਧਿਤ ਮੰਦਰ ਮੁੜੇ ਉਸੇ ਥਾਂ 'ਤੇ ਬਣੇਗਾ। ਕੇਂਦਰ ਸਰਕਾਰ ਠੀਕ ਇਸੇ ਥਾਂ 'ਤੇ ਮੰਦਰ ਦੇ ਨਿਰਮਾਣ ਲਈ 200 ਵਰਗ ਮੀਟਰ ਜ਼ਮੀਨ ਦੇਵੇਗੀ। 

ਸੁਪਰੀਮ ਕੋਰਟ ਵਿੱਚ ਅੱਜ  ਜੱਜ ਅਰੁਣ ਮਿਸ਼ਰਾ ਅਤੇ ਐੱਸ ਰਵਿੰਦਰ ਭੱਟ ਦੇ ਮੇਜ ਸਾਹਮਣੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਨੇ ਕਿਹਾ ਕਿ ਸਰਕਾਰ ਵਲੋਂ ਮੰਦਰ ਦੀ ਮੁੜ ਉਸਾਰੀ ਲਈ 200 ਵਰਗ ਮੀਟਰ ਜ਼ਮੀਨ ਦਿੱਤੀ ਜਾਵੇਗੀ। ਸੁਪਰੀਮ ਕੋਰਟ ਨੇ ਇਸ ਪੇਸ਼ਕਸ਼ ਨੂੰ ਰਿਕਾਰਡ 'ਚ ਲੈ ਲਿਆ ਹੈ ਅਤੇ ਹੁਣ ਇਸ ਮਾਮਲੇ 'ਤੇ ਸੁਪਰੀਮ ਕੋਰਟ ਵਲੋਂ ਸੋਮਵਾਰ ਨੂੰ ਫ਼ੈਸਲਾ ਸੁਣਾਇਆ ਜਾਵੇਗਾ। 

ਜੱਜਾਂ ਨੇ ਅਪੀਲ ਦਰਜ ਕਰਨ ਵਾਲੀਆਂ ਧਿਰਾਂ ਨੂੰ ਇਸ ਪੇਸ਼ਕਸ਼ ਬਾਰੇ ਆਪਣੇ ਇਤਰਾਜ਼ ਦਰਜ ਕਰਾਉਣ ਨੂੰ ਕਿਹਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।