80 ਫੀਸਦੀ ਨੌਕਰੀਆਂ ਮਹਾਰਾਸ਼ਟਰ ਦੇ ਨੌਜਵਾਨਾਂ ਲਈ ਰਾਖਵੀਆਂ ਕਰੇਗੀ ਸਰਕਾਰ

80 ਫੀਸਦੀ ਨੌਕਰੀਆਂ ਮਹਾਰਾਸ਼ਟਰ ਦੇ ਨੌਜਵਾਨਾਂ ਲਈ ਰਾਖਵੀਆਂ ਕਰੇਗੀ ਸਰਕਾਰ

ਮੁੰਬਈ: ਸ਼ਿਵ ਸੈਨਾ-ਐਨਸੀਪੀ-ਕਾਂਗਰਸ ਗਠਜੋੜ ਵੱਲੋਂ ਮਹਾਰਾਸ਼ਟਰ ਵਿੱਚ ਮਹਾਰਾਸ਼ਟਰ ਵਿਕਾਸ ਅਘਧੀ ਨਾਂ 'ਤੇ ਬਣਾਈ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹਨਾਂ ਦਾ ਮੁੱਖ ਏਜੰਡਾ ਸੂਬੇ ਵਿੱਚ 80 ਫੀਸਦੀ ਨੌਕਰੀਆਂ ਸੂਬੇ ਦੇ ਨੌਜਵਾਨਾਂ ਲਈ ਰਾਖਵੀਆਂ ਕਰਨਾ ਹੋਵੇਗਾ। ਇਸ ਲਈ ਸਰਕਾਰ ਵੱਲੋਂ ਜਲਦ ਕਾਨੂੰਨ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। 

ਸਰਕਾਰ ਦੇ ਇਹਨਾਂ ਐਲਾਨਾਂ ਬਾਰੇ ਐਨਸੀਪੀ ਆਗੂ ਜੇਅੰਤ ਮਲਿਕ ਅਤੇ ਸ਼ਿਵ ਸੈਨਾ ਆਗੂ ਇਕਾਂਤ ਸ਼ਿੰਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ। 

ਕਾਮਨ ਮਿਨੀਮਮ ਪ੍ਰੋਗਰਾਮ ਅਧੀਨ ਸਰਕਾਰ ਨੇ ਇਹਨਾਂ ਐਲਾਨਾਂ ਤੋਂ ਇਲਾਵਾ 'ਇੱਕ ਰੁਪਏ ਕਲੀਨਿਕ' ਖੋਲ੍ਹਣ ਦਾ ਵੀ ਐਲਾਨ ਕੀਤਾ ਹੈ ਜਿਸ ਨਾਲ ਸਸਤੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। 

ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਮੁੱਖ ਤੌਰ 'ਤੇ ਖੇਤਰਵਾਦ ਦੀ ਗੱਲ ਕਰਦਿਆਂ ਮਰਾਠੀ ਅਤੇ ਗੈਰ-ਮਰਾਠੀ ਦੀ ਰਾਜਨੀਤੀ ਕਰਦੀ ਹੈ ਅਤੇ ਹੁਣ ਗਠਜੋੜ ਨਾਲ ਸੱਤਾ ਵਿੱਚ ਆਉਣ ਤੋਂ ਬਾਅਦ ਸ਼ਿਵ ਸੈਨਾ ਕਿਸ ਨੀਤੀ 'ਤੇ ਚਲਦੀ ਹੈ ਇਸ ਸਬੰਧੀ ਕਈ ਤਰ੍ਹਾਂ ਦੀਆਂ ਗੱਲਾਂ ਦਾ ਬਜ਼ਾਰ ਗਰਮ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।