ਰੈਲੀਗੇਰ ਮਾਮਲਾ: ਮਲਵਿੰਦਰ ਸਿੰਘ ਨੂੰ ਈਡੀ ਨੇ ਹਿਰਾਸਤ ਵਿੱਚ ਲਿਆ

ਰੈਲੀਗੇਰ ਮਾਮਲਾ: ਮਲਵਿੰਦਰ ਸਿੰਘ ਨੂੰ ਈਡੀ ਨੇ ਹਿਰਾਸਤ ਵਿੱਚ ਲਿਆ

ਨਵੀਂ ਦਿੱਲੀ: ਰੈਲੀਗੇਰ ਫਿਨਵੈਸਟ ਲਿਮਟਿਡ ਨਾਲ ਪੈਸੇ ਦੇ ਧੋਖਾਧੜੀ ਕਰਨ ਅਤੇ ਕਾਲੇ ਪੈਸੇ ਨੂੰ ਚਿੱਟਾ ਕਰਨ ਦੇ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਟੋਰੇਟ (ਈਡੀ) ਨੇ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਨੂੰ ਆਪਣੀ ਹਿਰਾਸਤ ਵਿੱਚ ਲਿਆ ਹੈ। ਇਸ ਦੇ ਨਾਲ ਹੀ ਰੈਲੀਗੇਰ ਐਂਟਰਪ੍ਰਾਈਜ਼ ਲਿਮਟਿਡ ਦੇ ਸਾਬਕਾ ਸੀਐੱਮਡੀ ਸੁਨੀਲ ਗੋਧਵਾਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਇਹ ਦੋਵੇਂ ਪਹਿਲਾਂ ਹੀ ਦਿੱਲੀ ਪੁਲਿਸ ਵੱਲੋਂ ਦਰਜ ਘੋਟਾਲੇ ਦੇ ਮਾਮਲੇ 'ਚ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਸਨ। 

ਇਹਨਾਂ ਦੋਵਾਂ 'ਤੇ ਦੋਸ਼ ਹੈ ਕਿ ਇਹਨਾਂ ਹੋਰ ਸਾਥੀਆਂ ਨਾਲ ਮਿਲ ਕੇ ਕਾਲੇ ਪੈਸੇ ਨੂੰ ਚਿੱਟਾ ਬਣਾਉਣ ਲਈ ਇੱਕ ਹਜ਼ਾਰ ਕਰੋੜ ਰੁਪਏ ਦੇ ਕਰੀਬ ਰਕਮ ਨੂੰ ਕਰਜ਼ਿਆਂ ਦੇ ਰੂਪ ਵਿੱਚ ਵੱਖ-ਵੱਖ ਵਿਅਕਤੀਆਂ ਦੇ ਖਾਤਿਆਂ ਵਿੱਚ ਵਿਖਾਇਆ ਤੇ ਮਗਰੋਂ ਇਹ ਰਾਸ਼ੀ ਖੁਰਦ-ਬੁਰਦ ਕਰ ਦਿੱਤੀ।

ਇਹਨਾਂ ਮਾਮਲਿਆਂ ਵਿੱਚ ਡੇਰਾ ਰਾਧਾ ਸੁਆਮੀ ਦਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਘਿਰਿਆ ਹੋਇਆ ਹੈ ਅਤੇ ਉਹਨਾਂ ਦਾ ਨਾਂ ਵੀ ਇਸ ਧੋਖਾਧੜੀ ਅਤੇ ਗਬਨ ਦੇ ਮਾਮਲਿਆਂ 'ਚ ਸ਼ਾਮਿਲ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।