ਕਾਂਗਰਸੀ ਲੀਡਰ ਕੈਪਟਨ ਸੰਦੀਪ ਸੰਧੂ 'ਤੇ ਲੱਗਿਆ ਧੋਖਾਧੜੀ ਕਰਨ ਦਾ ਦੋਸ਼

ਕਾਂਗਰਸੀ ਲੀਡਰ ਕੈਪਟਨ ਸੰਦੀਪ ਸੰਧੂ 'ਤੇ ਲੱਗਿਆ ਧੋਖਾਧੜੀ ਕਰਨ ਦਾ ਦੋਸ਼
ਕੈਪਟਨ ਸੰਦੀਪ ਸੰਧੂ

ਕੈਪਟਨ ਸੰਦੀਪ ਸੰਧੂ ਨੇ ਕਰੋੜਾਂ ਦਾ ਪਲਾਟ ਦੱਬਣ ਲਈ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ -NRI ਪੀੜਤ ਗਰਪ੍ਰੀਤ ਸਿੰਘ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹਇੱਕ ਐੱਨ ਆਰ ਆਈ ਗੁਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਬਠਿੰਡਾ ਹਾਲ ਵਾਸੀ ਅਮਰੀਕਾ ਨੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਹਲਕਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਉੱਪਰ ਕਰੋੜਾਂ ਰੁਪਏ ਦਾ ਪਲਾਟ ਦੱਬਣ ਲਈ ਤੇ ਉਸ ਦੀ ਜ਼ਿੰਦਗੀ ਅਤੇ ਪਰਿਵਾਰ ਨੂੰ ਤਬਾਹ ਕਰਨ ਦਾ ਸੰਗੀਨ ਦੋਸ਼ ਲਾਇਆ ਹੈ । ਇਹ ਸਨਸਨੀਖੇਜ਼ ਖੁਲਾਸਾ ਕਰਦਿਆਂ ਪੀੜਤ ਐੱਨ ਆਰ ਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੁਧਿਆਣਾ ਵਿਖੇ ਫਿਰੋਜ਼ਪੁਰ ਰੋਡ 'ਤੇ ਹਿਆਤ ਹੋਟਲ ਸਾਹਮਣੇ ਸਥਿਤ 1550 ਗਜ਼ ਦੇ ਪਲਾਟ ਦਾ 1990 ਤੋਂ ਸੰਤ ਕੌਰ ਦੇ ਵਾਰਿਸਾ ਨਾਲ ਅਦਾਲਤੀ ਕੇਸ ਚੱਲ ਰਿਹਾ ਸੀ ਪਰ ਇਸ ਕਰੋੜਾਂ ਰੁਪਏ ਜਾਇਦਾਦ ਨੂੰ ਹਥਿਆਉਣ ਦੇ ਲਈ ਕਾਂਗਰਸ ਦੇ ਰਣਨੀਤੀਕਾਰ ਮੰਨੇ ਜਾਂਦੇ ਅਤੇ ਹਲਕਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਆਪਣੇ ਅਸਰ ਰਸੂਖ ਨੂੰ ਵਰਤਦਿਆਂ ਸ਼ਰ੍ਹੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਹਨ ।

ਪੀੜ੍ਹਤ ਨੇ ਦੱਸਿਆ ਕਿ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਨੇ ਇਸ ਮਾਮਲੇ ਵਿਚ ਇਕ ਹੋਰ ਕਥਿਤ ਤੌਰ ਤੇ ਰਾਜਨੀਤਕ ਆਗੂ ਰਵੀਪ੍ਰੀਤ ਸਿੰਘ ਸਿੱਧੂ ਸਮੇਤ 2004 ਵਿੱਚ ਸੰਤ ਕੌਰ ਦੇ ਵਾਰਸ ਨਿਰਮਲ ਸਿੰਘ ਦੇ ਬੇਟੇ ਹਰਗੋਬਿੰਦ ਸਿੰਘ ਧਾਲੀਵਾਲ ਆਈ ਪੀ ਐਸ ਅਧਿਕਾਰੀ ਨਾਲ ਆਪਣੀ ਮਿੱਤਰਤਾ ਦੇ ਜ਼ਰੀਏ ਇਸ ਮਾਮਲੇ ਵਿੱਚ ਦਾਖ਼ਲ ਹੁੰਦਾ ਹੈ ਅਤੇ ਇਸ ਪਲਾਟ ਨੂੰ ਹਥਿਆਉਣ ਦੇ ਲਈ ਉਕਤ ਰਾਜਨੀਤਕ ਆਗੂ ਦੂਜੀ ਧਿਰ ਨਾਲ ਹਮ ਮਸ਼ਵਰਾ ਹੋ ਕੇ 2004 ਅੰਦਰ ਆਪਸ ਵਿੱਚ ਰਜਿਸਟਰੀ ਕਰਵਾ ਲਈ ਅਤੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ 2007 ਵਿਚ ਮੁੜ ਦੂਜੀ ਧਿਰ ਦੇ ਨਾਂ 'ਤੇ ਰਜਿਸਟਰੀ ਕਰਵਾ ਦਿੱਤੀ , ਜਦਕਿ ਇਹ ਰਜਿਸਟਰੀਆਂ ਹੋਣ ਸਮੇਂ ਉਕਤ ਜਗ੍ਹਾ ਦਾ ਅਦਾਲਤੀ ਕੇਸ ਚੱਲ ਰਿਹਾ ਸੀ , ਸਗੋਂ 248 ਗਜ਼ ਪਲਾਟ ਦੀ ਰਜਿਸਟਰੀ ਅੱਜ ਵੀ ਕੈਪਟਨ ਸੰਦੀਪ ਸੰਧੂ ਨਾਮ ਉੱਪਰ ਬੋਲ ਰਹੀ ਹੈ ਪ੍ਰੰਤੂ ਕੈਪਟਨ ਸੰਧੂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਇਸ ਪਲਾਟ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ। ਅਜਿਹਾ ਕਰਕੇ ਕੈਪਟਨ ਨੇ ਚੋਣ ਕਮਿਸ਼ਨ ਨੂੰ ਵੀ ਧੋਖਾ ਦਿੱਤਾ ਹੈ । ਜਿਸ ਦੀ ਪੀੜਤ ਐਨ ਆਰ ਆਈ ਨੇ ਜਮ੍ਹਾਂਬੰਦੀ ਦੀ ਕਾਪੀ ਪੇਸ਼ ਕੀਤੀ ਇਸ ਮੌਕੇ ਪੀੜਤ ਨੇ ਭਰੇ ਮਨ ਨਾਲ ਦੱਸਿਆ ਕਿ ਆਪਣੀ ਜਾਇਦਾਦ ਵਾਪਸ ਹਾਸਲ ਕਰਨ ਲਈ ਉਹ ਲੰਮੇ ਸਮੇਂ ਤੋਂ ਕਾਨੂੰਨੀ ਚਾਰਾਜੋਈ ਕਰਦਾ ਆ ਰਿਹਾ ਸੀ ਪਰ ਉਕਤ ਰਾਜਨੀਤਕ ਆਗੂਆਂ ਨੇ ਕੇਸ ਵਾਪਸ ਲੈਣ ਲਈ ਉਸ ਉੱਪਰ ਹਰ ਤਰੀਕੇ ਨਾਲ ਦਬਾਅ ਪਾਇਆ । ਜਿਸ ਵਿੱਚ ਉਸ ਨੂੰ ਦਰਜਨਾਂ ਦੇ ਕਰੀਬ ਪੁਲਿਸ ਅਧਿਕਾਰੀਆਂ ਰਾਹੀਂ ਡਰਾਇਆ ਧਮਕਾਇਆ ਗਿਆ । ਇਸ ਦੌਰਾਨ ਉਹ ਦਸੰਬਰ 2007 ਵਿੱਚ ਅਮਰੀਕਾ ਚਲਾ ਗਿਆ ਪ੍ਰੰਤੂ ਜਦੋਂ ਉਕਤ ਵਿਅਕਤੀਆਂ ਦੀ ਧਮਕੀਆਂ ਤੋਂ ਡਰਿਆ ਨਹੀਂ ਤਾਂ ਇਨ੍ਹਾਂ ਵਿਅਕਤੀਆਂ ਨੇ ਅਮਰੀਕਾ ( ਯੂ ਐਸ ਏ ) ਵਿੱਚ ਰਹਿੰਦੇ ਹੋਏ ਮੇਰੇ ਉੱਪਰ 26 ਫਰਵਰੀ 2008 ਨੂੰ ਝੂਠਾ ਕੇਸ ਦਰਜ ਕਰਵਾ ਦਿੱਤਾ, ਸਗੋਂ ਆਪਣਾ ਅਸਰ ਰਸੂਖ ਵਰਤਦਿਆਂ ਪੁਲਿਸ ਦੀ ਕਥਿਤ ਮਿਲੀਭੁਗਤ ਰਾਹੀਂ ਇਸ ਕੇਸ ਵਿਚ ਮੈਨੂੰ ਭਗੌੜਾ ਕਰਾਰ ਦੇ ਦਿੱਤਾ । ਜਿਸ ਵਜ੍ਹਾ ਕਾਰਨ ਮੈਂ ਇਕਲੌਤਾ ਪੁੱਤ ਹੋਣ ਦੇ ਬਾਵਜੂਦ ਆਪਣੇ ਮਾਪਿਆਂ ਦੀ ਅੰਤਮ ਰਸਮਾਂ ਵਿੱਚ ਵੀ ਸ਼ਾਮਲ ਨਹੀਂ ਹੋ ਸਕਿਆ , ਸਗੋਂ ਇਨ੍ਹਾਂ ਵਿਅਕਤੀਆਂ ਦੀ ਧੱਕੇਸ਼ਾਹੀ ਕਾਰਨ ਮੇਰੇ ਮਾਪੇ ਆਪਣੇ ਪੁੱਤ ਪੋਤਿਆਂ ਦਾ ਮੂੰਹ ਦੇਖਣ ਤਰਸਦੇ ਹੋਏ ਅਕਾਲ ਚਲਾਣਾ ਕਰ ਗਏ , ਜਦ ਕਿ ਮੇਰੇ ਬੱਚੇ ਅੱਜ ਵੀ ਆਪਣੇ ਦਾਦਾ ਜੀ ਦੀ ਯਾਦ ਵਿਚ ਤਰਸ ਰਹੇ ਹਨ । ਇਨ੍ਹਾਂ ਵਿਅਕਤੀਆਂ ਨੇ ਇਕ ਪਲਾਟ ਹਾਸਲ ਕਰਨ ਲਈ ਮੇਰਾ ਪਰਿਵਾਰ ਅਤੇ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਦਿੱਤਾ , ਜਦਕਿ ਉਸ ਅਮਰੀਕਾ ਵਿੱਚ ਰਹਿੰਦੇ ਹੋਏ ਉਕਤ ਵਿਅਕਤੀਆਂ ਵੱਲੋਂ ਦਰਜ ਕਰਵਾਏ ਗਏ ਝੂਠੇ ਕੇਸਾਂ ਨੂੰ ਆਪਣੇ ਵਕੀਲਾਂ ਦੀ ਮਦਦ ਰਾਹੀਂ ਰੱਦ ਕਰਵਾਇਆ । ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਉਸ ਨੇ 6 ਅਪ੍ਰੈਲ 2020 ਨੂੰ ਐਨ ਆਰ ਆਈ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ , ਜਿਸ ਦੀ ਪੜਤਾਲ ਉਪਰੰਤ ਜਾਰੀ ਕੀਤੇ ਗਏ ਆਰਡਰ ਵਿਚ ਕਮਿਸ਼ਨ ਨੇ ਸਪੱਸ਼ਟ ਲਫ਼ਜ਼ਾਂ ਵਿਚ ਲਿਖਿਆ ਕਿ ਪੀੜਤ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ ਹੈ । ਪੀੜਤ ਐਨ ਆਰ ਆਈ ਨੇ ਆਖਿਆ ਕਿ ਕੈਪਟਨ ਸੰਦੀਪ ਸੰਧੂ ਅਤੇ ਹੋਰਨਾਂ ਵਿਅਕਤੀਆਂ ਨੇ ਜੋ ਇਸ ਅਪਰਾਧ ਵਿਚ ਸ਼ਾਮਿਲ ਨੇ ਇਹ ਕਰੋੜਾਂ ਰੁਪਏ ਜਾਇਦਾਦ ਨੂੰ ਹਾਸਲ ਕਰਨ ਲਈ ਉਸ ਦਾ ਘਰ ਪਰਿਵਾਰ ਤਬਾਹ ਕਰ ਦਿੱਤਾ ਪ੍ਰੰਤੂ ਇਹ ਵਿਅਕਤੀ ਮੁੜ ਸਿੱਧੇ ਰੂਪ ਚ ਸੱਤਾ ਦੀ ਤਾਕਤ ਹਾਸਲ ਕਰਦਾ ਹੈ ਤਾਂ ਇਹ ਹੋਰ ਪਤਾ ਨਹੀਂ ਕਿਨੇ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਦੇਵੇਗਾ । ਇਸ ਮੌਕੇ ਪੀੜਤ ਨੇ ਪ੍ਰਧਾਨ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਕੇਂਦਰੀ ਕਾਨੂੰਨ ਮੰਤਰੀ ਤੋਂ ਇਲਾਵਾ ਪੰਜਾਬ ਦੇ ਮੰਤਰੀਆਂ ਅਧਿਕਾਰੀਆਂ ਪਾਸ ਭੇਜੀ ਦਰਖਾਸਤ ਵਿੱਚ ਇਨਸਾਫ਼ ਦੀ ਗੁਹਾਰ ਲਗਾਈ ਹੈ , ਉਥੇ ਹੀ ਉਕਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਮੰਗ ਕੀਤੀ ਹੈ । ਜਦੋਂ ਇਸ ਮਾਮਲੇ ਸਬੰਧੀ ਕੁਝ ਮੀਡੀਆ ਪੱਤਰਕਾਰਾਂ ਵੱਲੋਂ  ਕੈਪਟਨ ਸੰਦੀਪ ਸੰਧੂ ਦੇ ਮੋਬਾਈਲ ਫੋਨ ਨੰਬਰ 9417200031 ' ਤੇ ਵਾਰ ਵਾਰ ਸੰਪਰਕ ਕਰਕੇ ਉਹਨਾਂ ਦਾ ਪੱਖ ਜਾਨਣਾ ਚਾਹਿਆ ਤਾਂ ਉਹਨਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ । ਉਹਨਾਂ ਦੇ ਪੀ.ਏ. ਰਾਜਵੀਰ ਗਿੱਲ ਨੇ ਵੀ ਫੋਨ ਨੰਬਰ 9788800001 ਤੇ ਗਲ ਕਰਨ ' ਅੱਧੇ ਘੰਟੇ ਬਾਅਦ ਗੱਲ ਕਰਵਾਉਣ ਦਾ ਵਾਅਦਾ ਕੀਤਾ ਬਾਅਦ ਵਿੱਚ ਉਹ ਵੀ ਵਾਰ - ਵਾਰ ਫੋਨ ਕੱਟਦੇ ਰਹੇ । ਕਾਂਗਰਸੀ ਲੀਡਰ ਦੀ ਅਜਿਹੀ ਕਾਰਗੁਜ਼ਾਰੀ ਨੇ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਐਨ ਆਰ ਆਈ ਭਰਾਵਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਮਿਹਨਤ ਦੁਆਰਾ ਪੰਜਾਬ ਵਿਚ ਬਣਾਈ ਪ੍ਰਾਪਰਟੀ ਮਹਿਫੂਜ਼ ਨਹੀਂ ਹੈ । ਸਮੇਂ ਦੀ ਪੰਜਾਬ ਸਰਕਾਰ ਨੂੰ ਇਸ ਮਾਮਲੇ ਵਿਚ ਦਖਲਅੰਦਾਜ਼ੀ ਕਰ ਕੇ  ਪੀੜਤ ਐਨ ਆਰ ਆਈ ਗੁਰਪ੍ਰੀਤ ਸਿੰਘ ਨੂੰ ਇਨਸਾਫ ਦੇਣਾ ਚਾਹੀਦਾ ਹੈ ਅਤੇ ਅਜਿਹੇ ਵਿਧਾਇਕਾਂ ਉਤੇ  ਕਾਰਵਾਈ ਕਰ ਕੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ । ਭਗਵੰਤ ਮਾਨ ਦੀ ਸਰਕਾਰ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਹਨ ਇਸੇ ਉਮੀਦ ਦੇ ਜ਼ਰੀਏ NRI ਗੁਰਪ੍ਰੀਤ ਸਿੰਘ ਦੇ ਲਈ ਇਹ ਇਕ ਆਸ ਦੀ ਕਿਰਨ ਹੈ ਕੀ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ ।